ਐਰੀਜੋਨਾ,ਬਿਊਰੋ— ਕੀੜੀਆਂ ਤੋਂ ਛੁਟਕਾਰਾ ਪਾਉਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ ਪਰ ਅਮਰੀਕਾ 'ਚ ਇਕ ਵਿਅਕਤੀ ਨੂੰ ਸਪਾਈਡਰਾਂ ਤੋਂ ਛੁਟਕਾਰਾ ਪਾਉਣ ਦੇ ਚੱਕਰ 'ਚ ਆਪਣੇ ਘਰ ਤੋਂ ਹੀ ਹੱਥ ਧੋਣਾ ਪਿਆ। ਇਹ ਘਟਨਾ ਅਮਰੀਕਾ ਦੇ ਐਰੀਜੋਨਾ ਦੀ ਹੈ ਜਿੱਥੇ ਇਕ ਸ਼ਖਸ ਆਪਣੇ ਘਰ ਤੋਂ ਸਪਾਈਡਰਾਂ ਨੂੰ ਬਲੋਟਾਰਚ ਦੀ ਮਦਦ ਨਾਲ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਇਸ ਚੱਕਰ 'ਚ ਉਸ ਨੇ ਆਪਣੇ ਘਰ 'ਚ ਹੀ ਅੱਗ ਲਗਾ ਦਿੱਤੀ। ਅਧਿਕਾਰੀਆਂ ਮੁਤਾਬਕ ਉਨ੍ਹਾਂ ਕੋਲ ਇਕ ਰਿਪੋਰਟ ਆਈ ਕਿ ਐਰੀਜੋਨਾ 'ਚ ਇਕ ਘਰ 'ਚੋਂ ਅੱਗ ਦੀਆਂ ਲਪਟਾਂ ਅਤੇ ਧੂੰਆ ਆ ਰਿਹਾ ਹੈ ਕਿਉਂਕਿ ਉੱਥੇ ਇਕ ਵਿਅਕਤੀ ਨੇ ਬਲੋਟਾਰਚ ਦੀ ਮਦਦ ਨਾਲ ਆਪਣੇ ਘਰ 'ਚ ਲੱਗੇ ਮਕੜੇ ਦੇ ਜਾਲਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਜਦੋਂ ਉਹ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਬਜੁਰਗ ਮਹਿਲਾ ਨੂੰ ਉਸ ਦੇ ਬੇਟੇ ਅਤੇ ਗੁਆਂਡੀਆਂ ਦੀ ਮਦਦ ਨਾਲ ਉਸ ਸੜਦੇ ਹੋਏ ਘਰ 'ਚੋਂ ਕੱਢਿਆ ਗਿਆ। ਉਸ ਮਹਿਲਾ ਨੂੰ ਅੱਗ 'ਚੋਂ ਬਾਹਰ ਕੱਢਣ ਦੌਰਾਨ ਹੱਲਕੀਆਂ ਸੱਟਾਂ ਵੀ ਆਈਆਂ। ਉਸ ਸ਼ਖਸ ਦਾ ਘਰ ਇੱਕ ਮੋਬਾਇਲ ਹੋਮ ਸੀ ਜਿਸ ਨੂੰ ਆਸਾਨੀ ਨਾਲ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਕੀਤਾ ਜਾ ਸਕਦਾ ਹੈ। ਘਰ 'ਚ ਲੱਗੀ ਅੱਗ ਉੱਤੇ ਕਾਬੂ ਪਾਉਣ 'ਚ 23 ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਕਰੀਬ 11 ਮਿੰਟ ਲੱਗੇ। ਬੁੱਢੀ ਮਹਿਲਾ ਤੋਂ ਇਲਾਵਾ ਇਸ ਘਟਨਾ 'ਚ ਕਿਸੇ ਨੂੰ ਕੋਈ ਸੱਟ ਨਹੀਂ ਆਈ। ਅਧਿਕਾਰੀਆਂ ਨੇ ਕਿਹਾ ਕਿ ਇਸ ਅੱਗ ਨਾਲ ਘਰ ਨੂੰ ਕਿੰਨਾ ਨੁਕਸਾਨ ਹੋਇਆ ਹੈ ਉਸ ਦੀ ਜਾਂਚ ਕੀਤੀ ਜਾਵੇਗੀ। ਅੱਗ ਲੱਗਣ ਕਾਰਨ ਵਿਸਥਾਪਿਤ ਹੋਏ ਇਨ੍ਹਾਂ ਦੋਵਾਂ ਲੋਕਾਂ ਦੀ ਮਦਦ ਰੈੱਡ ਕਰਾਸ ਕਰ ਰਿਹਾ ਹੈ।
ਸ਼ੀ ਜਿਨਪਿੰਗ ਨੇ ਕਿਹਾ— ਅੱਤਵਾਦ ਨਾਲ ਮਜ਼ਬੂਤੀ ਨਾਲ ਲੜਾਂਗੇ
NEXT STORY