ਇੰਟਰਨੈਸ਼ਨਲ ਡੈਸਕ : ਇਕ ਮੈਜਿਸਟ੍ਰੇਟੀ ਹੁਕਮ ਜਾਰੀ ਕਰਦਿਆਂ ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਅਗਲੇ ਮਹੀਨੇ ਸਾਰੇ ਪਬਲਿਕ ਸਕੂਲਾਂ ’ਚ ਮਾਸਕ ਲਾਉਣ ਨਾ ਲਾਉਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਦਾ ਇਹ ਹੁਕਮ ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ. ਡੀ. ਸੀ.) ਵੱਲੋਂ ਜਾਰੀ ਹਦਾਇਤਾਂ ਦੇ ਬਿਲਕੁਲ ਉਲਟ ਹੈ, ਜਿਨ੍ਹਾਂ ’ਚ ਅਮਰੀਕਾ ’ਚ ਮਾਸਕ ਤੋਂ ਪਾਬੰਦੀ ਹਟਾਉਣ ਦੀ ਗੱਲ ਕਹੀ ਗਈ ਸੀ। ਟੈਕਸਾਸ ਦੇ ਗਵਰਨਰ ਨੇ ਆਪਣੇ ਮੈਜਿਸਟ੍ਰੇਟੀ ਹੁਕਮ ’ਚ ਸੂਬੇ ਦੀਆਂ ਸਰਕਾਰੀ ਸੰਸਥਾਵਾਂ ’ਚ ਕੰਮ ਕਰਨ-ਕਰਵਾਉਣ ਵਾਲਿਆਂ ’ਤੇ ਮਾਸਕ ਲਾਉਣ ਦੀ ਪਾਬੰਦੀ ਲਾਗੂ ਰੱਖੀ ਹੈ। ਸੀ. ਡੀ. ਸੀ. ਦੀਆਂ ਨਵੀਆਂ ਹਦਾਇਤਾਂ ਨੂੰ ਮੰਨਦਿਆਂ ਇਸ ਤਰ੍ਹਾਂ ਦਾ ਹੁਕਮ ਫਲੋਰਿਡਾ ਦੇ ਗਵਰਨਰ ਡਿਸੈਂਟਿਸ ਨੇ ਸੁਣਾਇਆ ਹੈ। ਐਬੋਟ ਨੇ ਕਿਹਾ ਕਿ ਟੈਕਸਾਸ ਟੀਕਾਕਰਨ ਰਾਹੀਂ ਕੋਰੋਨਾ ਮਹਾਮਾਰੀ ਤੋਂ ਉੱਭਰ ਰਿਹਾ ਹੈ। ਇਸ ’ਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਦੀ ਲਾਗ ਨਾਲ ਲੜਨ ਲਈ ਲੋਕਾਂ ’ਚ ਐਂਟੀ-ਬਾਡੀਜ਼ ਬਣ ਰਹੇ ਹਨ। ਸਰਕਾਰ ਮਾਸਕ ਦੀ ਜ਼ਰੂਰਤ ਨੂੰ ਲੰਮੇ ਸਮੇਂ ਤਕ ਲਾਗੂ ਨਹੀਂ ਰੱਖੇਗੀ।
ਇਹੀ ਵਜ੍ਹਾ ਹੈ ਕਿ ਸਰਕਾਰ ਨੇ ਲੋਕਾਂ ’ਤੇ ਇਸ ਗੱਲ ਨੂੰ ਛੱਡ ਦਿੱਤਾ ਹੈ ਕਿ ਉਹ ਮਾਸਕ ਲਾਉਣ ਜਾਂ ਨਾ ਲਾਉਣ। ਟੈਕਸਾਸ ਦੇ ਗਵਰਨਰ ਐਬੋਟ ਦੇ ਨਾਲ ਰਿਪਬਲਿਕਨ ਦੇ ਨੇਤਾਵਾਂ ਨੇ ਵੀ ਇਸ ਗੱਲ ਦਾ ਸਮਰਥਨ ਕੀਤਾ ਹੈ ਕਿ ਇਹ ਲੋਕਾਂ ’ਤੇ ਛੱਡ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਮਾਸਕ ਲਾਉਣ ਜਾਂ ਨਾ ਲਾਉਣ। ਕੋਰੋਨਾ ਲਾਗ ਦੀ ਮਹਾਮਾਰੀ ਦੇ ਦੌਰ ’ਚ ਇਸ ਦੀ ਜ਼ਰੂਰਤ ਸੀ ਕਿਉਂਕਿ ਉਸ ਸਮੇਂ ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਸਨ ਤੇ ਮੌਤਾਂ ਦੀ ਗਿਣਤੀ ਵੀ ਜ਼ਿਆਦਾ ਸੀ। ਤਕਰੀਬਨ ਤਿੰਨ ਮਹੀਨੇ ਪਹਿਲਾਂ ਜਦੋਂ ਸੂਬੇ ’ਚ ਕੋਰੋਨਾ ਦੀ ਲਾਗ ਦੇ ਮਾਮਲੇ ਘੱਟ ਹੋਣੇ ਸ਼ੁਰੂ ਹੋ ਗਏ ਸਨ।
ਨਵੇਂ ਵੈਰੀਐਂਟ 'ਤੇ ਕੇਜਰੀਵਾਲ ਦੇ ਟਵੀਟ ਕਾਰਨ ਪਿਆ ਬਖੇੜਾ, ਸਿੰਗਾਪੁਰ ਸਰਕਾਰ ਵੱਲੋਂ ਭਾਰਤੀ ਹਾਈ ਕਮਿਸ਼ਨਰ ਤਲਬ
NEXT STORY