ਵਾਸ਼ਿੰਗਟਨ — ਅਮਰੀਕਾ ਦੇ ਫਲੋਰੀਡਾ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਰੋਂਦੇ ਹੋਏ ਬੱਚਿਆਂ ਸਾਹਮਣੇ ਗੋਲੀ ਮਾਰ ਦਿੱਤੀ। ਦਰਅਸਲ ਉਸ ਵਿਅਕਤੀ ਦੇ ਹੱਥ ਇਕ ਵੀਡੀਓ ਟੇਪ ਲੱਗ ਗਈ ਸੀ ਜਿਸ 'ਚ ਉਹ ਉਸ ਦੇ ਬੈਸਟ ਫ੍ਰੈਂਡ ਨਾਲ ਸੈਕਸ ਕਰਦੀ ਨਜ਼ਰ ਆ ਰਹੀ ਸੀ। ਇਸ ਦੌਰਾਨ ਉਸ ਨੇ ਗੁੱਸੇ 'ਚ ਆ ਕੇ ਆਪਣੇ ਸੱਸ-ਸਹੁਰੇ ਨੂੰ ਵੀ ਗੋਲੀ ਮਾਰ ਦਿੱਤੀ।
'ਦਿ ਸਨ' ਦੀ ਰਿਪੋਰਟ ਮੁਤਾਬਕ ਵਿਲੀਅਮ ਸਟਿਲਵੇਲ (39) ਅਤੇ ਮੋਨਾ ਦੇ 5 ਸਾਲ ਦੇ 2 ਜੁੜੇ ਬੱਚੇ ਹਨ। ਜਦੋਂ ਉਹ ਗੋਲੀ ਚਲਾ ਰਿਹਾ ਸੀ ਇਨ੍ਹਾਂ 'ਚੋਂ ਇਕ ਨੇ ਰੋਂਦੇ ਹੋਏ ਕਿਹਾ ਕਿ ਨਹੀਂ ਪਾਪਾ ਨਹੀਂ, ਮੈਂ ਕਿਸੇ ਨੂੰ ਮਰਦੇ ਨਹੀਂ ਦੇਖਣਾ ਚਾਹੁੰਦਾ। ਵਿਲੀਅਮ ਨੇ ਨਵੇਂ ਸਾਲ ਦੇ ਜ਼ਸ਼ਨ ਦੌਰਾਨ ਆਪਣੇ ਸਹੁਰੇ ਪਰਿਵਾਰ 'ਚੋਂ ਕਥਿਤ ਰੂਪ ਨਾਲ 9 ਐੱਮ. ਐੱਮ. ਪਿਸਤੌਲ ਨਾਲ ਪਤਨੀ ਅਤੇ ਸੱਸ-ਸਹੁਰੇ ਨੂੰ ਗੋਲ ਮਾਰ ਦਿੱਤੀ। ਘਟਨਾ ਤੋਂ ਬਾਅਦ ਵਿਲੀਅਮ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਸ ਦੌਰਾਨ ਪੁਲਸ ਨੂੰ ਕਾਲ ਕੀਤੀ ਗਈ, ਜਿਨ੍ਹਾਂ ਨੇ ਖੁਦ ਗੋਲੀਬਾਰੀ ਦੀ ਆਵਾਜ਼ ਸੁਣੀ। ਮੋਨਾ ਨੂੰ ਇਸ ਦੌਰਾਨ ਚਿੱਕਾ ਮਾਰਦੇ ਹੋਏ ਸੁਣਿਆ ਗਿਆ ਜੋ ਆਪਣੇ ਬੱਚੇ ਨੂੰ ਕਹਿ ਰਹੀ ਸੀ ਕਿ ਭੱਜੋਂ ਬੇਟਾ, ਭੱਜੋ। ਹਾਲਾਂਕਿ ਬੱਚੇ ਅਤੇ 3 ਕੁੱਤੇ ਇਸ ਦੌਰਾਨ ਕਿਸੇ ਤਰ੍ਹਾਂ ਘਰ 'ਚੋਂ ਭੱਜਣ 'ਚ ਕਾਮਯਾਹ ਰਹੇ।
ਚੀਨ ਨਾਲ ਵਪਾਰ ਸਬੰਧੀ ਗੱਲਬਾਤ ਸਹੀ ਦਿਸ਼ਾ 'ਚ : ਟਰੰਪ
NEXT STORY