ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਚੋਟੀ ਦੇ ਅੱਤਵਾਦੀ ਧੜੇ ਨੇ ਚਿਤਾਵਨੀ ਦਿੱਤੀ ਹੈ ਕਿ ਸਾਰੀਆਂ ਵੱਡੀਆਂ ਰਾਜਨੀਤਕ ਪਾਰਟੀਆਂ ਨੇ ਨੇਤਾਵਾਂ ਨੂੰ ਗੰਭੀਰ ਸੁਰੱਖਿਆ ਖਤਰਾ ਹੈ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਆਤਮਘਾਤੀ ਹਮਲਾਵਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮੀਡੀਆ ਵਿਚ ਅੱਜ ਅਜਿਹੀ ਖਬਰ ਆਈ ਹੈ। ਸੂਤਰਾਂ ਦੇ ਹਵਾਲੇ ਤੋਂ ਡਾਨ ਅਖਬਾਰ ਦੀ ਖਬਰ ਹੈ ਕਿ ਰਾਸ਼ਟਰੀ ਅੱਤਵਾਦੀ ਰੋਕੂ ਅਥਾਰਿਟੀ ਦੇ ਮੁਖੀ ਸੁਲੇਮਾਨ ਅਹਿਮਦ ਨੇ ਕਲ ਪਾਕਿਸਤਾਨ ਚੋਣ ਕਮਿਸ਼ਨ ਨੂੰ ਕਿਹਾ ਸੀ ਕਿ ਸਾਰੀਆਂ ਵੱਡੀਆਂ ਪਾਰਟੀਆਂ ਦੇ ਨੇਤਾਵਾਂ ਅਤੇ ਉਮੀਦਵਾਰਾਂ ਨੂੰ ਗੰਭੀਰ ਸੁਰੱਖਿਆ ਖਤਰਾ ਹੈ। ਅਖਬਾਰ ਮੁਤਾਬਕ ਚੋਣ ਕਮਿਸ਼ਨ ਨੂੰ ਨੇਤਾਵਾਂ ਦੇ ਸੁਰੱਖਿਆ ਖਤਰੇ ਅਤੇ ਪੂਰੇ ਦੇਸ਼ ਦੀ ਸੁਰੱਖਿਆ ਸਥਿਤੀ ਬਾਰੇ ਜਾਣੂੰ ਕਰਵਾਉਂਦੇ ਹੋਏ ਅਹਿਮਦ ਨੇ ਕਿਹਾ ਕਿ ਇਸ ਦੇ ਲਈ ਅੱਤਵਾਦੀ ਆਤਮਘਾਤੀ ਹਮਲਾਵਰਾਂ ਅਤੇ ਦੇਸੀ ਬੰਬ ਦੀ ਵਰਤੋਂ ਕਰ ਸਕਦੇ ਹਨ। ਅਥਾਰਿਟੀ ਦੀ ਕਮਿਸ਼ਨ ਵਲੋਂ ਅਜਿਹੇ ਸਮੇਂ ਵਿਚ ਮੀਟਿੰਗ ਹੋਈ ਹੈ ਜਦੋਂ ਕੁਝ ਦਿਨ ਪਹਿਲਾਂ ਇਕ ਅਧਿਕਾਰੀ ਨੇ ਖਤਰੇ ਨਾਲ ਘਿਰੇ 6 ਨੇਤਾਵਾਂ ਦੇ ਨਾਂ ਲਏ ਸਨ ਅਤੇ ਉਸ ਤੋਂ ਬਾਅਦ ਚਾਰ ਦਿਨਾਂ ਵਿਚ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਤਿੰਨ ਅੱਤਵਾਦੀ ਹਮਲਿਆਂ ਵਿਚ ਦੋ ਚੋਟੀ ਦੇ ਨੇਤਾ ਸਮੇਤ ਤਕਰੀਬਨ 150 ਲੋਕ ਮਾਰੇ ਗਏ। ਗ੍ਰਹਿ ਮਾਮਲਿਆਂ 'ਤੇ ਸੈਨੇਟ ਦੀ ਸਥਾਈ ਕਮੇਟੀ ਨੂੰ ਵੀ ਜਤਾਇਆ ਗਿਆ ਹੈ ਕਿ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਸੀਨੀਅਰ ਅਗਵਾਈ 'ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ।
ਸ਼ਰੀਫ ਦੀ ਧੀ ਨੇ ਜੇਲ 'ਚ ਬਿਹਤਰ ਸਹੂਲਤਾਂ ਲੈਣ ਤੋਂ ਕੀਤੀ ਨਾਂਹ
NEXT STORY