ਬਗ਼ਦਾਦ (ਯੂ. ਐੱਨ. ਆਈ.) : ਇਰਾਕੀ ਫ਼ੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੇ ਪੂਰਬੀ ਸੂਬੇ ਡੇਲਾ ਵਿਚ ਇਸਲਾਮਿਕ ਸਟੇਟ (ਆਈ. ਐੱਸ.) ਦੇ ਅੱਡੇ 'ਤੇ ਕੀਤੇ ਗਏ ਹਵਾਈ ਹਮਲੇ ਵਿਚ 3 ਇਸਲਾਮਿਕ ਸਟੇਟ (ਆਈ. ਐੱਸ.) ਦੇ ਅੱਤਵਾਦੀ ਮਾਰੇ ਗਏ ਹਨ।
ਇਰਾਕੀ ਜੁਆਇੰਟ ਆਪ੍ਰੇਸ਼ਨਜ਼ ਕਮਾਂਡ ਨਾਲ ਸਬੰਧਤ ਇਕ ਮੀਡੀਆ ਆਊਟਲੈੱਟ, ਸਕਿਓਰਿਟੀ ਮੀਡੀਆ ਸੈੱਲ ਦੇ ਇਕ ਬਿਆਨ ਮੁਤਾਬਕ, ਖ਼ੁਫੀਆ ਰਿਪੋਰਟ ਦੇ ਆਧਾਰ 'ਤੇ ਇਰਾਕੀ ਫ਼ੌਜ ਨੇ ਸ਼ਾਮ 7.00 ਵਜੇ ਸਥਾਨਕ ਸਮੇਂ ਮੁਤਾਬਕ ਹਾਮਰੀਨ ਪਰਬੱਤ ਲੜੀ ਵਿਚ ਆਈਐੱਸ ਦੇ ਇਕ ਟਿਕਾਣੇ 'ਤੇ ਹਵਾਈ ਹਮਲਾ ਕੀਤਾ ਅਤੇ ਟਿਕਾਣੇ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਦੌਰਾਨ ਅੰਦਰ ਮੌਜੂਦ ਤਿੰਨ ਆਈਐੱਸ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਬੇਸ ਦੇ ਅੰਦਰ ਮੌਜੂਦ ਸਾਰੇ ਹਥਿਆਰ ਅਤੇ ਸਾਜ਼ੋ-ਸਾਮਾਨ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਅਤੇ ਛਾਪੇਮਾਰੀ ਬਾਰੇ ਹੋਰ ਵੇਰਵੇ ਬਾਅਦ ਵਿਚ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ : ਕਰਾਟੇ ਟੀਚਰ ਨੇ 7ਵੀਂ ਜਮਾਤ ਦੀ ਵਿਦਿਆਰਥਣ ਨਾਲ ਕੀਤੀ ਛੇੜਛਾੜ, ਪਿਓ ਨੇ ਪ੍ਰਿੰਸੀਪਲ 'ਤੇ ਲਾਏ ਗੰਭੀਰ ਦੋਸ਼
ਦੱਸਣਯੋਗ ਹੈ ਕਿ 2017 ਵਿਚ ਆਈਐੱਸ ਦੀ ਹਾਰ ਤੋਂ ਬਾਅਦ ਇਰਾਕ ਵਿਚ ਸੁਰੱਖਿਆ ਸਥਿਤੀ ਵਿਚ ਸੁਧਾਰ ਹੋਇਆ ਹੈ। ਹਾਲਾਂਕਿ ਆਈਐੱਸ ਦੇ ਬਚੇ-ਖੁਚੇ ਸ਼ਹਿਰੀ ਕੇਂਦਰਾਂ, ਰੇਗਿਸਤਾਨਾਂ ਅਤੇ ਕੱਚੇ ਇਲਾਕਿਆਂ ਵਿਚ ਲੁਕੇ ਰਹਿੰਦੇ ਹਨ ਅਤੇ ਸੁਰੱਖਿਆ ਬਲਾਂ ਅਤੇ ਨਾਗਰਿਕਾਂ ਦੇ ਖਿਲਾਫ ਗੁਰੀਲਾ ਹਮਲੇ ਕਰਦੇ ਰਹਿੰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8
'ਪੋਰਨ ਸਟਾਰ' ਨੂੰ ਗੁਪਤ ਤਰੀਕੇ ਨਾਲ ਪੈਸੇ ਦੇਣ ਦੇ ਮਾਮਲੇ 'ਚ ਟਰੰਪ ਦੀ ਸਜ਼ਾ 'ਤੇ ਸੁਣਵਾਈ ਨਵੰਬਰ ਤੱਕ ਟਲੀ
NEXT STORY