ਸਿਡਨੀ (ਆਈਏਐੱਨਐੱਸ) : ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ (ਐੱਨਐੱਸਡਬਲਯੂ) ਦੀ ਰਾਜਧਾਨੀ ਸਿਡਨੀ 'ਚ ਇੱਕ ਘਰ 'ਚ ਅੱਗ ਲੱਗਣ ਤੋਂ ਬਾਅਦ ਤਿੰਨ ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੰਗਲਵਾਰ ਨੂੰ ਇੱਕ ਚਾਰਜਿੰਗ ਵਾਲੇ ਈ-ਸਕੂਟਰ ਦੀ ਬੈਟਰੀ 'ਚ ਅੱਗ ਲੱਗਣ ਕਾਰਨ ਇਹ ਹਾਦਸਾ ਵਾਪਰਿਆ।
ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਫਾਇਰ ਐਂਡ ਰੈਸਕਿਊ ਐੱਨਐੱਸਡਬਲਯੂ (ਐੱਫਆਰਐੱਨਐੱਸਡਬਲਯੂ) ਨੇ ਮੰਗਲਵਾਰ ਸਵੇਰੇ ਇੱਕ ਬਿਆਨ 'ਚ ਕਿਹਾ ਕਿ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਤੜਕੇ 3 ਵਜੇ ਤੋਂ ਪਹਿਲਾਂ, ਮੱਧ ਸਿਡਨੀ ਤੋਂ ਲਗਭਗ 20 ਕਿਲੋਮੀਟਰ ਦੱਖਣ 'ਚ ਇੱਕ ਉਪਨਗਰ ਵੋਰੋਨੋਰਾ 'ਚ ਅੱਗ ਬੁਝਾਉਣ ਵਾਲਿਆਂ ਨੂੰ ਘਰ ਵਿਚ ਬੁਲਾਇਆ ਗਿਆ ਸੀ।
FRNSW ਨੇ ਕਿਹਾ ਕਿ ਫਾਇਰਫਾਈਟਰਾਂ ਨੇ ਦੇਖਿਆ ਕਿ ਘਰ ਦਾ ਗੈਰੇਜ ਪੂਰੀ ਤਰ੍ਹਾਂ ਅੱਗ ਦੀ ਲਪੇਟ 'ਚ ਹੈ, ਜਿਸ ਨਾਲ ਅੱਗ ਦੀਆਂ ਲਪਟਾਂ ਮੁੱਖ ਨਿਵਾਸ ਨੂੰ ਖ਼ਤਰਾ ਹੋਣ ਲੱਗੀਆਂ ਹਨ। ਪੰਜ ਲੋਕਾਂ ਨੇ ਇਸ ਦੌਰਾਨ ਕਿਸੇ ਤਰ੍ਹਾਂ ਆਪਣੇ ਆਪ ਨੂੰ ਅੱਗ ਬਚਾਇਆ, ਹਾਲਾਂਕਿ ਤਿੰਨ ਨੂੰ ਧੂੰਏਂ ਵਿੱਚ ਸਾਹ ਲੈਣ ਵਿਚ ਦਿੱਕਤ ਕਾਰਨ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਇਕ ਵਿਅਕਤੀ ਇਸ ਦੌਰਾਨ ਗੰਭੀਰ ਜ਼ਖਮੀ ਹੋ ਗਿਆ।
ਸ਼ੁਰੂਆਤੀ ਜਾਂਚਾਂ ਤੋਂ ਬਾਅਦ FRNSW ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇੱਕ ਚਾਰਜਿੰਗ ਈ-ਸਕੂਟਰ ਦੀ ਬੈਟਰੀ ਵਿਚ ਕੋਈ ਦਿੱਕਤ ਆਈ ਸੀ, ਜਿਸ ਕਾਰਨ ਇਸ ਵਿਚ ਸਪਾਰਕ ਤੋਂ ਬਾਅਦ ਅੱਗ ਲੱਗ ਗਈ। FRNSW ਨੇ ਕਿਹਾ ਕਿ ਇਸ ਸਾਲ 81 ਮਾਈਕ੍ਰੋਮੋਬਿਲਿਟੀ ਹਾਦਸੇ ਵਾਪਰੇ, ਜੋ ਪ੍ਰਤੀ ਹਫ਼ਤੇ ਦੋ ਦੀ ਔਸਤ ਦਰ ਹੈ।
ਵਿਸ਼ਵ ਨੇਤਾ ਸੰਯੁਕਤ ਰਾਸ਼ਟਰ ਜਲਵਾਯੂ ਵਾਰਤਾ ਲਈ ਪਹੁੰਚੇ ਬਾਕੂ
NEXT STORY