ਯੇਰੂਸ਼ਲਮ— ਇਜ਼ਰਾਇਲ ਦੇ ਦੱਖਣੀ ਸ਼ਹਿਰ ਸਦੇਰੋਤ 'ਚ ਫਿਲਸਤੀਨ ਦੇ ਗਾਜਾ ਪੱਟੀ ਖੇਤਰ ਤੋਂ ਇਕ ਰਾਕੇਟ ਦਾਗਿਆ ਗਿਆ। ਇਜ਼ਰਾਇਲੀ ਫੌਜ ਨੇ ਇਹ ਦੱਸਿਆ ਪਰ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਹਮਲੇ 'ਚ ਕੋਈ ਜ਼ਖਮੀ ਹੋਇਆ ਜਾਂ ਨਹੀਂ। ਸੂਤਰਾਂ ਮੁਤਾਬਕ ਰਾਕੇਟ 'ਚ ਧਮਾਕਾ ਨਹੀਂ ਹੋਇਆ ਅਤੇ ਕਿਸੇ ਨੂੰ ਵੀ ਸੱਟਾਂ ਨਹੀਂ ਲੱਗੀਆਂ। ਇਜ਼ਰਾਈਲ ਦੀ ਰਾਸ਼ਟਰੀ ਏ ਬੁਰਲੇਸ ਸੇਵਾ ਨੇ ਦੱਸਿਆ ਕਿ ਇਕ ਔਰਤ ਸਦਮੇ 'ਚ ਚਲੀ ਗਈ ਸੀ, ਜਿਸ ਦਾ ਇਲਾਜ ਕੀਤਾ ਗਿਆ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਤੌਰ 'ਤੇ ਮਾਨਤਾ ਦੇਣ ਦੀ ਘੋਸ਼ਣਾ ਮਗਰੋਂ ਇਹ ਤੀਸਰਾ ਰਾਕੇਟ ਹਮਲਾ ਹੈ ਅਤੇ ਰਾਕਟ ਦਾਗਣ ਦੀ ਦੂਜੀ ਰਾਤ ਹੈ। ਟਰੰਪ ਦੀ ਵਿਵਾਦਤ ਘੋਸ਼ਣਾ ਤੋਂ ਗਾਜਾ 'ਚ ਸੀਮਾ 'ਤੇ ਝੜਪ 'ਚ ਦੋ ਫਿਲਸਤੀਨੀ ਵਿਅਕਤੀ ਮਾਰੇ ਗਏ। ਗਾਜਾ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਝੜਪਾਂ ਦੌਰਾਨ ਸਿਰ 'ਚ ਗੋਲੀ ਲੱਗਣ ਮਗਰੋਂ ਤੀਸਰੇ ਵਿਅਕਤੀ ਦੀ ਹਾਲਤ ਬੇਹੱਦ ਗੰਭੀਰ ਹੈ। ਉਸ ਨੇ ਦੱਸਿਆ ਕਿ ਰਾਕੇਟ ਹਮਲੇ
ਅਮਰੀਕਾ 'ਚ ਮਾਰੇ ਗਏ ਸੰਦੀਪ ਦੇ ਕਾਤਲਾਂ ਦੀ ਸੂਚਨਾ ਦੇਣ ਵਾਲੇ ਨੂੰ ਜੈਕਸਨ ਸਿਟੀ ਪੁਲਸ ਦੇਵੇਗੀ ਇਨਾਮ
NEXT STORY