ਲੰਡਨ (ਏ. ਪੀ.)-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇਸ਼ ਦੀ ਵਧਦੀ ਬਜ਼ੁਰਗ ਆਬਾਦੀ ਦੀ ਲੰਮੀ ਮਿਆਦ ਦੀ ਦੇਖਭਾਲ ’ਤੇ ਆਉਣ ਵਾਲੇ ਤੇ ਤੇਜ਼ੀ ਨਾਲ ਵਧ ਰਹੇ ਖਰਚਿਆਂ ਨੂੰ ਰੋਕਣ ਦੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਦੀ ਯੋਜਨਾ ਬਣਾ ਰਹੇ ਹਨ ਪਰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਦੇ ਲਈ ਇੱਕ ਹੋਰ ਚੋਣ ਵਾਅਦਾ ਟੈਕਸ ਨਾ ਵਧਾਉਣ ਨੂੰ ਤੋੜਨਾ ਹੋਵੇਗਾ। ਜਾਨਸਨ ਸੰਸਦ ਨੂੰ ਦੱਸਣਗੇ ਕਿ ਉਨ੍ਹਾਂ ਦੀ ਕੰਜ਼ਰਵੇਟਿਵ ਸਰਕਾਰ ਲੱਖਾਂ ਬਜ਼ੁਰਗ ਲੋਕਾਂ ਦੀ ਦੇਖਭਾਲ ਲਈ ਅਰਬਾਂ ਡਾਲਰ ਇਕੱਠੇ ਕਰੇਗੀ। ਫਿਲਹਾਲ ਇਹ ਬੋਝ ਸਿਰਫ ਉਨ੍ਹਾਂ ਲੋਕਾਂ ’ਤੇ ਪੈਂਦਾ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਆਪਣੀ ਬੱਚਤ ਖਰਚ ਕਰਨੀ ਪੈਂਦੀ ਹੈ ਜਾਂ ਮਕਾਨ ਵੇਚਣੇ ਪੈਂਦੇ ਹਨ।
ਸਰਕਾਰ ਦੇ ਅਨੁਸਾਰ ਸੱਤ ’ਚੋਂ ਇੱਕ ਵਿਅਕਤੀ ਇਸ ਵੇਲੇ ਦੇਖਭਾਲ ਲਈ 1,38,000 ਡਾਲਰ ਖਰਚਦਾ ਹੈ। ਦੂਜੇ ਪਾਸੇ ਸਥਾਨਕ ਅਧਿਕਾਰੀਆਂ ਨੂੰ ਗਰੀਬ ਬਜ਼ੁਰਗਾਂ ਦੀ ਦੇਖਭਾਲ ਦਾ ਖਰਚਾ ਚੁੱਕਣਾ ਪੈਂਦਾ ਹੈ। ਜਾਨਸਨ ਨੇ ਆਪਣੀਆਂ ਯੋਜਨਾਵਾਂ ਬਾਰੇ ਕੋਈ ਵੇਰਵਾ ਨਹੀਂ ਦਿੱਤਾ। ਮੰਗਲਵਾਰ ਸਵੇਰੇ ਕੈਬਨਿਟ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਹ ਹਾਊਸ ਆਫ਼ ਕਾਮਨਜ਼ ’ਚ ਬਿਆਨ ਦੇਣਗੇ। ਉਮੀਦ ਕੀਤੀ ਜਾਂਦੀ ਹੈ ਕਿ ਉਹ ਰਾਸ਼ਟਰੀ ਬੀਮਾ ਭੁਗਤਾਨ ’ਚ ਵਾਧੇ ਦਾ ਐਲਾਨ ਕਰ ਸਕਦੇ ਹਨ। ਇਹ ਭੁਗਤਾਨ ਕੰਮਕਾਜੀ ਉਮਰ ਵਰਗ ਦੇ ਲੋਕਾਂ ਵੱਲੋਂ ਕੀਤਾ ਜਾਂਦਾ ਹੈ। ਇਸ ਨਾਲ ਜਾਨਸਨ ਦਾ ਉਹ ਵਾਅਦਾ ਟੁੱਟ ਜਾਵੇਗਾ, ਜੋ ਉਨ੍ਹਾਂ ਨੇ 2019 ’ਚ ਚੋਣ ਮੁਹਿੰਮ ਦੌਰਾਨ ਕੀਤਾ ਸੀ ਕਿ ਉਹ ਨਿੱਜੀ ਟੈਕਸ ਨਹੀਂ ਵਧਾਉਣਗੇ।
ਕੋਰੋਨਾ ਫੈਲਾਉਣ ਦੇ ਦੋਸ਼ੀ ਸ਼ਖਸ ਨੂੰ ਇਸ ਦੇਸ਼ 'ਚ ਸੁਣਾਈ ਗਈ 5 ਸਾਲ ਦੀ 'ਸਜ਼ਾ'
NEXT STORY