ਚਿਆਂਗ ਰਾਈ (ਭਾਸ਼ਾ)— ਥਾਈਲੈਂਡ ਦੀ ਇਕ ਗੁਫਾ 'ਚੋਂ ਕੱਢੇ ਗਏ 12 ਲੜਕਿਆਂ ਅਤੇ ਉਨ੍ਹਾਂ ਦੇ ਕੋਚ ਨੇ ਬਚਾਅ ਮੁਹਿੰਮ 'ਚ ਸ਼ਾਮਲ ਇਕ ਸਾਬਕਾ ਨੇਵੀ ਸੀਲ ਦੇ ਗੋਤਾਖੋਰ ਦੀ ਮੌਤ 'ਤੇ ਡੂੰਘਾ ਸੋਗ ਪ੍ਰਗਟ ਕੀਤਾ ਹੈ। ਦੱਸਣਯੋਗ ਹੈ ਕਿ 23 ਜੂਨ, 2018 ਨੂੰ ਥਾਈਲੈਂਡ ਦੀ ਥਾਮ ਲੁਆਂਗ ਗੁਫਾ ਵਿਚ ਦਾਖਲ ਹੋਣ ਅਤੇ 18 ਦਿਨ ਉੱਥੇ ਗੁਜ਼ਾਰਨ ਤੋਂ ਬਾਅਦ 'ਵਾਈਲਡ ਬੋਰ' ਫੁੱਟਬਾਲ ਟੀਮ ਦੇ ਖਿਡਾਰੀ ਹਸਪਤਾਲ 'ਚ ਭਰਤੀ ਹਨ। 12 ਖਿਡਾਰੀ ਅਤੇ ਉਨ੍ਹਾਂ ਦਾ ਕੋਚ ਫੁੱਟਬਾਲ ਮੈਚ ਦੇ ਅਭਿਆਸ ਤੋਂ ਬਾਅਦ ਗੁਫਾ ਅੰਦਰ ਗਏ ਸਨ ਪਰ ਮੀਂਹ ਕਾਰਨ ਪਾਣੀ ਦਾ ਪੱਧਰ ਵਧ ਗਿਆ ਅਤੇ ਉਹ ਗੁਫਾ ਵਿਚ ਫਸ ਗਏ ਸਨ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਠੀਕ ਹੈ।
ਜ਼ਿਕਰਯੋਗ ਹੈ ਕਿ ਥਾਈਲੈਂਡ ਦੇ ਨੇਵੀ ਸੀਲ ਦੀਆਂ ਟੀਮਾਂ ਨੇ 3 ਦਿਨ ਤਕ ਸਫਲਤਾਪੂਰਵਕ ਆਪਣੀ ਮੁਹਿੰਮ ਚਲਾਈ ਸੀ, ਜੋ ਕਿ 10 ਜੁਲਾਈ ਨੂੰ ਖਤਮ ਹੋਈ ਸੀ। ਹਾਲਾਂਕਿ ਮੁਹਿੰਮ ਵਿਚਾਲੇ ਹੀ ਹਾਦਸਾ ਵਾਪਰ ਗਿਆ ਅਤੇ ਸਾਬਕਾ ਨੇਵੀ ਸੀਲ ਦੇ ਗੋਤਾਖੋਰ ਸਮਨ ਕੁਨਾਨ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉਹ ਗੁਫਾ ਦੇ ਘੁਮਾਅਦਾਰ ਮਾਰਗਾਂ ਵਿਚ ਆਕਸੀਜਨ ਦਾ ਟੈਂਕ ਲਗਾ ਰਹੇ ਸਨ।
ਮਾਊਂਟ ਐਵਰੈਸਟ 'ਤੇ 8 ਵਾਰ ਚੜ੍ਹਾਈ ਕਰਨ ਵਾਲੇ ਪੇਮਬਾ ਸ਼ੇਰਪਾ ਲਾਪਤਾ
NEXT STORY