ਲੰਡਨ (ਰਾਜਵੀਰ ਸਮਰਾ)— ਲੈਸਟਰ 'ਚ ਪਹਿਲੀ ਵਾਰ ਇਕ ਵਿਸ਼ਾਲ 'ਸਮਰ' ਮੇਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ 'ਚ ਪੰਜਾਬੀ ਪਰਿਵਾਰਾਂ ਨੇ ਸ਼ਿਰਕਤ ਕਰਕੇ ਇਸ ਮੇਲੇ ਦਾ ਖੂਬ ਆਨੰਦ ਮਾਣਿਆ। ਰਿੰਕੀ ਚੌਹਾਨ ਅਤੇ ਨਿਰਮਲ ਲੱਡੂ ਵਲੋਂ ਆਯੋਜਿਤ ਕਰਵਾਏ ਗਏ ਇਸ ਮੇਲੇ 'ਚ ਯੂ.ਕੇ. ਅਤੇ ਪੰਜਾਬ ਦੇ ਮਸ਼ਹੂਰ ਪੰਜਾਬੀ ਕਲਾਕਾਰਾਂ ਨੇ ਆਪੋ-ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਬ੍ਰਿਟਿਸ਼ ਮੂਲ ਦੀਆਂ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਵੀ ਕਰਵਾਇਆ ਗਿਆ। ਇਸ ਮੇਲੇ 'ਚ ਸਭ ਤੋਂ ਵਿਲੱਖਣ ਗੱਲ ਇਹ ਵੇਖੀ ਗਈ ਕਿ ਇਸ ਮੇਲੇ 'ਚ ਪਹਿਲੀ ਵਾਰ ਗੰਨੇ ਦਾ ਰਸ (ਰੋਹ) ਦਾ ਸਟਾਲ (ਵੇਲਣਾ) ਵੀ ਲਗਾਇਆ ਗਿਆ। ਇਸ ਮੇਲੇ 'ਚ ਹੋਰ ਵੀ ਕਈ ਤਰ੍ਹਾਂ ਦੇ ਪੰਜਾਬ ਦੇ ਕਿਸੇ ਪੇਂਡੂ ਮੇਲੇ ਨੂੰ ਦਰਸ਼ਾਉਂਦੇ ਸਟਾਲ ਵੀ ਲਗਾਏ ਗਏ। ਇਸ ਮੇਲੇ 'ਚ ਲੈਸਟਰ ਤੋਂ ਲੇਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਰ ਕੀਥ ਵਾਜ ਅਤੇ ਲੈਸਟਰ ਸਿਟੀ ਕੌਂਸਲ ਦੇ ਪੰਜਾਬੀ ਅਸਿਸਟੈਂਟ ਮੇਅਰ ਪਿਆਰਾ ਸਿੰਘ ਕਲੇਰ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ। ਇਸ ਮੇਲੇ 'ਚ ਲੈਸਟਰ ਕਬੱਡੀ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ, ਪਿਆਰਾ ਸਿੰਘ ਰੰਧਾਵਾ, ਸ਼ਿੰਗਾਰਾ ਸਿੰਘ ਰੰਧਾਵਾ, ਕੌਂਸਲਰ ਕੁਲਵਿੰਦਰ ਜੌਹਲ, ਬਰਿੰਦਰ ਸਿੰਘ ਬਿੱਟੂ, ਰਾਜਾ ਸਿੰਘ ਕੰਗ, ਰਾਜਵਿੰਦਰ ਕੌਰ ਗਿੱਲ, ਮਨਜਿੰਦਰ ਕੌਰ ਪੁਰੇਵਾਲ, ਪਰਮਜੀਤ ਕੌਰ ਅਤੇ ਜੱਸੀ ਢਿੱਲੋਂ ਸਮੇਤ ਹੋਰ ਬਹੁਤ ਸਾਰੇ ਪੰਜਾਬੀ ਪਰਿਵਾਰਾਂ ਨੇ ਇਸ ਮੇਲੇ ਦਾ ਆਨੰਦ ਮਾਣਿਆ।
ਲੋਕ ਗਾਇਕ ਪੰਮੀ ਬਾਈ ਲੰਡਨ 'ਚ ''ਮਾਣ ਪੰਜਾਬ ਦਾ'' ਐਵਾਰਡ ਨਾਲ ਸਨਮਾਨਿਤ
NEXT STORY