ਵਾਸ਼ਿੰਗਟਨ (ਬਿਊਰੋ)— ਉੱਤਰੀ ਕੋਰੀਆ ਨਾਲ ਦੋਸਤੀ ਦੇ ਬਾਅਦ ਹੁਣ ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਸਿਲਸਿਲੇ ਵਿਚ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਸ਼ਨੀਵਾਰ ਨੂੰ ਈਰਾਨ ਨੂੰ ਧਮਕੀ ਦਿੱਤੀ ਹੈ ਕਿ ਜੇ ਉਸ ਨੇ ਪਰਮਾਣੂ ਹਥਿਆਰ ਬਨਾਉਣੇ ਜਾਰੀ ਰੱਖੇ ਤਾਂ ਤੇਹਰਾਨ ਨੂੰ ਦੂਨੀਆ ਭਰ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ। ਇੰਨਾ ਹੀ ਨਹੀਂ ਪੋਂਪਿਓ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਈਰਾਨ ਵਿਰੁੱਧ ਅਮਰੀਕਾ ਨੂੰ ਮਿਲਟਰੀ ਕਾਰਵਾਈ ਨਹੀਂ ਕਰਨੀ ਪਵੇਗੀ।
ਇਕ ਇੰਟਰਵਿਊ ਵਿਚ ਪੋਂਪਿਓ ਨੇ ਕਿਹਾ ਕਿ ਈਰਾਨ ਨਾਲ ਅੰਤਰ ਰਾਸ਼ਟਰੀ ਪਰਮਾਣੂ ਡੀਲ ਦਾ ਨਤੀਜਾ ਕੁਝ ਵੀ ਰਿਹਾ ਹੋਵੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਦਾ ਅਧਿਕਾਰ ਮਿਲ ਗਿਆ ਹੈ। ਉਨ੍ਹਾਂ ਨੇ ਕਿਹਾ,''ਮੈਨੂੰ ਉਮੀਦ ਹੈ ਕਿ ਉਹ ਸਮਝਦੇ ਹਨ ਕਿ ਜੇ ਉਨ੍ਹਾਂ ਨੇ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਵਧਾਉਣਾ ਜਾਰੀ ਰੱਖਿਆ ਤਾਂ ਉਨ੍ਹਾਂ ਨੂੰ ਪੂਰੀ ਦੁਨੀਆ ਦੇ ਗੁੱਸੇ ਦਾ ਸਾਹਮਣਾ ਕਰਨਾ ਹੋਵੇਗਾ।'' ਪੋਂਪਿਓ ਨੇ ਅੱਗੇ ਕਿਹਾ,''ਜਦੋਂ ਮੈਂ ਗੁੱਸੇ ਦੀ ਗੱਲ ਕਰ ਰਿਹਾ ਹਾਂ ਤਾਂ ਇਸ ਦਾ ਮਤਲਬ ਮਿਲਟਰੀ ਕਾਰਵਾਈ ਨਹੀਂ ਹੈ। ਮੇਰਾ ਮਤਲਬ ਗਲੋਬਲ ਪੱਧਰ 'ਤੇ ਨਿੰਦਾ ਅਤੇ ਆਰਥਿਕ ਪਾਬੰਦੀਆਂ ਹਨ, ਜਿਨ੍ਹਾਂ ਦਾ ਈਰਾਨ ਨੂੰ ਸਾਹਮਣਾ ਕਰਨਾ ਪਵੇਗਾ। ਮੈਂ ਮਿਲਟਰੀ ਕਾਰਵਾਈ ਦੀ ਗਲ ਨਹੀਂ ਕਰ ਰਿਹਾਂ ਹਾਂ। ਮੈਂ ਅਸਲ ਵਿਚ ਉਮੀਦ ਕਰਦਾ ਹਾਂ ਕਿ ਇਸ ਦੀ ਲੋੜ ਹੀ ਨਾ ਪਵੇ। ਇਹ ਕਿਸੇ ਦੇ ਹਿੱਤ ਵਿਚ ਨਹੀਂ ਹੋਵੇਗੀ।''
ਉਮੀਦ ਹੈ ਕਿ ਸਾਰੇ ਦੇਸ਼ ਮਨੁੱਖੀ ਅਧਿਕਾਰ ਪ੍ਰੀਸ਼ਦ ਨਾਲ ਸਹਿਯੋਗ ਕਰਨਗੇ : ਸੰਯੁਕਤ ਰਾਸ਼ਟਰ
NEXT STORY