ਕਾਠਮੰਡੂ (ਬਿਊਰੋ)— ਬੌਧ ਧਰਮ ਗੁਰੂ ਦਲਾਈ ਲਾਮਾ ਨੇ ਆਪਣੇ ਉਤਰਾਧਿਕਾਰੀ ਦੀ ਚੋਣ ਨੂੰ ਲੈ ਕੇ ਚੀਨ ਨੂੰ ਨਸੀਹਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਉਤਰਾਧਿਕਾਰੀ ਦਾ ਫੈਸਲਾ ਚੀਨ ਨਹੀਂ ਕਰ ਸਕਦਾ ਕਿਉਂਕਿ ਇਹ ਉਸ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ। ਮੇਰੇ ਉਤਰਾਧਿਕਾਰੀ ਦੀ ਚੋਣ ਦਾ ਫੈਸਲਾ ਤਿੱਬਤ ਦੀ ਜਨਤਾ ਕਰੇਗੀ।
ਇੱਥੇ ਦੱਸ ਦਈਏ ਕਿ ਇਸ ਮਾਮਲੇ 'ਤੇ ਭਾਰਤ ਅਤੇ ਚੀਨ ਵਿਚ ਖਿੱਚੋਤਾਨ ਰਹੀ ਹੈ। ਹਾਲ ਹੀ ਵਿਚ ਚੀਨ ਨੇ ਕਿਹਾ ਸੀ ਕਿ ਦਲਾਈ ਲਾਮਾ ਦੇ ਉਤਰਾਧਿਕਾਰੀ ਦਾ ਫੈਸਲਾ ਚੀਨ ਵਿਚ ਹੋਣਾ ਚਾਹੀਦਾ ਹੈ ਅਤੇ ਇਸ ਮਾਮਲੇ 'ਤੇ ਭਾਰਤ ਦਾ ਦਖਲ ਸਵੀਕਾਰ ਨਹੀਂ ਕੀਤਾ ਜਾ ਸਕਦਾ। ਚੀਨ ਅਗਲੇ ਦਲਾਈ ਲਾਮਾ ਦੀ ਨਿਯੁਕਤੀ ਵਿਚ ਕੋਈ ਰੂਹਾਨੀ ਪ੍ਰਕਿਰਿਆ ਸ਼ਾਮਲ ਨਹੀਂ ਕਰਨਾ ਚਾਹੁੰਦਾ। ਜਦਕਿ ਤਿੱਬਤੀਆਂ ਦੇ ਰੂਹਾਨੀ ਨੇਤਾ ਦਲਾਈ ਲਾਮਾ ਨੂੰ ਰਵਾਇਤੀ ਤੌਰ 'ਤੇ ਚੁਣਿਆ ਜਾਂਦਾ ਹੈ, ਜਿਸ ਵਿਚ ਰੂਹਾਨੀ ਪ੍ਰਕਿਰਿਆ ਸ਼ਾਮਲ ਹੁੰਦੀ ਹੈ।
ਵਰਤਮਾਨ ਦਲਾਈ ਲਾਮਾ (84) ਮੁਤਾਬਕ ਉਨ੍ਹਾਂ ਦੇ ਉਤਰਾਧਿਕਾਰੀ ਨੂੰ ਚੁਣਨ ਦੀ ਪ੍ਰਕਿਰਿਆ ਸਾਲ 2025 ਵਿਚ ਉਦੋਂ ਸ਼ੁਰੂ ਹੋਵੇਗੀ ਜਦੋਂ ਉਹ 90 ਸਾਲ ਦੇ ਹੋ ਜਾਣਗੇ। ਦਲਾਈ ਲਾਮਾ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਰਾਜਨੀਤਕ ਤਰੀਕੇ ਨਾਲ ਚੁਣੇ ਗਏ ਉਮੀਦਵਾਰ ਨੂੰ ਕੋਈ ਮਾਨਤਾ ਨਹੀਂ ਦਿੱਤੀ ਜਾਣੀ ਚਾਹੀਦੀ ਜਿਸ ਵਿਚ ਚੀਨ ਗਣਰਾਜ ਦੇ ਲੋਕ ਵੀ ਸ਼ਾਮਲ ਹਨ। ਭਾਵੇਂਕਿ ਦਲਾਈ ਲਾਮਾ ਨੇ ਆਪਣੇ ਉਤਰਾਧਿਕਾਰੀ ਨੂੰ ਚੁਣਨ ਲਈ ਆਯੋਜਿਤ ਹੋਣ ਵਾਲੀ ਸਾਰੀਆਂ ਪ੍ਰਕਿਰਿਆਵਾਂ ਨੂੰ ਸਪੱਸ਼ਟ ਨਹੀਂ ਕੀਤਾ ਹੈ।
ਇਸ ਵਾਰ ਚੁਣੇ ਜਾਣ ਵਾਲੇ 15ਵੇਂ ਦਲਾਈ ਲਾਮਾ ਦੀ ਚੋਣ ਉਨ੍ਹਾਂ ਤੋਂ 14 ਪਹਿਲੇ ਦਲਾਈ ਲਾਮਾ ਦੀ ਚੋਣ ਦੇ ਉਲਟ ਹੋਵੇਗੀ ਕਿਉਂਕਿ ਨਵੇਂ ਦਲਾਈ ਲਾਮਾ ਦੀ ਚੋਣ ਉਸ ਸਮੇਂ ਹੋਵੇਗੀ ਜਦੋਂ ਉਨ੍ਹਾਂ ਤੋਂ ਪਹਿਲੇ ਦਲਾਈ ਲਾਮਾ ਹਾਲੇ ਜਿਉਂਦੇ ਹੀ ਹੋਣਗੇ।
ਜਲਵਾਯੂ ਤਬਦੀਲੀ ਕਾਰਨ ਕੋਰਲ ਰੀਫ ਟਾਪੂ ਸੁੰਗੜਨ ਦੀ ਬਜਾਏ ਬਦਲ ਰਹੇ ਆਕਾਰ
NEXT STORY