ਐਡੀਲੇਡ (ਕਰਨ ਬਰਾੜ): ਐਡੀਲੇਡ ਵਿਚ 'ਇਕ ਸੁਪਨੇ ਦਾ ਸਿਆਸੀ ਕਤਲ' ਹੋਮ ਆਫ਼ ਥੇਸਪੀਅਨਜ਼ ਦੁਆਰਾ ਤਿਆਰ ਕੀਤਾ ਨਾਟਕ ਸ਼ਨਿੱਚਰਵਾਰ (21 ਮਈ) ਸ਼ਾਮ 5 ਵਜੇ ਕ੍ਰਿਸ਼ਚੀਅਨ ਫੈਮਿਲੀ ਸੈਂਟਰ,185 ਫਰੈਡਰਿਕ ਰੋਡ ਸੀਟਨ ਵਿਖੇ ਖੇਡਿਆ ਜਾਵੇਗਾ। ਇਸ ਸੰਬੰਧੀ ਨਿਸ਼ਾਂਤ ਤਿਵਾੜੀ ਅਤੇ ਜੌਲੀ ਗਰਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਨਾਟਕ ਡਾ. ਪਾਲੀ ਭੁਪਿੰਦਰ ਸਿੰਘ ਵਲੋਂ ਲਿਖਿਆ ਗਿਆ ਹੈ ਜੋ ਐਡੀਲੇਡ ਦੇ ਉੱਘੇ ਕਲਾਕਾਰਾਂ ਵੱਲੋਂ ਖੇਡਿਆ ਜਾਵੇਗਾ। ਨਾਟਕ ਦੀ ਕਹਾਣੀ ਵਿਚ ਇਕ ਪ੍ਰੋਫ਼ੈਸਰ ਦੀ ਧੀ ਤੇ ਰਿਕਸ਼ਾ ਚਾਲਕ ਵਿਚ ਕੂਟਨੀਤਕ ਰਾਜਨੀਤਕ ਵਿਚਾਰਾਂ ਦਾ ਪ੍ਰਗਟਾਵਾ ਵਿਸ਼ੇਸ਼ ਕਰਕੇ ਰਾਜਨੀਤੀ 'ਤੇ ਕੀਤੀ ਵਿਅੰਗਾਤਮਕ ਪੇਸ਼ਕਾਰੀ ਸਟੇਜ ਤੋਂ ਵੇਖਣਯੋਗ ਹੋਵੇਗੀ।
ਗੁਰਵਿੰਦਰ ਸਿੰਘ ਵੱਲੋਂ ਨਿਰਦੇਸ਼ਿਤ ਇਸ ਨਾਟਕ ਵਿਚ ਉੱਘੇ ਕਲਾਕਾਰ ਨਿਸ਼ਾਂਤ ਤਿਵਾਰੀ,ਅਮਨਦੀਪ ਸਿੰਘ,ਜੌਲੀ ਗਰਗ,ਲਵਪ੍ਰੀਤ ਸਿੰਘ,ਗਗਨ ਜੀਤ ਸ਼ਿਲਪਾ,ਅਕਾਸ਼ ਦੀਪ ਸਿੰਘ,ਰਾਜ ਸਰੋਆ,ਸ਼ਵਿੰਕਾ ਢੀਂਗਰਾ ਭਾਗ ਲੈ ਰਹੇ ਹਨ। ਸਾਰੇ ਭਾਈਚਾਰੇ ਦੇ ਸਹਿਯੋਗ ਅਤੇ ਕਲਾਕਾਰਾਂ ਦੀ ਕਲਾਕਾਰੀ ਨੂੰ ਬਿਆਨ ਕਰਦਾ ਹੋਇਆ ਇਹ ਨਾਟਕ ਬਾਖ਼ੂਬੀ ਪੇਸ਼ਕਾਰੀ ਕਰੇਗਾ। ਨਾਟਕ ਦੌਰਾਨ ਬੱਚਿਆਂ ਲਈ ਚਾਈਲਡ ਕੇਅਰ ਤੋਂ ਕੁੜੀਆਂ ਉਨ੍ਹਾਂ ਦੀ ਸਾਂਭ ਸੰਭਾਲ ਕਰਨਗੀਆ ਤਾਂ ਕਿ ਸਭ ਇਕਾਗਰ ਚਿੱਤ ਹੋ ਕੇ ਨਾਟਕ ਦਾ ਆਨੰਦ ਮਾਣ ਸਕਣ। ਬੱਚਿਆਂ ਲਈ ਫੇਸ ਪੇਂਟਿੰਗ ਦੇ ਨਾਲ ਉਨ੍ਹਾਂ ਦੇ ਮਨੋਰੰਜਨ ਲਈ ਜਾਦੂਗਰ ਦਾ ਵੀ ਵਿਸ਼ੇਸ਼ ਪ੍ਰਬੰਧ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਕਾਮਿਆਂ ਨੂੰ ਮਿਲ ਸਕਦੈ ਵੱਡਾ ਅਧਿਕਾਰ, ਵਰਕਪਲੇਸ ਟ੍ਰਿਬਿਊਨਲ ਨੇ ਲਿਆ ਇਤਿਹਾਸਕ ਫ਼ੈਸਲਾ
ਆਸਟ੍ਰੇਲੀਆ ਵਿਚ ਪਹੁੰਚੇ ਮਾਪਿਆਂ ਬਜ਼ੁਰਗਾਂ ਲਈ ਇਸ ਨਾਟਕ ਵਾਸਤੇ ਫ੍ਰੀ ਐਂਟਰੀ ਹੋਵੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਸ ਨਾਟਕ ਨੂੰ ਹਰ ਵਰਗ ਦੇ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਹੈ। ਇਸ ਵਾਰ ਖੇਡੇ ਜਾ ਰਹੇ ਨਾਟਕ ਚ ਵੱਡੇ ਪੱਧਰ 'ਤੇ ਦਰਸ਼ਕਾਂ ਦੀ ਆਮਦ ਹੋਵੇਗੀ। ਪ੍ਰਬੰਧਕਾਂ ਵੱਲੋਂ ਦਰਸ਼ਕਾਂ ਨੂੰ ਸਮੇਂ ਸਿਰ ਪਹੁੰਚਣ ਲਈ ਅਪੀਲ ਕੀਤੀ ਗਈ ਹੈ ਤਾਂ ਜੋ ਨਾਟਕ ਦੀ ਆਰੰਭਤਾ ਸਮੇਂ ਸਿਰ ਕੀਤੀ ਜਾ ਸਕੇ।
ਆਸਟ੍ਰੇਲੀਆ 'ਚ ਕਾਮਿਆਂ ਨੂੰ ਮਿਲ ਸਕਦੈ ਵੱਡਾ ਅਧਿਕਾਰ, ਵਰਕਪਲੇਸ ਟ੍ਰਿਬਿਊਨਲ ਨੇ ਲਿਆ ਇਤਿਹਾਸਕ ਫ਼ੈਸਲਾ
NEXT STORY