ਇੰਟਰਨੈਸ਼ਨਲ ਡੈਸਕ : ਬਿ੍ਰਟੇਨ ’ਚ ਡੈਲਟਾ ਵੇਰੀਐਂਟ ਦੇ ਮਾਮਲਿਆਂ ਵਿਚ ਵਾਧੇ ਦੇ ਬਾਵਜੂਦ ਹਸਪਤਾਲਾਂ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਨਹੀਂ ਵਧੀ ਹੈ। ਬ੍ਰਿਟੇਨ ਦੇ ਜਨਤਕ ਸਿਹਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਹੁਣ ਤਕ ਇਹ ਕਿਹਾ ਜਾ ਰਿਹਾ ਸੀ ਕਿ ਬ੍ਰਿਟੇਨ ’ਚ ਕੋਰੋਨਾ ਦੇ ਨਵੇਂ ਮਾਮਲਿਆਂ ਲਈ ਡੈਲਟਾ ਵੇਰੀਐਂਟ ਜ਼ਿੰਮੇਵਾਰ ਹੈ। ਇਸੇ ਕਾਰਨ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਨਤਕ ਸਿਹਤ ਵਿਭਾਗ ਨੇ ਨਵੇਂ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਦੇ ਅਨੁਸਾਰ ਇਸ ਹਫ਼ਤੇ ’ਚ ਪ੍ਰਤੀ ਇਕ ਲੱਖ ਲੋਕਾਂ ’ਤੇ 1.9 (ਤਕਰੀਬਨ ਦੋ ਲੋਕ) ਕੋਰੋਨਾ ਮਰੀਜ਼ ਹਸਪਤਾਲ ’ਚ ਦਾਖਲ ਹੋਏ।
ਇਹ ਵੀ ਪੜ੍ਹੋ : ਚੀਨ ਦੀ ਦਾਦਾਗਿਰੀ ! ਕੋਰੋਨਾ ਬਹਾਨੇ ਭਾਰਤ ਤੋਂ ਸੀ-ਫੂਡ ਦੀ ਦਰਾਮਦ 'ਤੇ ਲਾਈ ਰੋਕ
ਇਹ ਅੰਕੜਾ ਇਸ ਦੇ ਪਿਛਲੇ ਹਫ਼ਤੇ ਦੇ ਬਰਾਬਰ ਹੈ। ਸਿਹਤ ਵਿਭਾਗ ਦੀ ਇਸ ਰਿਪੋਰਟ ’ਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਉੱਚੀ ਟੀਕਾ ਦਰ ਕਾਰਨ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਦਾਖਲ ਹੋਣ ਦੀ ਲੋੜ ਨਹੀਂ ਪਈ। ਬ੍ਰਿਟੇਨ ’ਚ 75 ਫੀਸਦੀ ਲੋਕਾਂ ਨੇ ਟੀਕੇ ਦੀ ਘੱਟ ਤੋਂ ਘੱਟ ਇਕ ਡੋਜ਼ ਲਈ ਹੈ। ਇਨ੍ਹਾਂ ’ਚ ਸ਼ਾਮਲ 80 ਸਾਲ ਤੋਂ ਵੱਧ ਉਮਰ ਦੇ 95 ਫੀਸਦੀ ਲੋਕ ਕੋਰੋਨਾ ਟੀਕੇ ਦੀ ਇਕ ਡੋਜ਼ ਲੈ ਚੁੱਕੇ ਹਨ। ਬ੍ਰਿਟੇਨ ’ਚ ਵੈਕਸੀਨ ਨੀਤੀ ਦੇ ਮੁਖੀ ਮਾਰਕੋ ਕੈਵੇਲਰੀ ਨੇ ਕਿਹਾ ਕਿ ਯੂਰਪੀ ਸੰਘ ਤੋਂ ਮਾਨਤਾ ਪ੍ਰਾਪਤ 4 ਟੀਕੇ ਫਾਈਜ਼ਰ ਬਾਇਓਨਟੈੱਕ, ਮਾਡਰਨਾ, ਐਸਟ੍ਰਾਜ਼ੇਨੇਕਾ ਤੇ ਜਾਨਸਨ ਐਂਡ ਜਾਨਸਨ ਡੈਲਟਾ ਵੇਰੀਐਂਟ ਖਿਲਾਫ ਕਾਰਗਰ ਹਨ। ਜ਼ਿਕਰਯੋਗ ਹੈ ਕਿ ਬ੍ਰਿਟੇਨ ’ਚ ਵੀਰਵਾਰ ਨੂੰ 27 ਹਜ਼ਾਰ ਤੋਂ ਜ਼ਿਆਦਾ ਮਰੀਜ਼ ਮਿਲੇ ਸਨ।
ਡਿਜ਼ਨੀ ਵਰਲਡ ’ਚ 15 ਮਹੀਨਿਆਂ ਬਾਅਦ ਹੋਈ ਆਤਿਸ਼ਬਾਜ਼ੀ
NEXT STORY