ਵਾਸ਼ਿੰਗਟਨ (ਰਾਜ ਗੋਗਨਾ)– ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਇੱਕ ਵੱਡਾ ਫੈਸਲਾ ਲੈਂਦੇ ਹੋਏ “ਡ੍ਰੌਪਬਾਕਸ” ਜਾਂ “ਇੰਟਰਵਿਊ-ਮੁਕਤ” ਵੀਜ਼ਾ ਨਵੀਨੀਕਰਨ ਪ੍ਰੋਗਰਾਮ ਨੂੰ ਖਤਮ ਕਰਨ ਜਾ ਰਿਹਾ ਹੈ। ਇਹ ਨਵੇਂ ਨਿਯਮ 2 ਸਤੰਬਰ 2025 ਤੋਂ ਲਾਗੂ ਹੋਣਗੇ। ਇਸ ਫੈਸਲੇ ਦਾ ਅਸਰ ਭਾਰਤ ਸਮੇਤ ਦੁਨੀਆ ਭਰ ਦੇ ਵੀਜ਼ਾ ਬਿਨੈਕਾਰਾਂ 'ਤੇ ਪਵੇਗਾ।
ਇਹ ਵੀ ਪੜ੍ਹੋ : ਵੱਡੀ ਖਬਰ; ਗੋਲੀਆਂ ਨਾਲ ਭੁੰਨ'ਤੀ ਮਸ਼ਹੂਰ Social Media Influencer
ਹੁਣ ਤੱਕ, H-1B, H-4, F, M, O1, J, ਤੇ L1 ਵੀਜ਼ਾ ਵਾਲਿਆਂ ਨੂੰ ਨਵੀਨੀਕਰਨ ਲਈ ਇੰਟਰਵਿਊ ਨਹੀਂ ਦੇਣਾ ਪੈਂਦਾ ਸੀ। ਉਹ ਸਿਰਫ਼ ਦਸਤਾਵੇਜ਼ ਜਮ੍ਹਾਂ ਕਰਵਾ ਕੇ ਵੀਜ਼ਾ ਪ੍ਰਾਪਤ ਕਰ ਸਕਦੇ ਸਨ। ਇਸ ਸਹੂਲਤ ਕਾਰਨ ਹਜ਼ਾਰਾਂ ਲੋਕਾਂ ਦੇ ਸਮਾਂ ਅਤੇ ਪੈਸੇ ਦੀ ਬਚਤ ਹੁੰਦੀ ਸੀ। ਪਰ ਹੁਣ ਨਵੇਂ ਨਿਯਮਾਂ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 79 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਵੀ ਹੁਣ ਕੌਂਸਲਰ ਅਧਿਕਾਰੀ ਸਾਹਮਣੇ ਪੇਸ਼ ਹੋਣਾ ਪਵੇਗਾ।
ਇਹ ਵੀ ਪੜ੍ਹੋ: Deport ਹੋ ਕੇ ਆਪਣੇ ਦੇਸ਼ ਪਰਤ ਰਹੇ ਲੋਕਾਂ ਨਾਲ ਵਾਪਰ ਗਈ ਅਣਹੋਣੀ, ਮਚ ਗਏ ਅੱਗ ਦੇ ਭਾਂਬੜ, 76 ਲੋਕਾਂ ਦੀ ਮੌਤ
ਟਰੰਪ ਪ੍ਰਸ਼ਾਸਨ ਵੱਲੋਂ ਇਹ ਕਦਮ ਸੁਰੱਖਿਆ ਕਾਰਨਾਂ ਕਰਕੇ ਚੁੱਕਿਆ ਗਿਆ ਹੈ। ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਹਰ ਬਿਨੈਕਾਰ ਦੀ ਨਿੱਜੀ ਜਾਂਚ ਹੋ ਸਕੇਗੀ ਅਤੇ ਸਕ੍ਰੀਨਿੰਗ ਪ੍ਰਕਿਰਿਆ ਹੋਰ ਸਖ਼ਤ ਹੋਵੇਗੀ। ਭਾਰਤ ਇਸ ਸਹੂਲਤ ਦਾ ਸਭ ਤੋਂ ਵੱਡਾ ਯੂਜ਼ਰ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਨਵੀਆਂ ਸ਼ਰਤਾਂ ਨਾਲ ਭਾਰਤੀ ਵਿਦਿਆਰਥੀਆਂ ਅਤੇ ਐੱਚ-1ਬੀ ਵੀਜ਼ਾ 'ਤੇ ਕੰਮ ਕਰ ਰਹੇ IT ਕਰਮਚਾਰੀਆਂ ਨੂੰ ਸਭ ਤੋਂ ਵੱਧ ਮੁਸ਼ਕਲ ਆ ਸਕਦੀ ਹੈ। ਵੀਜ਼ਾ ਅਪੌਇੰਟਮੈਂਟਾਂ ਦੀ ਮੰਗ ਹੋਰ ਵਧਣ ਨਾਲ ਉਡੀਕ ਸਮਾਂ ਕਈ ਮਹੀਨੇ ਤੱਕ ਲੰਮਾ ਹੋ ਸਕਦਾ ਹੈ।
ਇਹ ਵੀ ਪੜ੍ਹੋ: ਚੀਨ-ਰੂਸ ਨਾਲ 'ਦੋਸਤੀ' ਵਧਦੀ ਵੇਖ ਬੋਖਲਾਇਆ ਅਮਰੀਕਾ, ਕਿਹਾ-‘ਭਾਰਤ ਨੂੰ ਉੱਥੇ ਮਾਰਾਂਗੇ, ਜਿੱਥੇ ਜ਼ਿਆਦਾ ਦਰਦ ਹੋਵੇ’
ਇਸਦੇ ਨਾਲ ਹੀ ਖ਼ਬਰ ਆਈ ਹੈ ਕਿ ਅਗਸਤ ਅਤੇ ਸਤੰਬਰ ਮਹੀਨੇ ਲਈ ਬੁੱਕ ਕੀਤੀਆਂ ਡ੍ਰੌਪਬਾਕਸ ਅਪੌਇੰਟਮੈਂਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਬਿਨੈਕਾਰਾਂ ਨੂੰ ਸਿੱਧਾ ਇੰਟਰਵਿਊ ਲਈ ਬੁਲਾਇਆ ਜਾ ਰਿਹਾ ਹੈ। ਮਾਹਿਰਾਂ ਦੀ ਸਲਾਹ ਹੈ ਕਿ ਜੋ ਵੀ ਲੋਕ ਯੋਗ ਹਨ, ਉਹ 2 ਸਤੰਬਰ ਤੋਂ ਪਹਿਲਾਂ ਹੀ ਆਪਣੀ ਵੀਜ਼ਾ ਨਵੀਨੀਕਰਨ ਪ੍ਰਕਿਰਿਆ ਪੂਰੀ ਕਰ ਲੈਣ।
ਇਹ ਵੀ ਪੜ੍ਹੋ: 'ਮੈਂ ਕੋਰਟ 'ਚ ਰੋ ਰਹੀ ਸੀ...'; ਕ੍ਰਿਕਟਰ ਚਾਹਲ ਨਾਲ ਤਲਾਕ ਮਗਰੋਂ ਪਹਿਲੀ ਵਾਰ ਬੋਲੀ ਅਦਾਕਾਰਾ ਧਨਸ਼੍ਰੀ ਵਰਮਾ
ਹਾਲਾਂਕਿ, ਡਿਪਲੋਮੈਟਿਕ ਅਤੇ ਸਰਕਾਰੀ ਵੀਜ਼ਾ ਧਾਰਕਾਂ ਨੂੰ ਪਹਿਲਾਂ ਵਾਂਗ ਛੂਟ ਮਿਲਦੀ ਰਹੇਗੀ। ਇਸ ਤੋਂ ਇਲਾਵਾ ਕੁਝ ਖਾਸ ਹਾਲਤਾਂ ਵਿੱਚ B-1/B-2 ਸੈਲਾਨੀ ਅਤੇ ਵਪਾਰਕ ਵੀਜ਼ਾ ਅਰਜ਼ੀਕਾਰਾਂ ਨੂੰ ਵੀ ਛੂਟ ਦਿੱਤੀ ਜਾ ਸਕਦੀ ਹੈ, ਪਰ ਅੰਤਿਮ ਫੈਸਲਾ ਕੌਂਸਲਰ ਅਧਿਕਾਰੀਆਂ ਦੇ ਹੱਥਾਂ ਵਿੱਚ ਹੋਵੇਗਾ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਦੀ ਘਰ 'ਚੋਂ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਯੁਕਤ ਰਾਸ਼ਟਰ: ਭਾਰਤ ਨੇ ਔਰਤਾਂ ਵਿਰੁੱਧ ਜਿਨਸੀ ਹਿੰਸਾ 'ਤੇ ਪਾਕਿਸਤਾਨ ਦੀ ਕੀਤੀ ਆਲੋਚਨਾ
NEXT STORY