ਮਾਸਕੋ-ਰੂਸ ਦੀ ਕੋਰੋਨਾ ਵਾਇਰਸ ਵੈਕਸੀਨ ਸਪੂਤਨਿਕ ਨੇ ਵੀਰਵਾਰ ਨੂੰ ਵੱਡਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਸਪੂਤਨਿਕ ਵੀ ਦਾ ਲਾਈਟ ਵਰਜ਼ਨ ਸਿੰਗਲ ਡੋਜ਼ 'ਚ ਹੀ ਕੋਰੋਨਾ ਵਾਇਰਸ ਨੂੰ ਖਤਮ ਕਰ ਦੇਵੇਗਾ। ਰੂਸ ਨੇ ਕਿਹਾ ਕਿ ਸਪੂਤਨਿਕ ਵੀ ਦਾ ਲਾਈਟ ਵਰਜ਼ਨ ਸਿੰਗਲ ਡੋਜ਼ ਕੋਰੋਨਾ ਵੈਕਸੀਨ ਹੈ ਜੋ ਕਿ 80 ਫੀਸਦੀ ਤੱਕ ਅਸਰਦਾਰ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਦਾ ਲਾਈਟ ਵਰਜ਼ਨ ਵੈਕਸੀਨ ਦੋ ਡੋਜ਼ ਵਾਲੇ ਟੀਕਿਆਂ ਦੀ ਤੁਲਨਾ 'ਚ ਵਧੇਰੇ ਅਸਰਦਾਰ ਹੈ। ਸਪੂਤਨਿਕ ਦੇ ਇਸ ਲਾਈਟ ਵਰਜ਼ਨ ਵੈਕਸੀਨ ਨੂੰ ਰੂਸੀ ਸਰਕਾਰ ਦੀ ਮਨਜ਼ੂਰੀ ਵੀ ਮਿਲ ਗਈ ਹੈ।
ਇਹ ਵੀ ਪੜ੍ਹੋ-ਜਲਵਾਯੂ ਪਰਿਵਰਤਨ ਮੁੱਦੇ 'ਤੇ ਗਰੀਬ ਦੇਸ਼ਾਂ ਨੂੰ ਹੋਰ ਵਿੱਤੀ ਮਦਦ ਦੇਣ ਦੀ ਅਪੀਲ ਕਰੇਗਾ ਬ੍ਰਿਟੇਨ
ਸਪੂਤਨਿਕ ਵੀ ਨੇ ਕਿਹਾ ਕਿ ਵੈਕਸੀਨ ਦੇ ਲਾਈਵ ਵਰਜ਼ਨ ਨਾਲ ਟੀਕਾਕਰਣ ਨੂੰ ਰਫਤਾਰ ਮਿਲੇਗੀ ਅਤੇ ਮਹਾਮਾਰੀ ਨੂੰ ਫੈਲਣ ਤੋਂ ਰੋਕਣ 'ਚ ਮਦਦ ਮਿਲੇਗੀ। ਸਪੂਤਨਿਕ ਨੇ ਕਿਹਾ ਕਿ ਵੈਕਸੀਨ ਦੇ ਲਾਈਟ ਵਰਜ਼ਨ ਦੀ ਕਾਰਜਸ਼ੀਲਤਾ ਕੁੱਲ ਮਿਲਾ ਕੇ 79.4 ਫੀਸਦੀ ਰਹੀ ਹੈ। 91.7 ਫੀਸਦੀ ਲੋਕਾਂ 'ਚ ਸਿਰਫ 28 ਦਿਨ ਦੇ ਅੰਦਰ ਵਾਇਰਸ ਨਾਲ ਲੜਨ ਦੀ ਐਂਟੀਬਾਡੀ ਬਣ ਗਈ। ਕੰਪਨੀ ਨੇ ਕਿਹਾ ਕਿ 100 ਫੀਸਦੀ ਲੋਕ ਜਿਨ੍ਹਾਂ ਦੇ ਸਰੀਰ 'ਚ ਪਹਿਲਾਂ ਤੋਂ ਇਮੀਉਨਿਟੀ ਸੀ ਉਨ੍ਹਾਂ ਨੂੰ ਵੈਕਸੀਨ ਲੈਣ ਤੋਂ ਬਾਅਦ ਸਰੀਰ ਦਾ ਐਂਟੀਬਾਡੀ ਲੈਵਲ 10 ਦਿਨ 'ਚ 40 ਗੁਣਾ ਵਧ ਗਿਆ।
ਇਹ ਵੀ ਪੜ੍ਹੋ-ਫਰਵਰੀ ਤੋਂ ਬਾਅਦ ਪਹਿਲੀ ਵਾਰ ਸੋਨਾ 1800 ਡਾਲਰ ਪ੍ਰਤੀ ਔਸ ਪਾਰ
ਦੱਸ ਦੇਈਏ ਕਿ ਰੂਸੀ ਦੀ ਕੋਰੋਨਾ ਵਾਇਰਸ ਵੈਕਸੀਨ ਸਪੂਤਨਿਕ ਵੀ ਦੇ ਇਸਤੇਮਾਲ ਲਈ ਭਾਰਤ ਸਰਕਾਰ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਰੂਸੀ ਵੈਕਸੀਨ ਸਪੂਤਨਿਕ ਵੀ ਦੀ ਪਹਿਲੀ ਖੇਪ ਭਾਰਤ ਪਹੁੰਚ ਗਈ ਹੈ। 1.5 ਲੱਖ ਡੋਜ਼ ਲੈ ਕੇ ਰੂਸੀ ਜਹਾਜ਼ ਸ਼ਨੀਵਾਰ ਨੂੰ ਕਰੀਬ 4 ਵਜੇ ਹੈਦਰਾਬਾਦ 'ਚ ਲੈਂਡ ਕੀਤਾ। ਇਸ ਦੇ ਨਾਲ ਹੀ ਦੇਸ਼ ਨੂੰ ਕੋਰੋਨਾ ਵਿਰੁੱਧ ਤੀਸਰਾ ਹਥਿਆਰ ਮਿਲ ਗਿਆ ਹੈ। ਅੱਜ ਹੀ ਦੇਸ਼ 'ਚ ਟੀਕਾਕਰਣ ਦੇ ਪਹਿਲੇ ਫੇਜ਼ ਦੀ ਸ਼ੁਰੂਆਤ ਹੋਈ ਹੈ ਜਿਸ ਨੂੰ ਸਪੂਤਨਿਕ ਵੀ ਦੇ ਆਉਣ ਨਾਲ ਤੇਜ਼ੀ ਮਿਲੇਗੀ।
ਇਹ ਵੀ ਪੜ੍ਹੋ-ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 7639 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਅਫਗਾਨਿਸਤਾਨ 'ਚੋਂ ਫੌਜੀਆਂ ਦੀ ਵਾਪਸੀ ਦੇ ਪੱਖ 'ਚ ਹੈ 2 ਤਿਹਾਈ ਅਮਰੀਕੀ
NEXT STORY