ਲੰਡਨ— ਇੰਗਲੈਂਡ 'ਚ ਪਿਛਲੇ ਮਹੀਨੇ 29 ਜਨਵਰੀ ਨੂੰ ਚੋਰਾਂ ਨੇ ਏ.ਟੀ.ਐੱਮ ਚੋਰੀ ਕਰ ਲਈ ਅਤੇ ਇਸ ਦੀ ਵੀਡੀਓ ਸਾਂਝੀ ਕੀਤੀ ਜਾ ਰਹੀ ਹੈ। ਇੰਗਲੈਂਡ ਦੇ ਚੈਟਰਿਸ ਟਾਊਨ ਦੀ ਅਲਦੀ ਸੁਪਰਮਾਰਕਿਟ ਦੇ ਦਰਵਾਜ਼ੇ ਨੂੰ ਤੋੜ ਕੇ ਇਨ੍ਹਾਂ ਚੋਰਾਂ ਨੇ ਏ.ਟੀ.ਐੱਮ ਮਸ਼ੀਨ ਹੀ ਪੁੱਟ ਦਿੱਤੀ। ਉਨ੍ਹਾਂ ਨੇ ਪਹਿਲਾਂ ਇਕ ਗੱਡੀ ਚੋਰੀ ਕੀਤੀ ਸੀ, ਜਿਸ ਨੂੰ ਉਹ ਸੁਪਰਮਾਰਕਿਟ 'ਚ ਲੈ ਗਏ ਅਤੇ ਗੱਡੀ ਨਾਲ ਦਰਵਾਜ਼ੇ ਤੋੜੇ।
ਕੱਚ ਦੇ ਦਰਵਾਜ਼ਿਆਂ ਨੂੰ ਤੋੜਨ ਮਗਰੋਂ ਉਨ੍ਹਾਂ ਨੇ ਏ.ਟੀ.ਐੱਮ ਮਸ਼ੀਨ 'ਚ ਛੇਕ ਕੀਤਾ ਅਤੇ ਫਿਰ ਮਸ਼ੀਨ ਨੂੰ ਗੱਡੀ ਨਾਲ ਬੰਨ੍ਹ ਦਿੱਤਾ। ਮਸ਼ੀਨ ਨੂੰ ਪੁੱਟਣ ਲਈ ਚੋਰ ਗੱਡੀ 'ਚੋਂ ਤੇਜ਼ੀ ਨਾਲ ਬਾਹਰ ਨਿਕਲੇ ਅਤੇ ਕਈ ਕੋਸ਼ਿਸ਼ਾਂ ਮਗਰੋਂ ਮਸ਼ੀਨ ਨੂੰ ਪੁੱਟਿਆ। ਇਸ ਦੇ ਬਾਅਦ ਚੋਰਾਂ ਨੇ ਮਸ਼ੀਨ ਨੂੰ ਚੁੱਕ ਕੇ ਗੱਡੀ 'ਚ ਰੱਖ ਦਿੱਤਾ ਅਤੇ ਭੱਜ ਗਏੇ। ਅਜੇ ਤਕ ਪਤਾ ਨਹੀਂ ਲੱਗਾ ਕਿ ਉਸ ਸਮੇਂ ਏ.ਟੀ.ਐੱਮ 'ਚ ਕਿੰਨਾ ਕੁ ਪੈਸਾ ਸੀ ਪਰ ਚੋਰਾਂ ਨੇ ਲੱਖਾਂ ਰੁਪਏ ਦੇ ਸਾਮਾਨ ਦਾ ਨੁਕਸਾਨ ਕਰ ਦਿੱਤਾ। ਫਿਲਹਾਲ ਪੁਲਸ ਇਸ ਦੀ ਜਾਂਚ ਕਰ ਰਹੀ ਹੈ ਅਤੇ ਲੋਕਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਸਾਬਕਾ ਪਤਨੀ ਦੇ ਕਤਲ ਦਾ ਮਾਮਲਾ: ਭਾਰਤੀ ਮੂਲ ਦੇ ਸ਼ਖਸ ਨੂੰ ਮਿਲੀ 18 ਸਾਲ ਦੀ ਸਜ਼ਾ
NEXT STORY