ਇੰਟਰਨੈਸ਼ਨਲ ਡੈਸਕ : ਦਹਾਕਿਆਂ ਤੱਕ ਨਾ ਨਹਾਉਣ ਲਈ ਮਸ਼ਹੂਰ ‘ਦੁਨੀਆ ਦੇ ਸਭ ਤੋਂ ਗੰਦੇ ਆਦਮੀ’ ਦਾ ਖਿਤਾਬ ਆਪਣੇ ਨਾਂ ਕਰ ਚੁੱਕੇ ਈਰਾਨੀ ਅਮੌ ਹਾਜੀ ਦੀ 94 ਸਾਲ ਦੀ ਉਮਰ ’ਚ ਮੌਤ ਹੋ ਗਈ ਹੈ। ਉਹ ਪਾਣੀ ਤੋਂ ਡਰਨ ਕਾਰਨ ਨਹਾਉਂਦਾ ਨਹੀਂ ਸੀ ਤੇ ਮੰਨਿਆ ਜਾਂਦਾ ਹੈ ਕਿ ਇਹ ਈਰਾਨੀ ਸ਼ਖ਼ਸ 50 ਸਾਲ ਤਕ ਨਹੀਂ ਨਹਾਇਆ ਸੀ । ਉਨ੍ਹਾਂ ਨੇ ਈਰਾਨ ਦੇ 31 ਸੂਬਿਆਂ ’ਚੋਂ ਇਕ ਫਾਰਸ ਦੇ ਦੱਖਣੀ ਸੂਬੇ ’ਚ ਦੇਜਗਾਹ ਨਾਮੀ ਇਕ ਪਿੰਡ ’ਚ ਆਖਰੀ ਸਾਹ ਲਏ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਆਬੂਧਾਬੀ ਗਏ 100 ਪੰਜਾਬੀ ਫਸੇ, ਨਹੀਂ ਦਿੱਤੇ ਜਾ ਰਹੇ ਪਾਸਪੋਰਟ

ਇਕ ਖ਼ਬਰ ਮੁਤਾਬਕ ਅਮੌ ਹਾਜੀ ਕੁਝ ਦਿਨ ਪਹਿਲਾਂ ਬੀਮਾਰ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਹਾਉਣ ਪਿੰਡ ਵਾਲੇ ਬਾਥਰੂਮ ’ਚ ਲੈ ਗਏ। ਨਹਾਉਣ ਤੋਂ ਕੁਝ ਮਹੀਨਿਆਂ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ। ਹਾਜੀ ਜ਼ਿਆਦਾਤਰ ਲੋਕਾਂ ਤੋਂ ਦੂਰ ਰਹਿੰਦੇ ਸਨ। ਉਹ ਇੱਟਾਂ ਨਾਲ ਬਣੀ ਇਕ ਖੁੱਲ੍ਹੀ ਝੌਂਪੜੀ ’ਚ ਰਹਿੰਦੇ ਸਨ।
ਇਹ ਖ਼ਬਰ ਵੀ ਪੜ੍ਹੋ : ਸਬ-ਇੰਸਪੈਕਟਰ ਦੇ ਪੁੱਤ ਨੇ ਮੌਤ ਨੂੰ ਲਾਇਆ ਗਲ਼ੇ, ਪਤਨੀ ਤੇ ਸਹੁਰਿਆਂ ਨਾਲ ਚੱਲ ਰਿਹਾ ਸੀ ਵਿਵਾਦ

ਕੈਨੇਡਾ : ਨਵਜੀਤ ਕੌਰ ਬਰਾੜ ਬਣੀ ਬਰੈਂਪਟਨ ਸਿਟੀ ਦੀ ਪਹਿਲੀ ਦਸਤਾਰਧਾਰੀ ਮਹਿਲਾ ਕੌਂਸਲਰ
NEXT STORY