ਲੰਡਨ (ਭਾਸ਼ਾ)— ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਵਿਨਸਟਨ ਚਰਚਿਲ ਦੀ ਅਖੀਰੀ ਪੇਟਿੰਗ ਦੇ ਇਕ ਨੀਲਾਮੀ ਵਿਚ 80,000 ਪੌਂਡ ਵਿਚ ਵਿਕਣ ਦੀ ਸੰਭਾਵਨਾ ਹੈ। ਚਰਚਿਲ ਦੀ ਅਖੀਰੀ ਪੇਟਿੰਗ ਦਾ ਸਿਰਲੇਖ ''ਦ ਗੋਲਡਫਿਸ਼ ਪੂਲ ਐਟ ਚਾਰਟਵੇਲ'' ਹੈ, ਜਿਸ ਨੂੰ ਉਨ੍ਹਾਂ ਨੇ ਸਾਲ 1965 ਵਿਚ ਬਣਾਇਆ ਸੀ। ਇਸ ਵਿਚ ਉਨ੍ਹਾਂ ਨੇ ਆਪਣੇ ਜੀਵਨ ਦੀ ਸਭ ਤੋਂ ਖੂਬਸੂਰਤ ਜਗ੍ਹਾ ਨੂੰ ਪੇਟਿੰਗ ਵਿਚ ਉਤਾਰਿਆ ਹੈ। ਇਸ ਵਿਚ ਬ੍ਰਿਟੇਨ ਸਥਿਤ ਉਨ੍ਹਾਂ ਦੇ ਚਾਰਟਵੇਲ ਘਰ ਵਿਚ ਗੋਲਡਫਿਸ਼ ਦਾ ਤਲਾਅ ਨਜ਼ਰ ਆਉਂਦਾ ਹੈ। 'ਸੋਦਬੀਜ ਆਕਸ਼ਨ ਹਾਊਸ' ਦੀ ਫਰਾਂਸਿਸ ਕ੍ਰਿਸਟੀ ਨੇ ਇਕ ਅੰਗਰੇਜੀ ਅਖਬਾਰ ਨੂੰ ਕਿਹਾ,''ਇਹ ਉਨ੍ਹਾਂ ਦੀ ਅਖੀਰੀ ਪੇਟਿੰਗ ਹੈ ਪਰ ਇਸ ਦੀ ਮਹੱਤਵਪੂਰਣ ਗੱਲ ਇਹ ਹੈ ਕਿ ਇਹ ਦੁਨੀਆ ਵਿਚ ਉਨ੍ਹਾਂ ਦੇ ਸਭ ਤੋਂ ਖਾਸ ਥਾਂ ਕੇਂਟ ਸਥਿਤ ਘਰ ਦੀ ਹੈ।'' ਆਕਸ਼ਨ ਹਾਊਸ ਨੇ ਕਿਹਾ ਕਿ ਨੀਲਾਮੀ 21 ਨਵੰਬਰ ਨੂੰ ਹੋਵੇਗੀ, ਜਿਸ ਵਿਚ ਪੇਟਿੰਗ ਦੇ 80,000 ਪੌਂਡ ਵਿਚ ਵਿਕਣ ਦੀ ਸੰਭਾਵਨਾ ਹੈ।
ਮਲੇਸ਼ੀਆ 'ਚ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਹੋਇਆ ਵਾਧਾ
NEXT STORY