ਲੰਡਨ — 2005 'ਚ ਲੰਡਨ ਮੈਟਰੋ ਸਟੇਸ਼ਨ 'ਚ ਧਮਾਕਿਆਂ ਦੀ ਸਾਜ਼ਿਸ਼ ਲਈ ਜੇਲ ਦੀ ਸਜ਼ਾ ਕੱਟ ਚੁੱਕੀ ਇਕ ਮਹਿਲਾ ਨੇ ਸਰਕਾਰੀ ਕਮੀਆਂ ਦਾ ਫਾਇਦਾ ਲੈਂਦੇ ਹੋਏ ਸਾਲਾਂ ਤੱਕ ਝੂਠ ਬੋਲ ਕੇ ਵੱਡੇ ਸਰਕਾਰੀ ਅਹੁਦੇ ਹਾਸਲ ਕੀਤੇ। ਮੂਲ ਤੌਰ 'ਤੇ ਇਥੋਪੀਆ ਦੀ ਰਹਿਣ ਵਾਲੀ ਮੁਲੁਮੇਬੇਟ ਗਿਰਮਾ ਨੂੰ 2008 'ਚ ਇਕ ਆਤਮਘਾਤੀ ਹਮਲਾਵਰ ਦੀ ਮਦਦ ਕਰਨ ਅਤੇ ਮੌਕੇ ਤੋਂ ਭੱਜਣ ਦੇ ਲਈ 10 ਸਾਲ ਦੀ ਸਜ਼ਾ ਹੋਈ ਸੀ।
ਪਰ ਜੇਲ ਤੋਂ ਛੁੱਟਣ ਤੋਂ ਬਾਅਦ ਗਿਰਮਾ ਨੇ ਝੂਠ ਬੋਲ ਕੇ ਸਰਕਾਰੀ ਨੌਕਰੀ ਪਾ ਲਈ। ਇੰਨਾ ਹੀ ਨਹੀਂ ਇਸ ਦੌਰਾਨ ਗਿਰਮਾ ਨੂੰ ਕੌਂਸਲ ਦੇ ਉੱਚੇ ਅਹੁਦੇ ਤੱਕ ਪ੍ਰਮੋਟ ਕਰ ਦਿੱਤੀ ਗਿਆ ਸੀ। ਲੰਡਨ ਦੀ ਕੋਰਟ ਨੇ 2008 'ਚ ਗਿਰਮਾ ਨੂੰ ਲੰਡਨ ਦੇ ਮੈਟਰੋ ਟਿਊਬ ਸਟੇਸ਼ਨ ਨੂੰ ਉਡਾਉਣ ਦੀ ਨਾਕਾਮ ਕੋਸ਼ਿਸ਼ ਕਰਨ ਵਾਲੇ ਆਤਮਘਾਤੀ ਹਮਲਾਵਰ ਹੁਸੈਨ ਓਸਮਾਨ ਨੂੰ ਭਜਾਉਣ ਦੇ ਦੋਸ਼ 'ਚ ਦੋਸ਼ੀ ਮੰਨਦੇ ਹੋਏ 10 ਸਾਲ ਦੀ ਸਜ਼ਾ ਸੁਣਾਈ ਸੀ।
ਸਜ਼ਾ ਮਿਲਣ ਤੋਂ ਬਾਅਦ ਗਿਰਮਾ ਨੇ ਕੋਰਟ ਤੋਂ ਖੁਦ ਨੂੰ ਛੱਡਣ ਦੀ ਅਪੀਲ ਵੀ ਕੀਤੀ, ਜਿਸ ਤੋਂ ਬਾਅਦ 2013 'ਚ ਉਸ ਨੂੰ ਆਜ਼ਾਦ ਕਰ ਦਿੱਤਾ ਗਿਆ ਸੀ। ਜੇਲ ਜਾਣ ਤੋਂ ਪਹਿਲਾਂ ਗਿਰਮਾ ਇਕ ਮਾਡਲ ਦੇ ਤੌਰ 'ਤੇ ਸਫਲ ਕਰੀਅਰ ਬਣਾ ਚੁੱਕੀ ਸੀ ਪਰ ਗਿਰਮਾ ਨੇ ਆਪਣਾ ਅਪਰਾਧਕ ਰਿਕਾਰਡ ਲੁਕਾਉਂਦੇ ਹੋਏ ਸਾਊਥ ਲੰਡਨ ਦੇ ਵਰਕ ਬਰੋ ਕੌਂਸਲ 'ਚ ਨੌਕਰੀ ਸ਼ੁਰੂ ਕੀਤੀ। ਕੌਂਸਲ 'ਚ ਨੌਕਰੀ ਦੀ ਸ਼ੁਰੂਆਤ ਤੋਂ ਬਾਅਦ ਗਿਰਮਾ ਤੇਜ਼ੀ ਨਾਲ ਉੱਚੇ ਅਹੁਦਿਆਂ 'ਤੇ ਪ੍ਰਮੋਟ ਹੁੰਦੀ ਗਈ। ਇਥੋਂ ਤੱਕ ਕਿ ਕੌਂਸਲ ਦੇ ਨਿਊਜਲੈਟਰ ਦੇ ਕਵਰ ਪੇਜ 'ਚ ਵੀ ਗਿਰਮਾ ਨੂੰ ਫੀਚਰ ਕੀਤਾ ਗਿਆ। ਗਿਰਮਾ ਨੂੰ ਡਿਪਟੀ ਅਹੁਦੇ ਤੱਕ ਦੀ ਪ੍ਰਮੋਸ਼ਨ ਮਿਲੀ ਸੀ। ਹਾਲਾਂਕਿ ਗਿਰਮਾ ਦਾ ਅਪਰਾਧਕ ਰਿਕਾਰਡ ਸਾਹਮਣੇ ਆਉਂਦੇ ਹੀ ਕੌਂਸਲ ਨੇ ਉਨ੍ਹਾਂ ਸਸਪੈਂਡ ਕਰਕੇ ਜਾਂਚ ਬਿਠਾ ਦਿੱਤੀ ਹੈ।
ਕੈਨੇਡਾ ਪੜ੍ਹਣ ਆਉਣ ਵਾਲੇ ਵਿਦਿਆਰਥੀਆਂ ਲਈ ਵੀਜ਼ਾ ਸ਼ਰਤਾਂ ਹੋਰ ਹੋਣਗੀਆਂ ਨਰਮ
NEXT STORY