ਵਾਸ਼ਿੰਗਟਨ — ਰੱਖਿਆ ਅਤੇ ਵਿਦੇਸ਼ੀ ਮਾਮਲਿਆਂ ਦੇ ਮਾਹਿਰ ਅਮਰੀਕੀ ਸੰਸਦੀ ਮੈਂਬਰ ਨੇ ਅਗਾਹ ਕੀਤਾ ਹੈ ਕਿ ਰੂਸ ਨਾਲ ਭਾਰਤ ਦੇ ਰੱਖਿਆ ਸੌਦਿਆਂ 'ਚ ਰੁਕਾਵਟ ਪੈ ਗਈ ਤਾਂ ਅਮਰੀਕਾ-ਭਾਰਤ ਦੇ ਸਬੰਧਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਮਰੀਕਾ ਨੇ ਹਾਲ ਹੀ 'ਚ ਰੂਸ 'ਤੇ ਪਾਬੰਦੀਆਂ ਲਾਈਆਂ ਹਨ। ਇਸ ਦੇ ਚੱਲਦੇ ਉਸ ਨਾਲ ਜਿਹੜੇ ਦੇਸ਼ ਰੱਖਿਆ ਸਮੱਗਰੀ ਖਰੀਦੇਗਾ ਜਾਂ ਖੁਫੀਆ ਸਹਿਯੋਗ ਕਰੇਗਾ ਉਹ ਵੀ ਪਾਬੰਦੀਆਂ ਦੇ ਦਾਇਰੇ 'ਚ ਆਵੇਗਾ। ਜ਼ਿਕਰਯੋਗ ਹੈ ਕਿ ਭਾਰਸ ਰੂਸ ਤੋਂ ਐੱਸ-400 ਮਿਜ਼ਾਈਲ ਡਿਫੇਂਸ ਸਿਸਟਮ ਦੀ ਖਰੀਦ ਕਰਨ ਵਾਲਾ ਹੈ, ਜੋ ਰੱਖਿਆ ਖੇਤਰ ਦਾ ਵੱਡਾ ਸੌਦਾ ਹੈ।
ਡੈਮੋਕ੍ਰੇਟਿਕ ਪਾਰਟੀ ਦੇ ਸੰਸਦੀ ਮੈਂਬਰ ਜਾਏ ਕ੍ਰੋਲੇ ਨੇ ਕਿਹਾ, ਰੂਸ ਦੇ ਰੱਖਿਆ ਸੌਦਿਆਂ 'ਤੇ ਲਾਈਆਂ ਗਈਆਂ ਪਾਬੰਦੀਆਂ ਦਾ ਸਿੱਧਾ ਅਸਰ ਭਾਰਤ 'ਤੇ ਪਵੇਗਾ। ਭਾਰਤ ਅਮਰੀਕਾ ਦਾ ਵੱਡਾ ਰਣਨੀਤਕ ਸਹਿਯੋਗੀ ਹੈ। ਇਸ ਲਈ ਭਾਰਤ ਨੂੰ ਹੋਣ ਵਾਲੀ ਮੁਸ਼ਕਿਲ ਤੋਂ ਅਮਰੀਕਾ ਦੇ ਉਸ ਨਾਲ ਸਬੰਧ ਵੀ ਪ੍ਰਭਾਵਿਤ ਹੋਣਗੇ।
ਉਨ੍ਹਾਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੀਆਂ ਪਾਬੰਦੀਆਂ ਦਾ ਉਦੇਸ਼ ਭਾਰਤ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ। ਕ੍ਰੋਲੇ ਮੁਤਾਬਕ ਕਾਊਂਟਰਿੰਗ ਅਮਰੀਕਾਜ ਐਡਵਰਸਰੀਜ਼ ਥ੍ਰਊ ਸੈਕਸ਼ਨਜ਼ ਐਕਟ (ਸੀ. ਏ. ਏ. ਟੀ. ਐੱਸ. ਏ.) 'ਤੇ ਟਰੰਪ ਪ੍ਰਸ਼ਾਸਨ ਨੂੰ ਭਾਰਤ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਡੈਮੋਕ੍ਰੇਟ ਸੰਸਦੀ ਮੈਂਬਰ ਨੇ ਇਹ ਗੱਲ ਦੋਹਾਂ ਦੇਸ਼ਾਂ ਦੇ ਸਬੰਧਾਂ 'ਤੇ ਆਯੋਜਿਤ ਪ੍ਰੋਗਰਾਮਾਂ 'ਚ ਕਹੀ। ਕ੍ਰੋਲ ਨੇ ਕਿਹਾ, ਪਾਬੰਦੀਆਂ ਲਾਗੂ ਕਰਦੇ ਸਮੇਂ ਅਮਰੀਕਾ ਨੂੰ ਰੂਸ ਦੇ ਨਾਲ ਹੋਰ ਦੇਸ਼ਾਂ ਦੇ ਰੱਖਿਆ ਸਮਝੌਤਿਆਂ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ ਹੈ। ਕਿਉਂਕਿ ਉਨ੍ਹਾਂ ਰੱਖਿਆ ਸਮਝੌਤਿਆਂ 'ਤੇ ਪੈਣ ਵਾਲਾ ਅਸਰ ਅਮਰੀਕਾ ਦੇ ਤੀਜੇ ਦੇਸ਼ ਦੇ ਨਾਲ ਰਿਸ਼ਤਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਭਾਰਤ ਇਸ ਸਮੇਂ ਰੂਸ ਤੋਂ ਐੱਸ.-400 ਸਿਸਟਮ ਦੀ ਖਰੀਦ ਲਈ ਕਾਫੀ ਅੱਗੇ ਵਧ ਚੁੱਕਿਆ ਹੈ। 5 ਸਿਸਟਮ ਦੀ ਖਰੀਦ ਲਈ ਇਹ ਸੌਦਾ ਕਰੀਬ 4.5 ਅਰਬ ਡਾਲਰ (30 ਹਜ਼ਾਰ ਕਰੋੜ ਰੁਪਏ) ਦਾ ਹੈ। ਇਸ ਤੋਂ 3 ਤਰ੍ਹਾਂ ਦੀਆਂ ਮਿਜ਼ਾਈਲਾਂ ਛੱਡੀਆਂ ਜਾਂਦੀਆਂ ਹਨ ਜੋ ਇਕੱਠੇ 36 ਟੀਚਿਆਂ 'ਤੇ ਹਮਲਾ ਕਰਦੀਆਂ ਹਨ। ਅਮਰੀਕਾ ਦੀ ਸਾਬਕਾ ਸਹਾਇਕ ਵਿਦੇਸ਼ ਮੰਤਰੀ ਨਿਸ਼ਾ ਦੇਸਾਈ ਬਿਸਵਾਲ ਨੇ ਵੀ ਰੂਸ 'ਤੇ ਲਾਈਆਂ ਪਾਬੰਦੀਆਂ ਦਾ ਅਧਿਐਨ ਕਰਨ 'ਤੇ ਜ਼ੋਰ ਦਿੱਤਾ ਹੈ। ਬਿਸਵਾਲ ਇਸ ਸਮੇਂ ਅਮਰੀਕਾ ਭਾਰਤ ਵਪਾਰ ਪ੍ਰੀਸ਼ਦ ਦੀ ਪ੍ਰਮੁੱਖ ਹੈ। ਰੱਖਿਆ ਮਾਮਆਿਂ ਦੇ ਇਕ ਹੋਰ ਅਮਰੀਕੀ ਜਾਣਕਾਰੀ ਕੀਥ ਵੇਬਸਟਰ ਨੇ ਵੀ ਰੂਸ 'ਤੇ ਲੱਗੀਆਂ ਪਾਬੰਦੀਆਂ ਦਾ ਅਸਰ ਭਾਰਤ ਦੇ ਨਾਲ ਸਬੰਧਾਂ 'ਤੇ ਪੈਣ ਦਾ ਸ਼ੱਕ ਜਤਾਇਆ ਹੈ।
ਪਾਕਿ ਨੇ ਭਾਰਤ ਨਾਲ ਦੋ-ਪੱਖੀ ਗੱਲਬਾਤ ਲਈ ਕਦਮ ਚੁੱਕਣ ਦੀ ਕੀਤੀ ਅਪੀਲ
NEXT STORY