ਟੋਰਾਂਟੋ— ਓਨਟਾਰੀਓ ਪੁਲਸ ਨੇ ਜਾਣਕਾਰੀ ਦਿੱਤੀ ਕਿ ਹਾਈਵੇਅ 'ਤੇ ਲੰਘਣ ਵਾਲੇ ਲੋਕਾਂ 'ਤੇ ਸਿੰਡਰ ਬਲਾਕ (ਸੀਮੰਟ ਦੀਆਂ ਵੱਡੀਆਂ ਇੱਟਾਂ) ਸੁੱਟਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਇਕ ਵਿਅਕਤੀ ਨੇ ਪੁਲਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਸ ਦੇ ਵਾਹਨ 'ਚ ਲੱਗੇ ਡੈਸ਼ ਕੈਮਰੇ 'ਚ ਦੋਸ਼ੀ ਦੀ ਤਸਵੀਰ ਕੈਦ ਹੋ ਗਈ ਹੈ। ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਇਆ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਇੱਟਾਂ ਸੁੱਟਣ ਦੀ ਪਹਿਲੀ ਘਟਨਾ ਪਿਛਲੇ ਹਫਤੇ ਉੱਤਰੀ ਅਮਰੀਕਾ ਦੇ ਹਾਈਵੇਅ 'ਤੇ ਵਾਪਰੀ । ਇਸ ਮਗਰੋਂ ਬੁੱਧਵਾਰ ਨੂੰ ਦੋਯੋਂਗ ਸਟਰੀਟ ਅਤੇ ਹਾਈਵੇਅ ਕੋਲੋਂ ਲੰਘ ਰਹੇ ਵਿਅਕਤੀਆਂ ਨਾਲ ਵੀ ਅਜਿਹੀਆਂ ਹੀ ਵਾਰਦਾਤਾਂ ਵਾਪਰੀਆਂ।
ਇਕ ਡਰਾਈਵਰ ਨੇ ਦੱਸਿਆ ਕਿ ਜਿਸ ਸਮੇਂ ਉਸ ਦੀ ਗੱਡੀ ਦੀ ਛੱਤ ਪਾੜ ਕੇ ਇਕ ਭਾਰੀ ਲਿਫਾਫਾ ਡਿੱਗਿਆ ਤਾਂ ਉਹ ਸਮਝਿਆ ਕਿ ਜਿਵੇਂ ਉਸ 'ਤੇ ਬੰਬ ਡਿੱਗ ਗਿਆ ਹੋਵੇ। ਹਾਲਾਂਕਿ ਗੱਡੀ 'ਚ ਸਵਾਰ ਵਿਅਕਤੀ ਬਚ ਗਿਆ ਪਰ ਹੁਣ ਲੋਕਾਂ ਅੰਦਰ ਡਰ ਪੈ ਗਿਆ ਸੀ ਕਿਉਂਕਿ ਇਸ ਤਰ੍ਹਾਂ ਕਿਸੇ ਦੇ ਵਧੇਰੇ ਸੱਟ ਵੀ ਲੱਗ ਸਕਦੀ ਸੀ। ਪੁਲਸ ਨੇ ਦੱਸਿਆ ਕਿ ਇਕ ਘਟਨਾ ਐਤਵਾਰ ਸਵੇਰੇ 11.15 ਵਜੇ ਅਤੇ ਦੂਜੀ ਰਾਤ 10 ਵਜੇ ਵਾਪਰੀ। ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤਾਂ ਕਿ ਉਸ ਨੂੰ ਕੀਤੀ ਗਈ ਵੱਡੀ ਗਲਤੀ ਦੀ ਸਜ਼ਾ ਮਿਲ ਸਕੇ।
ਕੈਨੇਡਾ 'ਚ ਦੋ ਪੰਜਾਬਣਾਂ ਬਣੀਆਂ ਇਕ ਦਿਨ ਲਈ ਐੱਮ. ਪੀ. (ਤਸਵੀਰਾਂ)
NEXT STORY