ਬ੍ਰਸਲਜ਼, 7 ਫਰਵਰੀ (ਏ. ਐੱਫ. ਪੀ.)-ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਯੂਰਪੀ ਯੂਨੀਅਨ ਦੇ ਨੇਤਾਵਾਂ ਨਾਲ ਗੱਲਬਾਤ ਤੋਂ ਬਾਅਦ ਵੀਰਵਾਰ ਨੂੰ ਕਿਹਾ ਕਿ ਉਹ ਬ੍ਰਿਟੇਨ ਨੂੰ 29 ਮਾਰਚ ਦੀ ਤੈਅ ਮਿਆਦ ਦੇ ਅੰਦਰ-ਅੰਦਰ ਯੂਰਪੀ ਸੰਘ ਨਾਲੋਂ ਵੱਖ ਕਰਨ ਲਈ ਜਲਦੀ ਹੀ ਇਕ ਸੌਦੇ ’ਤੇ ਪਹੁੰਚ ਜਾਵੇਗੀ। ਮੇ ਨੇ ਬ੍ਰਸਲਜ਼ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਂ ਬ੍ਰੈਗਜ਼ਿਟ ਦੀ ਪ੍ਰਕਿਰਿਆ ਪੂਰੀ ਕਰਨ ਜਾ ਰਹੀ ਹਾਂ। ਇਹ ਕੰਮ ਤੈਅ ਸਮੇਂ ’ਤੇ ਹੀ ਹੋਵੇਗਾ। ਮੈਂ ਅਜਿਹਾ ਕਰਨ ਲਈ ਆਉਣ ਵਾਲੇ ਦਿਨਾਂ ਵਿਚ ਮੁਸ਼ਕਲ ਗੱਲਬਾਤ ਦਾ ਸਾਹਮਣਾ ਕਰਾਂਗੀ। ਉਥੇ ਹੀ ਯੂਰਪੀ ਸੰਘ ਦੇ ਪ੍ਰਧਾਨ ਡੋਨਾਲਡ ਟਸਕ ਨੇ ਥੈਰੇਸਾ ਮੇ ਨਾਲ ਗੱਲਬਾਤ ਤੋਂ ਬਾਅਦ ਕਿਹਾ ਕਿ ਬ੍ਰੈਗਜ਼ਿਟ ਬਾਰੇ ਗੱਲਬਾਤ ਵਿਚ ਕੋਈ ਕਾਮਯਾਬੀ ਨਹੀਂ ਮਿਲੀ ਹੈ। ਟਸਕ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨਾਲ ਬੈਠਕ ਤੋਂ ਬਾਅਦ ਟਵੀਟ ਕੀਤਾ, ਗੱਲਬਾਤ ਜਾਰੀ ਰਹੇਗੀ।
ਪਾਕਿਸਤਾਨੀ ਟੀਮ ਕਰਤਾਰਪੁਰ ਕਾਰੀਡੋਰ ਸੰਬੰਧੀ ਚਰਚਾ ਲਈ ਅਗਲੇ ਮਹੀਨੇ ਭਾਰਤ ਆਵੇਗੀ
NEXT STORY