ਇਸਲਾਮਾਬਾਦ-ਸੰਯੁਕਤ ਰਾਸ਼ਟਰ ਨੇ ਬੁੱਧਵਾਰ ਨੂੰ ਇਕ ਰਿਪੋਰਟ 'ਚ ਕਿਹਾ ਕਿ ਕਰੀਬ ਇਕ ਸਾਲ ਪਹਿਲਾ ਤਾਲਿਬਾਨ ਦੇ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਦੇਸ਼ 'ਚ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ, ਹਾਲਾਂਕਿ ਉਸ ਸਮੇਂ ਤੋਂ ਸੁਰੱਖਿਆ 'ਚ ਸੁਧਾਰ ਹੋਇਆ ਹੈ। ਅਫਗਾਨਿਸਤਾਨ 'ਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਨੇ ਆਪਣੀ ਰਿਪੋਰਟ 'ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤੋਂ ਮਹਿਲਾਵਾਂ ਅਤੇ ਲੜਕੀਆਂ ਦੀ ਖਰਾਬ ਸਥਿਤੀ ਅਤੇ ਅਫਗਾਨਿਸਤਾਨ ਦੇ ਵਰਤਮਾਨ ਸ਼ਾਸਕਾਂ ਤਹਿਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਵੀ ਪ੍ਰਕਾਸ਼ ਪਾਇਆ ਹੈ।
ਇਹ ਵੀ ਪੜ੍ਹੋ : ਚੀਨ ਦੇ ਤਿਆਨਜਿਨ ਸ਼ਹਿਰ 'ਚ ਗੈਸ ਧਮਾਕਾ, 4 ਦੀ ਮੌਤ ਤੇ 13 ਜ਼ਖਮੀ
ਸਕੱਤਰ-ਜਨਰਲ ਦੇ ਅਫਗਾਨਿਸਤਾਨ ਮਾਮਲਿਆਂ ਦੇ ਉਪ-ਵਿਸ਼ੇਸ਼ ਪ੍ਰਤੀਨਿਧੀ ਮਾਰਕਸ ਪੋਟਜੇਲ ਨੇ ਕਿਹਾ ਕਿ ਸਾਡੀ ਨਿਗਰਾਨੀ ਤੋਂ ਪਤਾ ਚੱਲਦਾ ਹੈ ਕਿ 15 ਅਗਸਤ ਤੋਂ ਬਾਅਦ ਤੋਂ ਬਿਹਤਰ ਸੁਰੱਖਿਆ ਸਥਿਤੀ ਦੇ ਬਾਵਜੂਦ, ਅਫਗਾਨਿਸਤਾਨ ਦੇ ਲੋਕ, ਵਿਸ਼ੇਸ਼ ਰੂਪ ਨਾਲ ਮਹਿਲਾਵਾਂ ਅਤੇ ਲੜਕੀਆਂ, ਆਪਣੇ ਮਨੁੱਖੀ ਅਧਿਕਾਰਾਂ ਦਾ ਪੂਰਾ ਆਨੰਦ ਲੈਣ ਤੋਂ ਵਾਂਝੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅਗਸਤ 2021 ਦੇ ਮੱਧ ਤੋਂ ਹੁਣ ਤੱਕ 700 ਲੋਕ ਮਾਰੇ ਗਏ ਹਨ ਅਤੇ 1400 ਹੋਰ ਜ਼ਖਮੀ ਹੋਏ ਹਨ। ਜ਼ਿਕਰਯੋਗ ਹੈ ਕਿ ਤਾਲਿਾਬਨ ਨੇ ਅਮਰੀਕਾ ਅਤੇ ਨਾਟੋ ਬਲਾਂ ਦੀ ਵਾਪਸ ਦੌਰਾਨ ਪਿਛਲੇ ਸਾਲ 15 ਅਗਸਤ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਤੇ ਕਬਜ਼ਾ ਕਰ ਲਿਆ ਸੀ।
ਇਹ ਵੀ ਪੜ੍ਹੋ : ਚੀਨੀ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ 'ਚ ਢਿੱਲ ਦੇਣ ਦਾ ਕੀਤਾ ਵਾਅਦਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਚੀਨ ਦੇ ਤਿਆਨਜਿਨ ਸ਼ਹਿਰ 'ਚ ਗੈਸ ਧਮਾਕਾ, 4 ਦੀ ਮੌਤ ਤੇ 13 ਜ਼ਖਮੀ
NEXT STORY