ਇੰਟਰਨੈਸ਼ਨਲ ਡੈਸਕ : ਐਸਟ੍ਰਾਜ਼ੇਨੇਕਾ ਵੈਕਸੀਨ ਲਈ ਪਾਤਰਤਾ ’ਚ ਬਦਲਾਅ, ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਤੇ ਸਪਲਾਈ ’ਚ ਆ ਰਹੀ ਸਮੱਸਿਆ ਦਰਮਿਆਨ ਬਹੁਤ ਸਾਰੇ ਲੋਕ ਸੋਚ ਰਹੇ ਹਨ ਕਿ ਕੀ ਉਹ ਕੋਰੋਨਾ ਦੀਆਂ ਵੈਕਸੀਨਜ਼ ਨੂੰ ‘ਮਿਕਸ ਐਂਡ ਮੈਚ’ ਕਰ ਕੇ ਲੈ ਸਕਦੇ ਹਨ ਯਾਨੀ ਕਿ ਜੇ ਪਹਿਲੀ ਖੁਰਾਕ ਐਸਟ੍ਰਾਜ਼ੇਨੇਕਾ ਵੈਕਸੀਨ ਦੀ ਲਈ ਤਾਂ ਦੂਸਰੀ ਖੁਰਾਕ ਫਾਈਜ਼ਰ ਜਾਂ ਕਿਸੇ ਹੋਰ ਵੈਕਸੀਨ ਦੀ ਲੈ ਸਕਦੇ ਹੋ ਕਿ ਨਹੀਂ। ਇਸ ਨੂੰ ‘ਬੂਸਟਰ’ ਵੀ ਕਿਹਾ ਜਾ ਰਿਹਾ ਹੈ। ਇਸ ਬਾਰੇ ’ਚ ਸਟੱਡੀ ਵਿਚਾਲੇ ਹਾਲ ਹੀ ’ਚ ਸਪੇਨ ਤੇ ਬ੍ਰਿਟੇਨ ’ਚ ਕੁਝ ਅੰਕੜੇ ਜਾਰੀ ਕੀਤੇ ਗਏ ਹਨ, ਜੋ ਆਸਵੰਦ ਕਰਦੇ ਹਨ।
ਕੁਝ ਦੇਸ਼ ‘ਮਿਕਸ ਐਂਡ ਮੈਚ ਦੀ’ ਕਰ ਰਹੇ ਵਰਤੋਂ
ਵੱਖ-ਵੱਖ ਵੈਕਸੀਨ ਦੀ ਡੋਜ਼ ਲੈਣ ਵਾਲਿਆਂ ’ਤੇ ਕੀਤੇ ਗਏ ਅਧਿਐਨ ਤੋਂ ਬਾਅਦ ਜਾਰੀ ਕੀਤੇ ਗਏ ਅੰਕੜੇ ਦੱਸਦੇ ਹਨ ਕਿ ‘ਮਿਕਸ ਐਂਡ ਮੈਚ’ ਸ਼ਡਿਊਲ ਇਕ ਹੀ ਟੀਕੇ ਦੀਆਂ ਦੋ ਖੁਰਾਕਾਂ ਦੇ ਮੁਕਾਬਲੇ ਜ਼ਿਆਦਾ ਐਂਟੀਬਾਡੀਜ਼ ਦਾ ਪੱਧਰ ਦੇ ਸਕਦਾ ਹੈ। ਆਸਟਰੇਲੀਆ ਦੇ ਡਰੱਗ ਰੈਗੂਲੇਟਰ ਥੈਰੇਪਿਊਟਿਕ ਗੁੱਡਜ਼ ਐਡਮਨਿਸਟ੍ਰੇਸ਼ਨ ਨੇ ਅਜੇ ਤਕ ‘ਮਿਕਸ ਐਂਡ ਮੈਚ’ ਕੋਰੋਨਾ ਟੀਕਾਕਰਨ ਪ੍ਰੋਗਰਾਮ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ, ਕੁਝ ਦੇਸ਼ਾਂ ’ਚ ਪਹਿਲਾਂ ਹੀ ਅਜਿਹਾ ਕੀਤਾ ਜਾ ਰਿਹਾ ਹੈ।
ਇਸ ਦਾ ਕੀ ਫਾਇਦਾ ਹੈ
ਮੈਲਬੋਰਨ ਯੂਨੀਵਰਸਿਟੀ ਤੇ ਜਾਨ ਹਾਰਟ ਮਰਡੋਕ ਚਿਲਡ੍ਰਨ ਰਿਸਰਚ ਇੰਸਟੀਚਿਊਟ ਦੀ ਫਿਓਨਾ ਰਸੇਲ ਕਹਿੰਦੀ ਹੈ, ਜੇ ਕੋਰੋਨਾ ਦੇ ਟੀਕਾਕਰਨ ਪ੍ਰੋਗਰਾਮ ’ਚ ਵੈਕਸੀਨ ਦੇ ਮਿਸ਼ਰਣ ਦੀ ਇਜਾਜ਼ਤ ਹੋਵੇ ਤਾਂ ਇਸ ਦੀ ਸਹੂਲਤ ਵਧੇਗੀ ਤੇ ਇਕ ਸਹੂਲਤਜਨਕ ਟੀਕਾਕਰਨ ਪ੍ਰੋਗਰਾਮ ਹੋਣ ਨਾਲ ਵਿਸ਼ਵ ਪੱਧਰ ਦੀ ਪੈਦਾ ਹੋ ਰਹੀਆਂ ਸਪਲਾਈ ਦੀਆਂ ਰੁਕਾਵਟਾਂ ਘਟਣਗੀਆਂ। ਜੇ ਇਕ ਟੀਕਾ ਖਤਮ ਹੋ ਗਿਆ ਤਾਂ ਦੂਸਰੇ ਟੀਕੇ ਦੀ ਡੋਜ਼ ਜਾਰੀ ਰੱਖੀ ਜਾ ਸਕਦੀ ਹੈ।ਮਿਕਸ ਐਂਡ ਮੈਚ ਸ਼ਡਿਊਲ ਇਹ ਯਕੀਨੀ ਕਰ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਘੱਟ ਪ੍ਰਭਾਵੀ ਡੋਜ਼ ਮਿਲੀ, ਉਨ੍ਹਾਂ ਨੂੰ ਇਕ ਬੂਸਟਰ ਮਿਲ ਸਕਦਾ ਹੈ, ਜੋ ਵਾਇਰਸ ਦੇ ਉਸ ਵੇਰੀਐਂਟ ਖਿਲਾਫ ਜ਼ਿਆਦਾ ਪ੍ਰਭਾਵੀ ਹੋਵੇਗਾ।
ਕੀ ਇਹ ਸੁਰੱਖਿਅਤ ਵੀ ਹੈ
ਮਿਕਸ ਐਂਡ ਮੈਚ ਸਬੰਧੀ ਛਪੇ ਅਧਿਐਨ ’ਚ 50 ਸਾਲ ਤੋਂ ਵੱਧ ਉਮਰ ਦੇ ਤਕਰੀਬਨ 850 ਲੋਕਾਂ ਨੂੰ ਪਹਿਲਾਂ ਫਾਈਜ਼ਰ ਜਾਂ ਐਸਟ੍ਰਾਜ਼ੇਨੇਕਾ ਦੇ ਟੀਕੇ ਲਾਏ ਫਿਰ ਬਾਅਦ ’ਚ ਦੂਜਾ ਟੀਕਾ ਲਾਇਆ, ਇਸ ਦੀ ਵਰਤੋਂ ਤੋਂ ਬਾਅਦ ਦੇਖਿਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਦੋ ਵੱਖ ਵੱਖ ਵੈਕਸੀਨ ਲਈ ਉਨ੍ਹਾਂ ’ਚੋਂ ਇਕ ਹੀ ਤਰ੍ਹਾਂ ਦੀ ਦੋਵੇਂ ਵੈਕਸੀਨ ਲੈਣ ਤੋਂ ਬਾਅਦ ਹੋ ਰਹੇ ਸਾਈਡ ਇਫੈਕਟ ਦੀ ਤੁਲਨਾ ਜ਼ਿਆਦਾ ਸਾਈਡ ਇਫੈਕਟ ਸਨ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਉਹ ਯਤਨ ਕਰ ਰਹੇ ਹਨ ਕਿ ਪੈਰਾਸਿਟਾਮੋਲ ਦੀ ਸ਼ੁਰੂਆਤੀ ਤੇ ਨਿਯਮਿਤ ਵਰਤੋਂ ਨਾਲ ਇਹ ਸਾਈਡ ਇਫੈਕਟ ਘੱਟ ਹੋ ਸਕਦੇ ਹਨ।
ਕੀ ਇਹ ਅਸਰਦਾਰ ਵੀ ਹੈ
ਇਕ ਅਧਿਐਨ ਜੋ ਸਪੇਨ ’ਚ ਕੀਤਾ ਗਿਆ ਕਿ ਐਸਟ੍ਰਾਜ਼ੇਨੇਕਾ ਦੀ ਸ਼ੁਰੂਆਤੀ ਖੁਰਾਕ ਤੋਂ ਬਾਅਦ ਫਾਈਜ਼ਰ ਬੂਸਟਰ ਪ੍ਰਾਪਤ ਕਰਨ ਦੇ 14 ਦਿਨਾਂ ਬਾਅਦ ਲੋਕਾਂ ’ਚ ਕਾਫ਼ੀ ਮਾਤਰਾ ’ਚ ਐਂਟੀਬਾਡੀਜ਼ ਦਾ ਪੱਧਰ ਵਧਣ ਲੱਗਾ। ਐਸਟ੍ਰਾਜ਼ੇਨੇਕਾ ਦੀਆਂ ਦੋ ਖੁਰਾਕਾਂ ਲੈਣ ਦੇ ਮੁਕਾਬਲੇ ਫਾਈਜ਼ਰ ਦਾ ਬੂਸਟਰ ਲੈਣਾ ਜ਼ਿਆਦਾ ਅਸਰਦਾਇਕ ਰਿਹਾ ਹੈ, ਜਦਕਿ ਫਾਈਜ਼ਰ ਦੀ ਪਹਿਲੀ ਖੁਰਾਕ ਤੋਂ ਬਾਅਦ ਐਸਟ੍ਰਾਜ਼ੇਨੇਕਾ ਲੈਣ ਦੀ ਸਥਿਤੀ ਅਜੇ ਸਪੱਸ਼ਟ ਨਹੀਂ ਹੈ। ਮਿਕਸ ਐਂਡ ਮੈਚ ਅਜੇ ਤਕ ਕਿੰਨਾ ਪ੍ਰਭਾਵੀ ਰਿਹਾ ਹੈ, ਇਸ ਦੇ ਅੰਕੜੇ ਉਪਲੱਬਧ ਨਹੀਂ ਹਨ।
ਬਲਿੰਕਨ ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੋਰੋਨਾ ਵੈਕਸੀਨ ਅਤੇ ਭਾਰਤ-ਚੀਨ ਸਰਹੱਦ ਵਿਵਾਦ ਸਣੇ ਕਈ ਮੁੱਦਿਆਂ ’ਤੇ ਕੀਤੀ ਚਰਚਾ
NEXT STORY