ਵਾਸ਼ਿੰਗਟਨ (ਬਿਊਰੋ) : ਅਮਰੀਕੀ ਰਾਸ਼ਟਰਪਤੀ ਦਾ ਵਿਸ਼ੇਸ਼ ਜਹਾਜ਼ ‘ਏਅਰ ਫੋਰਸ ਵਨ’ ਵਾਲੇ ਅਤਿ ਸੰਵੇਦਨਸ਼ੀਲ ਫ਼ੌਜੀ ਅੱਡੇ 'ਤੇ ਇਕ ਵਾਰ ਫ਼ਿਰ ਘੁਸਪੈਠੀਆ ਦਾਖ਼ਲ ਹੋ ਗਿਆ। ਹਾਲਾਂਕਿ ਇਸ ਵਾਰ ਇਕ ਨਿਵਾਸੀ ਨੇ ਘੁਸਪੈਠੀਏ 'ਤੇ ਗੋਲੀਬਾਰੀ ਕੀਤੀ। 'ਜੁਆਇੰਟ ਬੇਸ ਐਂਡਰਿਊਜ਼' ਨੇ ਸੋਮਵਾਰ ਨੂੰ ਇਕ ਬਿਆਨ 'ਚ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਇਹ ਘਟਨਾ ਸਵੇਰੇ 11:30 ਵਜੇ ਦੇ ਕਰੀਬ ਵਾਪਰੀ ਅਤੇ ਘਟਨਾ ਦੌਰਾਨ ਇਕ ਵਿਅਕਤੀ "ਅਣਅਧਿਕਾਰਤ ਤੌਰ 'ਤੇ" ਜੇਬੀਏ ਹਾਊਸਿੰਗ ਖ਼ੇਤਰ 'ਚ ਦਾਖ਼ਲ ਹੋ ਗਿਆ।
ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਪਿੰਡ ਹਰਚੋਵਾਲ ਵਿਖੇ ਵੱਡੀ ਵਾਰਦਾਤ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਕੀਤਾ ਦਾਤਰ ਨਾਲ ਹਮਲਾ
ਬਿਆਨ ਦੇ ਅਨੁਸਾਰ ਇਕ ਨਿਵਾਸੀ ਨੇ ਗੋਲੀਬਾਰੀ ਕੀਤੀ। ਸੁਰੱਖਿਆ ਕਰਮਚਾਰੀ ਘੁਸਪੈਠੀਏ ਨੂੰ ਫੜਨ ਲਈ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਜੁਆਇੰਟ ਬੇਸ ਐਂਡਰਿਊਜ਼ 'ਚ ਰਾਸ਼ਟਰਪਤੀ ਦੇ ਕਈ ਨੀਲੇ ਅਤੇ ਚਿੱਟੇ ਜਹਾਜ਼ ਹਨ, ਜਿਸ 'ਚ ਏਅਰ ਫੋਰਸ ਵਨ, ਮਰੀਨ ਵਨ ਅਤੇ "ਡੂਮਸਡੇ" 747 ਜਹਾਜ਼ ਸ਼ਾਮਲ ਹਨ, ਜੋ ਲੋੜ ਪੈਣ 'ਤੇ ਦੇਸ਼ ਦੇ ਹਵਾਈ ਪ੍ਰਮਾਣੂ ਕਮਾਂਡ ਅਤੇ ਕੰਟਰੋਲ ਕੇਂਦਰ ਵਜੋਂ ਕੰਮ ਕਰ ਸਕਦੇ ਹਨ।
ਇਹ ਵੀ ਪੜ੍ਹੋ- ਡਾਲਰਾਂ ਦੀ ਚਮਕ ਤੋਂ ਵੱਡੀ ਦੇਸ਼ ਸੇਵਾ! ਪੰਜਾਬ ਦੀਆਂ ਇਨ੍ਹਾਂ ਧੀਆਂ ਨੇ ਪਹਿਲੀ ਵਾਰ 'ਚ ਪਾਸ ਕੀਤੀ ਅਗਨੀਵੀਰ ਪ੍ਰੀਖਿਆ
ਏਅਰ ਫੋਰਸ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੂੰ ਐਂਡਰਿਊਜ਼ ਦੇ ਬਿਆਨ ਤੋਂ ਬਾਅਦ ਘੁਸਪੈਠ ਬਾਰੇ ਕੁਝ ਨਹੀਂ ਕਹਿ ਸਕਦੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਵਾਈ ਅੱਡੇ ਦੀ ਸੁਰੱਖਿਆ ਦੀ ਉਲੰਘਣਾ ਕੀਤੀ ਗਈ ਹੋਵੇ। ਫਰਵਰੀ 2021 'ਚ ਵੀ ਇਕ ਵਿਅਕਤੀ ਸੁਰੱਖਿਆ ਘੇਰੇ 'ਚੋਂ ਲੰਘਿਆ ਅਤੇ ਇਕ C-40 ਜਹਾਜ਼ 'ਚ ਸਵਾਰ ਹੋਇਆ ਗਿਆ, ਜੋ ਕਿ ਫੌਜ ਦੇ 737 ਜਹਾਜ਼ਾਂ ਦੇ ਸਮਾਨ ਹੈ। ਜਿਸ ਦਾ ਇਸਤੇਮਾਲ ਸਰਕਾਰੀ ਅਧਿਕਾਰੀਆਂ ਦੀ ਉਡਾਣ ਭਰਨ ਲਈ ਕੀਤਾ ਜਾਂਦਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਗੈਰੀ ਸੰਧੂ ਤੇ ਸੋਨਮ ਬਾਜਵਾ ਨੇ ਤੁਰਕੀ ਅਤੇ ਸੀਰੀਆ 'ਚ ਹੋਈ ਤਬਾਹੀ 'ਤੇ ਪ੍ਰਗਟਾਇਆ ਦੁੱਖ, ਪੋਸਟ 'ਚ ਆਖੀ ਇਹ...
NEXT STORY