ਕਰਾਕਾਸ — ਵੈਨੇਜ਼ੁਏਲਾ 'ਚ ਵੀਰਵਾਰ ਸਵੇਰੇ ਭੂਚਾਲ ਦੇ ਤੇਜ਼ ਝੱਟਕੇ ਮਹਿਸੂਸ ਕੀਤੇ ਗਏ ਜਿਸ ਨਾਲ ਲੋਕਾਂ 'ਚ ਦਹਿਸ਼ਤ ਭਰ ਗਈ ਅਤੇ ਉਹ ਘਰਾਂ 'ਚੋਂ ਨਿਕਲ ਕੇ ਸੜਕਾਂ 'ਤੇ ਦੌੜ ਪਏ। ਸਥਾਨਕ ਸਮੇਂ ਮੁਤਾਬਕ ਸਵੇਰੇ 5 ਵਜੇ 5.5 ਤੀਬਰਤਾ ਵਾਲੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਜਿਸ ਦਾ ਕੇਂਦਰ ਸੈਨ ਡਿਆਸੋ ਦੇ ਨੇੜੇ ਸੀ। ਭੂਚਾਨ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ਦਾ ਸੀ ਜਿਸ ਕਾਰਨ ਇਸ ਦੇ ਝੱਟਕੇ 7 ਰਾਜਾਂ 'ਚ ਮਹਿਸੂਸ ਕੀਤੇ ਗਏ। ਇਸ ਤੋਂ ਕੁਝ ਦੇਰ ਬਾਅਦ 5.0 ਤੀਬਰਤਾ ਦੇ ਝੱਟਕੇ ਵੀ ਮਹਿਸੂਸ ਕੀਤੇ ਗਏ। ਗ੍ਰਹਿ ਮੰਤਰੀ ਨੇ ਨੈਸਟੋਰ ਰੈਵੇਰੋਲ ਨੇ ਆਖਿਆ ਕਿ ਭੂਚਾਨ ਨਾਲ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਸ਼ੋਸ਼ਲ ਮੀਡੀਆ 'ਤੇ ਕੁਝ ਫੋਟੋਆਂ 'ਚ ਕੁਝ ਇਮਾਰਤਾਂ 'ਚ ਦਰਾਰਾਂ ਅਤੇ ਟੁੱਟੀਆਂ ਕੰਧਾਂ ਦਿਖਾਈਆਂ ਗਈਆਂ ਹਨ।

ਇਰਾਕੀ ਸੰਸਦ ਮੈਂਬਰਾਂ ਨੇ ਕੀਤੀ ਟਰੰਪ ਦੌਰੇ ਦੀ ਨਿੰਦਾ
NEXT STORY