ਲੰਡਨ— ਇੰਗਲੈਂਡ 'ਚ ਇਕ ਟ੍ਰਾਂਸਜੈਂਡਰ ਔਰਤ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਟ੍ਰਾਂਸਜੈਂਡਰ ਦੀ 18 ਮਹੀਨੇ ਪਹਿਲਾਂ ਹੀ ਲਾਟਰੀ ਲੱਗੀ ਸੀ ਤੇ ਜੈੱਕਪਾਟ 'ਚ ਇਸ ਨੂੰ ਚਾਰ ਮਿਲੀਅਨ ਪੌਂਡ ਯਾਨੀ 36 ਕਰੋੜ 70 ਲੱਖ 12 ਹਜ਼ਾਰ ਦੀ ਰਕਮ ਈਨਾਮ 'ਚ ਮਿਲੀ ਸੀ। ਇਸ ਲਾਟਰੀ ਵਿਨਰ ਦਾ ਨਾਂ ਮੇਲਿਸਾ ਏਡੇ ਹੈ ਤੇ ਇਸ ਦੀ ਉਮਰ 58 ਸਾਲ ਸੀ। ਮੇਲਿਸਾ ਇਕ ਟੈਕਸੀ ਡਰਾਈਵਰ ਵੀ ਰਹੀ ਹੈ। ਉਨ੍ਹਾਂ ਦੀ ਮੰਗੇਤਰ ਰੇਚੇਲ ਨੈਸਨ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਰੇਚੇਲ ਨੇ ਸੋਮਵਾਰ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਅਚਾਨਕ ਹੀ ਮੇਲਿਸਾ ਦੀ ਮੌਤ ਹੋ ਗਈ ਸੀ।
ਕੈਟੀ ਪ੍ਰਾਈਸ ਨਾਲ ਹੁੰਦੀ ਸੀ ਤੁਲਨਾ
ਮੇਲਿਸਾ ਨੂੰ ਕੈਟੀ ਪ੍ਰਾਈਸ ਵੀ ਕਿਹਾ ਜਾਂਦਾ ਸੀ। ਉਨ੍ਹਾਂ ਦੀ ਜ਼ਿੰਦਗੀ ਬਹੁਤ ਸੰਘਰਸ਼ਾਂ ਭਰੀ ਸੀ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਉਨ੍ਹਾਂ ਦੀ ਮੌਤ ਹੋਈ ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ। ਨਾਲ ਹੀ ਉਨ੍ਹਾਂ ਦੀ ਛਾਤੀ 'ਚ ਵੀ ਭਿਆਨਕ ਦਰਦ ਹੋ ਰਿਹਾ ਸੀ। ਮੇਲਿਸਾ ਨੇ ਮਿਰਰ ਦੇ ਨਾਲ ਗੱਲਬਾਤ ਦੌਰਾਨ ਪਿਛਲੇ ਹਫਤੇ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਮੇਰਾ ਸਮਾਂ ਹੁਣ ਹੋ ਗਿਆ ਹੈ। ਮੇਰੀ ਛਾਤੀ 'ਚ ਦਰਦ ਰਹਿੰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਸਮਾਂ ਪੂਰਾ ਹੋ ਗਿਆ ਹੈ। ਮੇਲਿਸਾ ਨੇ ਆਪਣੀ ਮੰਗੇਤਰ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹੈ ਤੇ ਰੇਚੇਲ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੇ। ਰੇਚੇਲ ਨੇ ਜਦੋਂ ਐਂਬੂਲੈਂਸ ਨੂੰ ਕਾਲ ਕੀਤੀ ਤਾਂ ਪੰਜ ਮਿੰਟ ਦੇ ਅੰਦਰ ਹੀ ਐਂਬੂਲੈਂਸ ਆ ਗਈ ਸੀ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਮੇਲਿਸਾ ਨੂੰ ਹਾਰਟ ਅਟੈਕ ਨਹੀਂ ਆਇਆ ਸੀ। ਮੇਲਿਸਾ ਨੇ ਲਾਟਰੀ 'ਚ ਮਿਲੀ ਰਾਸ਼ੀ 'ਚੋਂ 50000 ਪੌਂਡ ਦੀ ਮਦਦ ਨਾਲ ਨਵੇਂ ਦੰਦ ਲਗਵਾਏ ਸਨ। ਇਸ ਤੋਂ ਇਲਾਵਾ ਲਿਪ ਫਿਲਰਸ ਤੇ ਚੀਕ ਫਿਲਰਸ ਦੇ ਨਾਲ ਉਨ੍ਹਾਂ ਨੇ ਬੋਟਾਕਸ ਟ੍ਰੀਟਮੈਂਟ ਵੀ ਲਿਆ ਸੀ।
30 ਦਸੰਬਰ 2017 ਨੂੰ ਮੇਲਿਸਾ ਨੇ 10 ਪੌਂਡ ਦਾ ਇਕ ਸਕ੍ਰੈਚਕਾਰਡ ਖਰੀਦਿਆ ਸੀ। ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ਹੀ ਬਦਲ ਗਈ। ਮੇਲਿਸਾ ਨੂੰ ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਉਸ ਦੀ ਚਾਰ ਮਿਲੀਅਨ ਡਾਲਰ ਦੀ ਲਾਟਰੀ ਲੱਗੀ ਹੈ। ਇਸ ਤੋਂ ਤੁਰੰਤ ਬਾਅਦ ਉਸ ਨੇ ਟੈਕਸੀ ਡਰਾਈਵਰ ਦੀ ਨੌਕਰੀ ਛੱਡ ਦਿੱਤੀ ਤੇ ਆਪਣੇ ਤੇ ਆਪਣੇ ਮੰਗੇਤਰ ਲਈ 4.5 ਲੱਖ ਪੌਂਡ ਦਾ ਨਵਾਂ ਘਰ ਖਰੀਦਿਆ ਸੀ। ਰੇਚੇਲ ਨੇ ਜੈੱਕਪਾਟ ਲੱਗਣ ਤੋਂ ਤਿੰਨ ਦਿਨ ਪਹਿਲਾਂ ਹੀ ਮੇਲਿਸਾ ਨੂੰ ਵਿਆਹ ਲਈ ਪਰਪੋਜ਼ ਕੀਤਾ ਸੀ। ਮੇਲਿਸਾ ਨੂੰ ਟ੍ਰਾਂਸਜੈਂਡਰ ਹੋਣ ਕਾਰਨ ਪਰਿਵਾਰ 'ਚੋਂ ਕੱਢ ਦਿੱਤਾ ਗਿਆ ਸੀ।
ਚੀਨ ਦੇ ਸਭ ਤੋਂ ਮਹਿੰਗੇ ਹਵਾਈ ਅੱਡੇ ਤੋਂ ਯਾਤਰੀ ਜਹਾਜ਼ਾਂ ਨੇ ਭਰੀ ਉਡਾਣ
NEXT STORY