ਸੁਵਾ- ਮਿਸ ਫਿਜੀ ਪ੍ਰਤੀਯੋਗਿਤਾ ਸੁੰਦਰਤਾ ਘਪਲਾ ਵਿਵਾਦਾਂ 'ਚ ਘਿਰ ਗਿਆ ਹੈ। ਜੱਜਾਂ ਨੇ ਮੁਕਾਬਲੇ 'ਚ ਭਾਰਤੀ ਮੂਲ ਦੀ ਐੱਮ.ਬੀ.ਏ. ਦੀ ਵਿਦਿਆਰਥਣ ਮੰਸਿਕਾ ਪ੍ਰਸਾਦ (24) ਨੂੰ ਮਿਸ ਫਿਜੀ ਚੁਣਿਆ ਸੀ। ਮੰਚ 'ਤੇ ਉਸ ਨੂੰ ਤਾਜ ਪਹਿਨਾਇਆ ਗਿਆ ਪਰ ਦੋ ਦਿਨਾਂ ਬਾਅਦ ਪ੍ਰਬੰਧਕਾਂ ਨੇ ਉਸ ਤੋਂ ਤਾਜ ਖੋਹ ਕੇ ਆਸਟ੍ਰੇਲੀਆਈ ਕਾਰੋਬਾਰੀ ਦੀ ਪਤਨੀ ਨਾਦੀਨ ਰਾਬਰਟਸ ਨੂੰ ਦੇ ਦਿੱਤਾ। ਇਸ ਮੁਕਾਬਲੇ ਦਾ ਲਾਇਸੈਂਸ ਲਕਸ ਪ੍ਰੋਜੈਕਟਸ ਵੱਲੋਂ ਖਰੀਦਿਆ ਗਿਆ ਸੀ। ਇਸ ਦਾ ਲਾਇਸੈਂਸ ਕਾਫੀ ਮਹਿੰਗਾ ਹੈ। ਇਹੀ ਕਾਰਨ ਹੈ ਕਿ ਇਹ ਮੁਕਾਬਲਾ 1981 ਤੋਂ ਬਾਅਦ ਪਹਿਲੀ ਵਾਰ ਫਿਜੀ 'ਚ ਕਰਵਾਇਆ ਗਿਆ। ਪੈਨਲ ਦੇ ਸੱਤ ਜੱਜਾਂ 'ਚੋਂ ਇਕ ਮੇਲਿਸਾ ਵ੍ਹਾਈਟ ਦੇ ਹਵਾਲੇ ਨਾਲ ਬੀ.ਬੀ.ਸੀ. ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਲਕਸ ਪ੍ਰੋਜੈਕਟਸ ਦੇ ਆਸਟ੍ਰੇਲੀਆਈ ਕਾਰੋਬਾਰੀ ਜੈਮੀ ਮੈਕਿੰਟਾਇਰ ਨਾਲ ਨੇੜਲੇ ਸਬੰਧ ਹਨ। ਜੈਮੀ ਮੈਕਿੰਟਾਇਰ ਦਾ ਵਿਆਹ 2022 'ਚ ਨਾਦੀਨ ਰਾਬਰਟਸ ਨਾਲ ਹੋਇਆ ਸੀ। ਜੈਮੀ 'ਤੇ ਇਕ ਪ੍ਰਾਪਟੀ ਘਪਲੇ ਲਈ ਆਸਟ੍ਰੇਲੀਆ 'ਚ ਕਾਰੋਬਾਰ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਇਹ ਵੀ ਦੱਸਿਆ ਗਿਆ ਹੈ ਕਿ ਨਾਦੀਨ ਰਾਬਰਟਸ ਅਤੇ ਮੁਕਾਬਲੇ ਦੇ ਪ੍ਰਬੰਧਕ ਗ੍ਰਾਂਟ ਇਵਾਇਰ ਵਿਚਕਾਰ ਫੋਨ 'ਤੇ ਗੱਲਬਾਤ ਦੌਰਾਨ ਜੈਮੀ ਫੋਨ ਲਾਈਨ 'ਤੇ ਸੀ।
30 ਸਾਲਾ ਮਾਡਲ ਨਾਦੀਨੀ ਰਾਬਰਟਸ ਨੂੰ ਸਿਡਨੀ 'ਚ ਮਿਸ ਫਿਜੀ ਚੁਣਿਆ ਗਿਆ ਸੀ। ਉਹ ਇਕ ਪ੍ਰਾਪਰਟੀ ਡਿਵੈੱਲਪਰ ਹੈ ਅਤੇ ਉਸਦੀ ਮਾਂ ਫਿਜੀ ਤੋਂ ਹੈ। ਮੁਕਾਬਲੇ ਦੀ ਜੱਜ ਮੇਲਿਸਾ ਵ੍ਹਾਈਟ ਮੁਤਾਬਕ ਮੰਸਿਕਾ ਨੂੰ ਸੱਤ ਜੱਜਾਂ 'ਚੋਂ ਚਾਰ ਵੋਟਾਂ ਮਿਲੀਆਂ ਸਨ। ਇਕ ਹੋਰ ਜੱਜ ਅਤੇ ਸੁੰਦਰਤਾ ਮਾਹਿਰ ਜੈਨੀਫਰ ਚੈਨ ਅਨੁਸਾਰ ਇਕ ਜੱਜ ਰਿਰੀ ਫੈਬਰਿਆਨੀ ਲਕਸ ਪ੍ਰੋਜੈਕਟਸ ਦੀ ਨੁਮਾਇੰਦਗੀ ਕਰਦੀ ਹੈ।
ਪ੍ਰੈੱਸ ਰਿਲੀਜ਼ ਕਰ ਕੇ ਬਦਲਿਆ ਜੱਜਾਂ ਦਾ ਫੈਸਲਾ
ਮਿਸ ਯੂਨੀਵਰਸ ਫਿਜੀ ਨੇ ਐਤਵਾਰ ਨੂੰ ਇਕ ਪ੍ਰੈੱਸ ਰਿਲੀਜ਼ ਜਾਰੀ ਕਰਦੇ ਹੋਏ ਕਿਹਾ ਕਿ ਲਾਇਸੰਸਧਾਰੀ ਕੋਲ ਇਕ ਵੋਟ ਵੀ ਹੋਣੀ ਚਾਹੀਦੀ ਹੈ, ਜਿਸ ਨੂੰ ਠੇਕੇ ਦਾ ਪ੍ਰਬੰਧਕ ਗ੍ਰਾਂਟ ਇਵਾਇਰ ਗਿਣਤੀ ਕਰਨ 'ਚ ਅਸਫਲ ਰਿਹਾ। ਇਸ ਵਿਚ ਕਿਹਾ ਗਿਆ ਹੈ ਕਿ ਲਕਸ ਪ੍ਰੋਜੈਕਟਸ ਨੇ ਨਾਦੀਨ ਰਾਬਰਟਸ ਦੇ ਹੱਕ ’ਚ ਵੋਟ ਪਾਈ, ਜਿਸ ਨਾਲ ਨਤੀਜਾ 4-4 ਨਾਲ ਬਰਾਬਰ ਰਿਹਾ। ਲਾਇਸੰਸਧਾਰੀ ਕੋਲ ਫੈਸਲੇ ਦੀ ਵੋਟ ਦਾ ਅਧਿਕਾਰ ਵੀ ਸੀ, ਜਿਸ ਨੇ ਨਾਦੀਨ ਰਾਬਰਟਸ ਨੂੰ ਜੇਤੂ ਬਣਾਇਆ। ਜੈਨੀਫਰ ਚਾਨ ਮੁਤਾਬਕ ਸਾਨੂੰ ਕਦੇ ਵੀ ਅੱਠਵੇਂ ਜੱਜ ਬਾਰੇ ਨਹੀਂ ਦੱਸਿਆ ਗਿਆ। ਇਹ ਵੈੱਬਸਾਈਟ ਤੇ ਕਿਤੇ ਵੀ ਨਹੀਂ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬਾਜ਼ਾਰ 'ਚ ਹੋਈ ਗੋਲੀਬਾਰੀ, 21 ਲੋਕਾਂ ਦੀ ਮੌਤ
NEXT STORY