ਵਾਸ਼ਿੰਗਟਨ — ਅਮਰੀਕਾ 'ਚ ਕਈ ਪੀੜ੍ਹੀਆਂ ਨੂੰ ਰਿਟੇਲ ਸ਼ਾਪਿੰਗ ਦਾ ਅਨੁਭਵ ਦੇਣ ਵਾਲੀ ਪ੍ਰਮੁੱਖ ਕੰਪਨੀ ਸ਼ਿਅਰਸ ਨੇ ਦੀਵਾਲੀਆਪਨ ਪ੍ਰਕਿਰਿਆ 'ਚ ਜਾਣ ਦਾ ਫੈਸਲਾ ਕੀਤਾ ਹੈ। 1886 'ਚ ਸ਼ੁਰੂ ਹੋਈ ਇਹ ਕੰਪਨੀ ਆਨਲਾਈਨ ਰਿਟੇਲ ਕੰਪਨੀਆਂ ਦੇ ਦੌਰ 'ਚ ਮੌਜੂਦਗੀ ਬਚਾਉਣ ਦਾ ਯਤਨ ਕਰ ਰਹੀ ਹੈ। ਕੰਪਨੀ ਨੇ ਆਪਣੇ ਕਰੀਬ 150 ਡਿਪਾਰਟਮੈਂਟਲ ਸਟੋਰ ਬੰਦ ਕਰਨ ਦਾ ਐਲਾਨ ਕੀਤਾ ਹੈ। ਸ਼ੁਰੂਆਤ 'ਚ ਮੇਲ ਆਰਡਰ ਕੈਟਲਾਗ ਕੰਪਨੀ ਦੇ ਰੂਪ 'ਚ ਕੰਮ ਕਰਨ ਵਾਲੀ ਸ਼ਿਅਰਸ ਦਾ ਸਮਰਾਜ 20ਵੀਂ ਸਦੀ ਦੇ ਮੱਧ 'ਚ ਪੂਰੇ ਉੱਤਰੀ ਅਮਰੀਕਾ 'ਚ ਫੈਲ ਗਿਆ ਸੀ।
ਐਮਾਜ਼ਨ ਅਤੇ ਹੋਰ ਈ-ਕਾਮਰਸ ਕੰਪਨੀਆਂ ਦੇ ਆਉਣ ਤੋਂ ਬਾਅਦ ਪਿਛਲੇ ਕਈ ਸਾਲਾ ਤੋਂ ਉਸ ਦੀ ਵਿਕਰੀ ਪ੍ਰਭਾਵਿਤ ਹੋ ਰਹੀ ਹੈ ਅਤੇ ਉਸ ਨੇ ਸਾਰੇ ਸਟੋਰ ਪਹਿਲਾਂ ਹੀ ਬੰਦ ਕਰ ਦਿੱਤੇ ਹਨ। ਸ਼ਿਅਰਸ ਹੋਲਡਿੰਗਸ ਕਾਰਪੋਰੇਸ਼ਨ ਨੇ ਇਕ ਬਿਆਨ 'ਚ ਆਖਿਆ ਕਿ ਕੰਪਨੀ ਅਤੇ ਉਸ ਦੀ ਕੁਝ ਸਬਸਿਡੀਅਰੀ ਕੰਪਨੀਆਂ ਨੇ ਬੈਂਕ੍ਰਪਸੀ ਕੋਡ ਦੇ ਚੈਪਟਰ 11 ਦੇ ਤਹਿਤ ਰਾਹਤ ਲਈ ਸਵੈ-ਇੱਛਾ ਪਟੀਸ਼ਨ ਅਮਰੀਕੀ ਬੈਂਕਿੰਗ ਅਦਾਲਤ 'ਚ ਦਾਇਰ ਕੀਤੀ ਹੈ ਅਤੇ ਇਹ ਪਟੀਸ਼ਨ ਨਿਊਯਾਰਕ ਦੇ ਸਦਰਨ ਸੂਬੇ 'ਚ ਦਾਇਰ ਕੀਤੀ ਗਈ ਹੈ।
ਲਾਪਤਾ ਪੱਤਰਕਾਰ 'ਤੇ ਵੱਡੇ ਸੰਕਟ ਨਾਲ ਨਜਿੱਠਣ 'ਚ ਲੱਗੇ ਸਾਊਦੀ ਕਿੰਗ
NEXT STORY