ਵਾਸ਼ਿੰਗਟਨ— ਅਮਰੀਕਾ 'ਚ ਬ੍ਰਿਟੇਨ ਦੇ ਅੰਬੈਸਡਰ ਸਰ ਕਿਮ ਡਰੋਚ ਦੀ ਮੇਲ ਮੀਡੀਆ 'ਚ ਲੀਕ ਹੋਣ ਦੇ ਬਾਅਦ ਉਨ੍ਹਾਂ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਦਾ ਪੂਰਾ ਸਮਰਥਨ ਮਿਲਿਆ ਹੈ। ਡਰੋਚ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਪੂਰਾ ਸਮਰਥਨ ਹਾਸਲ ਹੈ। ਥੈਰੇਸਾ ਦੇ ਬੁਲਾਰੇ ਨੇ ਕਿਹਾ,''ਅਸੀਂ ਅਮਰੀਕਾ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਮੇਲ ਦਾ ਲੀਕ ਹੋਣਾ ਕਿੰਨੀ ਬਦਕਿਸਮਤੀ ਵਾਲੀ ਗੱਲ ਹੈ?
ਚੋਣਵੇਂ ਨਤੀਜੇ ਵਾਲੀਆਂ ਗੱਲਾਂ ਲੀਕ ਹੋਣਾ ਨੇੜਤਾ ਅਤੇ ਉਸ ਸਨਮਾਨ ਨੂੰ ਪ੍ਰਤੀਬਿੰਬਤ ਨਹੀਂ ਕਰਦਾ ਹੈ, ਜਿਸ ਨਾਲ ਅਸੀਂ ਸਬੰਧ ਰੱਖਦੇ ਹਾਂ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਬ੍ਰਿਟੇਨ ਦੇ ਅੰਬੈਸਡਰ ਸਰ ਕਿਮ ਡਰੋਚ ਦੀ ਮੀਡੀਆ 'ਚ ਇਕ ਮੇਲ ਲੀਕ ਹੋਈ ਹੈ, ਜਿਸ 'ਚ ਉਨ੍ਹਾਂ ਨੇ ਟਰੰਪ ਨੂੰ 'ਅਨਾੜੀ' ਤੇ 'ਅਯੋਗ' ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਟਰੰਪ ਨੇ ਉਨ੍ਹਾਂ ਨੂੰ ਸਖਤ ਸ਼ਬਦਾਂ 'ਚ ਜਵਾਬ ਦਿੱਤਾ ਸੀ।
ਜਾਨ ਗਵਾਉਣ ਵਾਲੇ ਪਰਬਤਰੋਹੀਆਂ ਦਾ ਆਖਰੀ ਵੀਡੀਓ ਆਇਆ ਸਾਹਮਣੇ
NEXT STORY