ਸਿਡਨੀ- ਕੋਰੋਨਾ ਵਾਇਰਸ ਕਾਰਨ ਬਹੁਤ ਸਾਰੀਆਂ ਫਲਾਈਟਾਂ ਰੱਦ ਹੋ ਗਈਆਂ ਹਨ। ਇਸ ਕਾਰਨ ਬਹੁਤੇ ਲੋਕ ਆਪਣੇ ਪਰਿਵਾਰ ਵਾਲਿਆਂ ਤੋਂ ਦੂਰ ਰਹਿਣ ਲਈ ਮਜਬੂਰ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਲੋਕ ਆਪਣੇ ਪਰਿਵਾਰਾਂ ਕੋਲ ਜਾਣਾ ਚਾਹੁੰਦੇ ਹਨ ਅਤੇ ਬਹੁਤ ਸਾਰੇ ਲੋਕਾਂ ਨੇ ਅਰਜ਼ੀਆਂ ਵੀ ਦਿੱਤੀਆਂ ਹਨ।
ਵਿਦੇਸ਼ ਵਿਭਾਗ ਅਤੇ ਟਰੇਡ ਵਿਭਾਗ ਮੁਤਾਬਕ ਲਗਭਗ 38,000 ਲੋਕ ਆਪਣੇ ਘਰਾਂ ਨੂੰ ਵਾਪਸ ਜਾਣ ਦਾ ਇੰਤਜ਼ਾਰ ਕਰ ਰਹੇ ਹਨ। ਅਸਲ ਵਿਚ ਅਰਜ਼ੀਆਂ ਇੰਨੇ ਕੁ ਲੋਕਾਂ ਦੀਆਂ ਹੀ ਆਈਆਂ ਹਨ, ਜਦਕਿ ਘਰ ਵਾਪਸੀ ਦੀ ਉਡੀਕ ਵੱਡੀ ਗਿਣਤੀ ਵਿਚ ਲੋਕ ਕਰ ਰਹੇ ਹਨ। ਹਰ ਦੇਸ਼ ਵਿਚੋਂ ਸਿਰਫ 7000 ਲੋਕਾਂ ਨੂੰ ਹੀ ਘਰ ਵਾਪਸੀ ਦੀ ਇਜਾਜ਼ਤ ਹੈ।
ਇਸ ਲਈ ਜਹਾਜ਼ਾਂ ਵਿਚ ਸੀਟਾਂ ਦਾ ਪ੍ਰਬੰਧ ਕਰਨਾ ਵੀ ਮੁਸ਼ਕਲ ਹੈ। ਇਸ ਦੇ ਨਾਲ ਹੀ ਹੋਟਲ ਵਿਚ ਇਕਾਂਤਵਾਸ ਦਾ ਪ੍ਰਬੰਧ ਵੀ ਕਾਫੀ ਖਰਚੀਲਾ ਹੈ, ਜਿਸ ਕਾਰਨ ਬਹੁਤੇ ਲੋਕ ਦੂਰ ਰਹਿਣ ਲਈ ਮਜਬੂਰ ਹਨ। ਜਿਨ੍ਹਾਂ ਲੋਕਾਂ ਨੂੰ ਘਰ ਵਾਪਸੀ ਦੀ ਇਜਾਜ਼ਤ ਨਹੀਂ ਮਿਲੀ ਉਹ ਆਪਣੇ ਪਰਿਵਾਰ ਤੋਂ ਦੂਰ ਹੀ ਕ੍ਰਿਸਮਸ ਤੇ ਨਵੇਂ ਸਾਲ ਨੂੰ ਮਨਾਉਣ ਲਈ ਮਜਬੂਰ ਹਨ। ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਤਿਉਹਾਰਾਂ ਦੀ ਵਧੇਰੇ ਖੁਸ਼ੀ ਨਹੀਂ ਹੈ।
ਚੋਰੀ ਦੇ ਚਾਕਲੇਟ ਤੇ ਸੁੱਕੇ ਮੇਵਿਆਂ ਨਾਲ ਭਰੇ ਟਰੱਕ ਲੈ ਜਾ ਰਹੇ 3 ਪੰਜਾਬੀ ਗ੍ਰਿਫਤਾਰ
NEXT STORY