ਵਾਸ਼ਿੰਗਟਨ (ਰਾਜ ਗੋਗਨਾ)—ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਕਿਹਾ ਕਿ ਅਮਰੀਕੀ 19 ਜਨਵਰੀ ਤੋਂ ਸ਼ੁਰੂ ਹੋ ਕੇ ਘਰ-ਘਰ ਰੈਪਿਡ ਕੋਵਿਡ-19 ਟੈਸਟਾਂ ਦਾ ਆਨਲਾਈਨ ਆਰਡਰ ਦੇ ਸਕਣਗੇ। ਇਹ ਕਦਮ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੁੱਕਿਆ ਅਤੇ ਕਿਹਾ ਕਿ ਉਸ ਦੇ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਖਰੀਦੇ 500 ਮਿਲੀਅਨ ਤੇਜ਼ ਟੈਸਟਾਂ ਨੂੰ ਉਪਲੱਬਧ ਕਰਵਾਇਆ ਹੈ। ਹਾਲਾਂਕਿ, ਜਿਸ ’ਚ ਕੁਝ ਮਹੱਤਵਪੂਰਨ ਹੱਦਾਂ ਵੀ ਸ਼ਮਿਲ ਹਨ, ਜਿਸ ’ਚ ਹਰੇਕ ਰਿਹਾਇਸ਼ੀ ਪਤਾ ਚਾਰ ਟੈਸਟਾਂ ਤਕ ਸੀਮਤ ਹੋਵੇਗਾ। ਵ੍ਹਾਈਟ ਹਾਊਸ ਨੇ ਕਿਹਾ ਕਿ ਇਕ ਵਾਰ ਆਰਡਰ ਦਿੱਤੇ ਜਾਣ ਤੋਂ ਬਾਅਦ ਟੈਸਟਾਂ ਨੂੰ ਭੇਜਣ ’ਚ 7 ਤੋਂ 12 ਦਿਨ ਲੱਗ ਸਕਦੇ ਹਨ ਅਤੇ ਲੋਕ ਇਕ ਨਵੀਂ ਵੈੱਬਸਾਈਟ, COVIDTests.gov ’ਤੇ ਟੈਸਟਾਂ ਦਾ ਆਰਡਰ ਦੇ ਸਕਣਗੇ, ਜੋ 19 ਜਨਵਰੀ ਨੂੰ ਲਾਈਵ ਹੋਵੇਗੀ। ਵ੍ਹਾਈਟ ਹਾਊਸ ਨੇ ਟੈਸਟਾਂ ਨੂੰ ਲੋਕਾਂ ਦੇ ਘਰਾਂ ਤੱਕ ਭੇਜਣ ਲਈ ਯੂ. ਐੱਸ. ਡਾਕ ਸੇਵਾ ਨਾਲ ਵੀ ਭਾਈਵਾਲੀ ਕਰ ਰਿਹਾ ਹੈ। ਇਹ ਕਦਮ ਉਦੋਂ ਸਾਹਮਣੇ ਆਇਆ ਹੈ, ਜਦੋਂ ਵ੍ਹਾਈਟ ਹਾਊਸ ਉੱਤੇ ਸੰਸਦ ਮੈਂਬਰਾਂ ਤੇ ਸਿਹਤ ਮਾਹਿਰਾਂ ਵੱਲੋਂ ਦੇਸ਼ ਭਰ ’ਚ ਟੈਸਟਾਂ ਦੀ ਘਾਟ ਨੂੰ ਦੂਰ ਕਰਨ ਲਈ ਸਖ਼ਤ ਕਾਰਵਾਈ ਕਰਨ ਲਈ ਦਬਾਅ ਪਾਇਆ ਗਿਆ ਸੀ।
ਇਥੋਂ ਦੇ ਬਹੁਤ ਸਾਰੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਓਮੀਕਰੋਨ ਵੇਵ ਦੇ ਹਿੱਟ ਹੋਣ ਤੋਂ ਪਹਿਲਾਂ ਇਸ ਤਰ੍ਹਾਂ ਦੇ ਮਹੀਨੇ ਪਹਿਲਾਂ ਟੈਸਟਿੰਗ ਦੇ ਕਦਮ ਚੁੱਕਣੇ ਚਾਹੀਦੇ ਸਨ। ਪ੍ਰਤੀ ਪਤੇ ’ਤੇ ਚਾਰ ਟੈਸਟਾਂ ਦੀ ਹੱਦ ਦਾ ਮਤਲਬ ਇਹ ਹੋਵੇਗਾ ਕਿ ਇਕੱਲੇ ਇਹ ਚੈਨਲ ਉਸ ਕਿਸਮ ਦੀ ਵਾਰ-ਵਾਰ ਟੈਸਟਿੰਗ ਦੀ ਇਜਾਜ਼ਤ ਦੇਣ ਲਈ ਕਾਫ਼ੀ ਨਹੀਂ ਹੋਵੇਗਾ, ਜਿਸ ਲਈ ਬਹੁਤ ਸਾਰੇ ਮਾਹਿਰਾਂ ਨੇ ਮੰਗ ਕੀਤੀ ਹੈ। ਹੱਦ ਬਾਰੇ ਪੁੱਛੇ ਜਾਣ ’ਤੇ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਪਹਿਲਕਦਮੀ ਟੈਸਟਿੰਗ 'ਤੇ ‘ਕਈ ਪ੍ਰੋਗਰਾਮਾਂ ’ਚੋਂ ਇਕ ਹੈ, ਜੋ ਅਸੀਂ ਚਲਾ ਰਹੇ ਹਾਂ।’ ਹੋਰ ਤਰੀਕਿਆਂ ਵਿਚ ਲੋਕਾਂ ਨੂੰ ਪ੍ਰਾਈਵੇਟ ਸਿਹਤ ਬੀਮਾਕਰਤਾਵਾਂ ਵੱਲੋਂ ਉਨ੍ਹਾਂ ਵੱਲੋਂ ਇਕ ਰਿਟੇਲਰ ਤੋਂ ਖਰੀਦੇ ਗਏ ਟੈਸਟਾਂ ਲਈ ਅਦਾਇਗੀ ਕਰਨ ਦੀ ਆਗਿਆ ਦੇਣਾ ਵੀ ਸ਼ਾਮਲ ਹੈ। ਇਕ ਅਧਿਕਾਰੀ ਨੇ ਕਿਹਾ ਕਿ 420 ਮਿਲੀਅਨ ਟੈਸਟ ਪਹਿਲਾਂ ਹੀ ਇਕਰਾਰਨਾਮੇ ਅਧੀਨ ਹਨ, 80 ਮਿਲੀਅਨ ਦਾ ਇਕਰਾਰਨਾਮਾ ਅਜੇ ਬਾਕੀ ਹੈ। ਰਾਸ਼ਟਰਪਤੀ ਬਾਈਡੇਨ ਨੇ ਭਵਿੱਖ ’ਚ ਕੁਝ ਸਮੇਂ ਲਈ ਉਪਲੱਬਧ ਹੋਣ ਲਈ ਵਾਧੂ 500 ਮਿਲੀਅਨ ਟੈਸਟਾਂ ਦਾ ਐਲਾਨ ਵੀ ਕੀਤਾ ਹੈ। ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਵ੍ਹਾਈਟ ਹਾਊਸ ਇਸ ਦੀ ਸ਼ੁਰੂਆਤ ਲਈ ਤਿਆਰ ਹੈ ਪਰ ਨੋਟ ਕੀਤਾ ਗਿਆ ਹੈ ਕਿ ਵੈੱਬਸਾਈਟ ਨੂੰ ਲਾਂਚ ਕਰਨ ’ਚ ਹਮੇਸ਼ਾ ਕੁਝ ਜੋਖ਼ਮ ਹੁੰਦਾ ਹੈ।
ਸ਼੍ਰੀਲੰਕਾ ’ਚ ਕੂੜੇ ਦੇ ਢੇਰਾਂ ’ਚੋਂ ਪਲਾਸਟਿਕ ਖਾਣ ਨਾਲ ਮਰ ਰਹੇ ਹਨ ਹਾਥੀ
NEXT STORY