ਜਲੰਧਰ (ਅਰੁਣ)— ਮੌਜੂਦਾ ਸਮੇਂ ਦੌਰਾਨ ਵੱਡੀ ਗਿਣਤੀ 'ਚ ਲੋਕ ਹਵਾਈ ਯਾਤਰਾ 'ਤੇ ਨਿਰਭਰ ਹਨ। ਹਾਲ ਦੇ ਦਿਨੀਂ ਦੁਨੀਆ ਦੇ 10 ਚੋਟੀ ਦੇ ਏਅਰਪੋਰਟਾਂ ਦੀ ਇਕ ਰਿਪੋਰਟ ਜਾਰੀ ਕੀਤੀ ਗਈ ਸੀ, ਜਿਸ 'ਚ ਸਿੰਗਾਪੁਰ ਦੇ ਏਅਰਪੋਰਟ ਨੂੰ ਚੋਟੀ ਦੇ ਸਥਾਨ 'ਤੇ ਰੱਖਿਆ ਗਿਆ ਸੀ। ਇਹ ਸਰਵੇ ਯੂਰਪੀਅਨ ਸਮੀਖਿਆ ਏਜੰਸੀ ਸਕਾਈਟ੍ਰੈਕਸ ਵਲੋਂ ਕਰਵਾਇਆ ਗਿਆ ਸੀ। ਇਸ ਏਜੰਸੀ ਨੇ ਇਕ ਹੋਰ ਸਰਵੇ 'ਚ ਦੁਨੀਆ ਦੇ 10 ਸਭ ਤੋਂ ਸਾਫ ਸੁਥਰੇ ਏਅਰਪੋਰਟਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਜਿਥੇ ਟੌਪ ਏਅਰਪੋਰਟਾਂ ਦੀ ਸੂਚੀ 'ਚ ਸਿੰਗਾਪੁਰ ਨੇ ਚੋਟੀ 'ਤੇ ਥਾਂ ਬਣਾਈ ਸੀ ਉਥੇ ਸਾਫ ਸੁਥਰੇ ਏਅਰਪੋਰਟਾਂ ਦੀ ਸੂਚੀ 'ਚ ਜਾਪਾਨ ਦੇ ਟੋਕੀਓ ਹਾਨੇਡਾ ਏਅਰਪੋਰਟ ਨੇ ਖਿਤਾਬ ਆਪਣੇ ਨਾਂ ਕੀਤਾ ਹੈ।
1. ਟੋਕੀਓ ਹਾਨੇਡਾ

ਦੁਨੀਆ ਦੇ ਚੋਟੀ ਦੇ ਏਅਰਪੋਰਟਾਂ 'ਚ ਦੂਜੇ ਸਥਾਨ 'ਤੇ ਰਹਿਣ ਵਾਲੇ ਟੋਕੀਓ ਅੰਤਰਰਾਸ਼ਟਰੀ ਏਅਰਪੋਰਟ ਹਾਨੇਡਾ ਨੇ ਦੁਨੀਆ ਦੇ ਸਾਫ ਸੁਥਰੇ ਏਅਰਪੋਰਟਾਂ ਦੀ ਲਿਸਟ 'ਚ ਬਾਜ਼ੀ ਮਾਰ ਲਈ। ਇਹ ਏਅਰਪੋਰਟ ਇੰਨਾ ਸਾਫ ਸੁਥਰਾ ਹੈ ਕਿ ਇਸ ਲਈ ਡਾਇਲਾਗ ਸਹੀ ਢੁਕਦਾ ਹੈ ਕਿ ਇਥੇ ਭਾਵੇਂ ਹੇਠਾਂ ਸੁੱਟ ਕੇ ਖਾ ਲਓ।
2. ਸੈਂਟ੍ਰੇਅਰ ਨਾਗੋਆ

ਇਸ ਸੂਚੀ 'ਚ ਦੂਜੇ ਸਥਾਨ 'ਤੇ ਵੀ ਸੈਂਟਰਲ ਜਾਪਾਨ ਦੇ ਨਾਗੋਆ ਦਾ ਇੰਟਰਨੈਸ਼ਨਲ ਏਅਰਪੋਰਟ ਹੈ, ਜਿਸ ਨੂੰ ਸੈਂਟ੍ਰੇਅਰ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜਾਪਾਨ 'ਚ ਘਰੇਲੂ ਉਡਾਣਾਂ ਲਈ ਵੱਡੀ ਗਿਣਤੀ 'ਚ ਯਾਤਰੀ ਇਸੇ ਏਅਰਪੋਰਟ ਦੀ ਵਰਤੋਂ ਕਰਦੇ ਹਨ।
3. ਸਿੰਗਾਪੁਰ ਚਾਂਗੀ

ਯੂਰੋਪੀਅਨ ਸਮੀਖਿਆ ਏਜੰਸੀ ਸਕਾਈਟ੍ਰੈਕਸ ਦੀ ਸੂਚੀ 'ਚ ਚੋਟੀ 'ਤੇ ਰਹਿਣ ਵਾਲਾ ਸਿੰਗਾਪੁਰ ਚਾਂਗੀ ਏਅਰਪੋਰਟ ਸਾਫ ਸੁਥਰੇ ਏਅਰਪੋਰਟਾਂ ਦੀ ਸੂਚੀ 'ਚ ਤੀਜੇ ਨੰਬਰ 'ਤੇ ਰਿਹਾ। ਇਸ ਦੀ ਪਹੁੰਚ ਦੁਨੀਆ ਭਰ ਦੀਆਂ 200 ਡੈਸਟੀਨੇਸ਼ਨ ਤੱਕ ਹੈ ਤੇ 2017 'ਚ ਇਸ ਏਅਰਪੋਰਟ ਤੋਂ 6 ਕਰੋੜ ਲੋਕਾਂ ਨੇ ਸਫਰ ਕੀਤਾ ਸੀ।
4. ਸਿਓਲ ਇੰਚੀਓਨ

ਇਸ ਸੂਚੀ 'ਚ ਚੌਥੇ ਨੰਬਰ 'ਤੇ ਰਹਿਣ ਵਾਲਾ ਇੰਚੀਓਨ ਏਅਰਪੋਰਟ ਦੱਖਣੀ ਕੋਰੀਆ ਦਾ ਸਭ ਤੋਂ ਵੱਡਾ ਏਅਰਪੋਰਟ ਹੈ ਤੇ ਇਸ ਦਾ ਨਾਂ ਦੁਨੀਆ ਦੇ ਸਭ ਤੋਂ ਵਿਅਸਤ ਏਅਰਪੋਰਟਾਂ 'ਚ ਸ਼ੁਮਾਰ ਹੈ।
5. ਟੋਕੀਓ ਨਾਰੀਟਾ

ਦੁਨੀਆ ਦੇ ਚੋਟੀ ਦੇ ਏਅਰਪੋਰਟਾਂ 'ਚ 9ਵੇਂ ਨੰਬਰ 'ਤੇ ਰਹਿਣ ਵਾਲਾ ਜਾਪਾਨ ਦੇ ਗ੍ਰੇਟਰ ਟੋਕੀਓ ਇਲਾਕੇ 'ਚ ਸਥਿਤ ਟੋਕੀਓ ਨਾਰੀਟਾ ਏਅਰਪੋਰਟ ਇਸ ਸੂਚੀ 'ਚ ਪੰਜਵੇਂ ਨਬੰਰ 'ਤੇ ਥਾਂ ਬਣਾਉਣ 'ਚ ਸਫਲ ਰਿਹਾ। 2016 'ਚ ਇਹ ਇਹ ਏਅਰਪੋਰਟ ਜਾਪਾਨ ਦਾ ਦੂਜਾ ਸਭ ਤੋਂ ਵਿਅਸਤ ਏਅਰਪੋਰਟ ਰਹਿ ਚੁੱਕਿਆ ਹੈ।
6. ਦੋਹਾ ਹਮਦ

ਕਤਰ ਦੀ ਰਾਜਧਾਨੀ ਦੋਹਾ ਦੇ ਹਮਦ ਅੰਤਰਰਾਸ਼ਟਰੀ ਏਅਰਪੋਰਟ ਨੂੰ ਇਸ ਸੂਚੀ 'ਚ 6ਵੇਂ ਨੰਬਰ 'ਤੇ ਰੱਖਿਆ ਗਿਆ ਹੈ। ਇਸ ਏਅਰਪੋਰਟ ਦੇ ਕੰਪਲੈਕਸ ਨੂੰ ਦੁਨੀਆ ਦੇ ਸਭ ਤੋਂ ਵਧੀਆ ਭਵਨ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਇਹ ਬਹੁਤ ਲਗਜ਼ਰੀ ਏਅਰਪੋਰਟ ਹੈ।
7. ਹਾਂਗਕਾਂਗ ਏਅਰਪੋਰਟ

ਹਾਂਗਕਾਂਗ ਏਅਰਪੋਰਟ ਨੂੰ ਇਸ ਸੂਚੀ 'ਚ 7ਵਾਂ ਸਥਾਨ ਦਿੱਤਾ ਗਿਆ ਹੈ। ਹਾਂਗਕਾਂਗ ਏਅਰਪੋਰਟ ਰਾਹੀਂ 100 ਏਅਰਲਾਈਨਸ ਯਾਤਰੀਆਂ ਨੂੰ ਦੁਨੀਆ ਦੀਆਂ 180 ਥਾਵਾਂ ਤੱਕ ਪਹੁੰਚਾਉਂਦੀਆਂ ਹਨ।
8. ਤਾਇਵਾਨ ਤਾਓਯੁਆਨ ਏਅਰਪੋਰਟ

ਤਾਇਵਾਨ ਤਾਓਯੁਆਨ ਅੰਤਰਰਾਸ਼ਟਰੀ ਏਅਰਪੋਰਟ ਤਾਇਪੇ ਤੇ ਨਾਰਦਨ ਤਾਇਵਾਨ ਤੋਂ ਸੇਵਾਵਾਂ ਦੇ ਰਿਹਾ ਹੈ। ਇਹ ਏਅਰਪੋਰਟ ਤਾਇਵਾਨ ਦਾ ਸਭ ਤੋਂ ਵੱਡਾ ਤੇ ਵਿਅਸਤ ਏਅਰਪੋਰਟ ਹੈ।
9. ਕਾਂਸਾਈ ਏਅਰਪੋਰਟ

ਜਾਪਾਨ ਦਾ ਕਾਂਸਾਈ ਅੰਤਰਰਾਸ਼ਟਰੀ ਏਅਰਪੋਰਟ ਓਸਾਕਾ ਲੇਕ 'ਤੇ ਇਕ ਆਰਟੀਫਿਸ਼ਲ ਆਈਲੈਂਡ 'ਤੇ ਸਥਿਤ ਹੈ। ਇਸ ਏਅਰਪੋਰਟ ਨੂੰ ਦੁਨੀਆ ਦੇ ਸਾਫ ਸੁਥਰੇ ਏਅਰਪੋਰਟਾਂ ਦੀ ਸੂਚੀ 'ਚ 9ਵੇਂ ਨੰਬਰ 'ਤੇ ਰੱਖਿਆ ਗਿਆ ਹੈ।
10. ਜ਼ਿਊਰਿਕ ਏਅਰਪੋਰਟ

ਜ਼ਿਊਰਿਕ ਏਅਰਪੋਰਟ ਸਵਿਟਜ਼ਰਲੈਂਡ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਏਅਰਪੋਰਟ ਹੈ ਤੇ ਇਥੇ ਸਵਿਸ ਇੰਟਰਨੈਸ਼ਨਲ ਏਅਰਲਾਈਨਸ ਦੀ ਹੱਬ ਹੈ ਤੇ ਇਹ ਏਅਰਪੋਰਟ ਇਸ ਸੂਚੀ 'ਚ 10ਵੇਂ ਨੰਬਰ 'ਤੇ ਹੈ।
ਅਗਲੇ ਕੁਝ ਹਫਤਿਆਂ 'ਚ ਹੋ ਸਕਦੈ ਅਮਰੀਕਾ-ਚੀਨ ਵਪਾਰ ਸਮਝੌਤਾ : ਟਰੰਪ
NEXT STORY