ਪਲੱਕਾਡੂ/ਸ਼੍ਰੀਲੰਕਾ (ਭਾਸ਼ਾ)- ਇਸ ਹਫ਼ਤੇ ਦੇ ਅੰਤ ਵਿਚ 2 ਹੋਰ ਹਾਥੀਆਂ ਦੇ ਮਰੇ ਹੋਏ ਪਾਏ ਜਾਣ ਤੋਂ ਬਾਅਦ ਸੁਰੱਖਿਆ ਕਰਨ ਵਾਲੇ ਅਤੇ ਪਸ਼ੂਆਂ ਦੇ ਡਾਕਟਰ ਚਿਤਾਵਨੀ ਦੇ ਰਹੇ ਹਨ ਕਿ ਪੂਰਬੀ ਸ਼੍ਰੀਲੰਕਾ ਵਿਚ ਖੁੱਲੇ ਕੂੜੇ ਦੇ ਡੰਪਾਂ ਵਿਚ ਪਏ ਪਲਾਸਟਿਕ ਦੇ ਕੂੜੇ ਨੂੰ ਖਾਣ ਨਾਲ ਹਾਥੀ ਮਰ ਰਹੇ ਹਨ। ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਤੋਂ ਲਗਭਗ 210 ਕਿਲੋਮੀਟਰ ਦੂਰ ਅੰਪਾਰਾ ਜ਼ਿਲ੍ਹੇ ਦੇ ਪੱਲੱਕਾਡੂ ਪਿੰਡ ਵਿਚ ਕੂੜੇ ਦੇ ਡੰਪ ਵਿਚ ਪਏ ਪਲਾਸਟਿਕ ਦੇ ਕੂੜੇ ਨੂੰ ਨਿਗਲਣ ਕਾਰਨ ਪਿਛਲੇ 8 ਸਾਲਾਂ ਵਿਚ ਲਗਭਗ 20 ਹਾਥੀਆਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: ਕੈਨੇਡਾ: ਪੰਜਾਬਣ ਨੇ ਹਸਪਤਾਲ ਦੀ ਲਾਬੀ ’ਚ ਦਿੱਤਾ ਬੱਚੇ ਨੂੰ ਜਨਮ, ਫਰੇਜ਼ਰ ਹੈਲਥ ਨੇ ਮੰਗੀ ਮੁਆਫ਼ੀ
ਵਾਈਲਡਲਾਈਫ ਵੈਟਰਨਰੀਅਨ ਨਿਹਾਲ ਪੁਸ਼ਪਕੁਮਾਰ ਨੇ ਕਿਹਾ ਕਿ ਮਰੇ ਹੋਏ ਜਾਨਵਰਾਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਕੂੜੇ ਦੇ ਡੰਪ ਤੋਂ ਵੱਡੀ ਮਾਤਰਾ ਵਿਚ ਗੈਰ-ਬਾਇਓਡੀਗ੍ਰੇਡੇਬਲ ਪਲਾਸਟਿਕ ਖਾ ਲਿਆ ਸੀ। ਉਨ੍ਹਾਂ ਕਿਹਾ, ‘ਪੋਲੀਥੀਨ, ਫੂੁਡ ਰੈਪਰ, ਪਲਾਸਟਿਕ ਅਤੇ ਨਾ ਪਚਣ ਵਾਲੀ ਸਮੱਗਰੀ ਅਤੇ ਪਾਣੀ ਆਦਿ ਚੀਜਾਂ ਹੀ ਹਨ, ਜੋ ਅਸੀਂ ਪੋਸਟਮਾਰਟਮ ਵਿਚ ਦੇਖ ਸਕਦੇ ਹਾਂ। ਜੋ ਆਮ ਭੋਜਨ ਹਾਥੀ ਖਾਂਦੇ ਅਤੇ ਹਜ਼ਮ ਕਰਦੇ ਹਨ, ਉਹ ਨਹੀਂ ਨਜ਼ਰ ਆਇਆ।’ ਸ਼੍ਰੀਲੰਕਾ ਵਿਚ ਹਾਥੀਆਂ ਦਾ ਬਹੁਤ ਸਨਮਾਨ ਕੀਤਾ ਜਾਂਦਾ ਹੈ। ਦੇਸ਼ ਦੀ ਪਹਿਲੀ ਹਾਥੀ ਗਨਣਾ ਦੀ ਰਿਪੋਰਟ ਅਨੁਸਾਰ 19ਵੀਂ ਸਦੀ ਵਿਚ ਇਨ੍ਹਾਂ ਦੀ ਗਿਣਤੀ 14000 ਸੀ ਜੋ 2011 ਵਿਚ ਘੱਟ ਕੇ 6000 ਰਹਿ ਗਈ।
ਇਹ ਵੀ ਪੜ੍ਹੋ: ਅਮਰੀਕਾ ’ਚ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਸਿੱਖ ਡਰਾਈਵਰ ਦਾ ਬਿਆਨ ਆਇਆ ਸਾਹਮਣੇ
ਕੁਦਰਤੀ ਨਿਵਾਸ ਸਥਾਨਾਂ ਦੇ ਲਗਾਤਾਰ ਘਟਣ ਕਾਰਨ ਹਾਥੀਆਂ ਲਈ ਖ਼ਤਰਾ ਵਧਦਾ ਜਾ ਰਿਹਾ ਹੈ। ਬਹੁਤ ਸਾਰੇ ਹਾਥੀ ਭੋਜਨ ਦੀ ਭਾਲ ਵਿਚ ਮਨੁੱਖੀ ਬਸਤੀਆਂ ਵੱਲ ਪਰਵਾਸ ਕਰਦੇ ਹਨ, ਜਿਸ ਨਾਲ ਉਹ ਸ਼ਿਕਾਰੀਆਂ ਜਾਂ ਆਪਣੀਆਂ ਫਸਲਾਂ ਦੇ ਨੁਕਸਾਨ ਕਾਰਨ ਨਾਰਾਜ਼ ਕਿਸਾਨਾਂ ਦੇ ਹੱਥੋਂ ਮਾਰ ਦਿੱਤੇ ਜਾਂਦੇ ਹਨ। ਪੁਸ਼ਪਕੁਮਾਰ ਨੇ ਕਿਹਾ ਕਿ ਭੁੱਖੇ ਹਾਥੀ ਕੂੜੇ ਵਾਲੀਆਂ ਥਾਵਾਂ (ਲੈਂਡਫਿਲ) ’ਤੇ ਜਾਂਦੇ ਹਨ ਅਤੇ ਪਲਾਸਟਿਕ ਅਤੇ ਤਿੱਖੀਆਂ ਚੀਜ਼ਾਂ ਵੀ ਖਾ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦੇ ਪਾਚਣ ਤੰਤਰ ਨੂੰ ਨੁਕਸਾਨ ਪਹੁੰਚਦਾ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ ’ਚ ਹਿਰਾਸਤ ’ਚ ਲਏ ਗਏ ਟੈਨਿਸ ਸਟਾਰ ਨੋਵਾਕ ਜੋਕੋਵਿਚ, ਸਰਕਾਰ ਨੇ ਦੱਸਿਆ ਦੇਸ਼ ਲਈ ਖ਼ਤਰਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆ : ਸਿਡਨੀ ’ਚ ਕੋਰੋਨਾ ਦਾ ਕਹਿਰ ਜਾਰੀ, ਵੱਡੀ ਗਿਣਤੀ ’ਚ ਆ ਰਹੇ ਪਾਜ਼ੇਟਿਵ ਮਾਮਲੇ
NEXT STORY