ਇੰਟਰਨੈਸ਼ਨਲ ਡੈਸਕ- ਬੀਜਿੰਗ ਸਰਦਰੁੱਤ ਓਲੰਪਿਕ ਦੇ ਵਿਰੋਧ 'ਚ ਕੱਢੀ ਜਾ ਰਹੀ ਬਾਈਕ ਰੈਲੀ ਸ਼ਨੀਵਾਰ ਨੂੰ ਭਾਰੀ ਵਰਖਾ ਤੇ ਜ਼ਬਰਦਸਤ ਠੰਡ ਦਰਮਿਆਨ ਧਰਮਸ਼ਾਲਾ ਪੁੱਜੀ। ਬੈਂਗਲੁਰੂ ਤੋਂ ਸ਼ੁਰੂ ਹੋਈ ਇਸ ਰੈਲੀ 'ਚ 14 ਤਿੱਬਤੀ ਯੁਵਾ ਕਾਰਜਕਰਤਾ 7 ਬਾਈਕਸ ਨਾਲ ਹਿੱਸਾ ਲੈ ਰਹੇ ਹਨ। ਇਸ ਤੋਂ ਪਹਿਲਾਂ 10 ਦਸੰਬਰ ਨੂੰ, ਖੇਤਰੀ ਤਿੱਬਤੀ ਯੁਵਾ ਕਾਂਗਰਸ (RTYC) ਦਿੱਲੀ ਨੇ ਚੀਨ ਵਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾਵਾਂ ਕਰਨ 'ਤੇ ਬੀਜਿੰਗ 2022 ਓਲੰਪਿਕ ਦੇ ਬਾਈਕਾਟ ਕਰਨ ਲਈ ਬੈਂਗਲੁਰੂ ਤੋਂ ਦਿੱਲੀ ਤਕ ਆਪਣੀ ਕ੍ਰਾਸ ਕੰਟਰੀ ਬਾਈਕ ਰੈਲੀ ਨਾਲ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ : ਕਾਬੁਲ ਹਵਾਈ ਅੱਡੇ 'ਤੇ ਵਿਛੜ ਗਿਆ ਸੀ 2 ਮਹੀਨੇ ਦਾ 'ਮਾਸੂਮ', ਹੁਣ ਪਹੁੰਚਿਆ ਪਰਿਵਾਰ ਕੋਲ
ਰੈਲੀ ਕਾਰਜਕਰਤਾਵਾਂ ਨੇ ਦੱਸਿਆ ਕਿ 10 ਦਸੰਬਰ, 2021 ਤੋਂ ਬੈਂਗਲੁਰੂ ਤੋਂ ਸ਼ੁਰੂ ਹੋਈ ਇਸ ਰੈਲੀ ਨੂੰ ਉਹ ਦਿੱਲੀ 'ਚ ਖ਼ਤਮ ਕਰ ਰਹੇ ਹਨ। ਬਾਈਕ ਰੈਲੀ ਦੇ ਆਯੋਜਕ ਤੇ ਖੇਤਰੀ ਤਿੱਬਤੀ ਯੁਵਾ ਕਾਂਗਰਸ ਦਿੱਲੀ ਦੇ ਜਨਰਲ ਸਕੱਤਰ ਤੇਨਜ਼ਿਨ ਨੇ ਕਿਹਾ ਕਿ ਬੀਜਿੰਗ ਸਰਦਰੁੱਤ ਓਲੰਪਿਕ ਦੇ ਵਿਰੋਧ ਦੇ ਸੰਦੇਸ਼ ਦੇ ਨਾਲ 10 ਵੱਖ-ਵੱਖ ਸੂਬਿਆਂ ਤੇ 40 ਅਲਗ-ਅਲਗ ਸਥਾਨਾਂ ਨੂੰ ਕਵਰ ਕਰ ਰਹੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਅਤੇ ਤਾਲਿਬਾਨ ਨੇ ਡੂਰੰਡ ਲਾਈਨ ਨੂੰ ਲੈ ਕੇ ਕੀਤੀ ਸੀਕ੍ਰੇਟ ਡੀਲ
ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਨਾ ਸਿਰਫ਼ ਭਾਰਤ ਸਰਕਾਰ ਸਗੋਂ ਪੂਰੀ ਦੁਨੀਆ ਇਸ ਬੀਜਿੰਗ ਸਰਦਰੁੱਤ ਓਲੰਪਿਕ ਦਾ ਬਾਈਕਾਟ ਕਰੇ। ਤੇਨਜ਼ਿਨ ਨੇ ਬੀਜਿੰਗ ਸਰਦਰੁੱਤ ਓਲੰਪਿਕ ਨੂੰ 'ਕਤਲੇਆਮ ਦੀ ਖੇਡ' ਕਰਾਰ ਦਿੱਤਾ। ਤੇਨਜਿਨ ਨੇ ਕਿਹਾ ਕਿ ਇਹ ਸਿਰਫ਼ ਓਲੰਪਿਕ ਖੇਡ ਨਹੀਂ ਹੈ, ਇਹ ਕਤਲੇਆਮ ਦਾ ਖੇਡ ਹੈ। ਤਿੱਬਤ 'ਚ ਕੀ ਹੋ ਰਿਹਾ ਹੈ, ਉਈਗਰਾਂ ਦੇ ਨਾਲ ਕੀ ਹੋ ਰਿਹਾ ਹੈ, ਇਹ ਕਲਪਨਾ ਤੋਂ ਪਰੇ ਹੈ। ਇਸ ਲਈ ਅਸੀਂ ਭਾਰਤ ਸਰਕਾਰ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਇਸ ਬੀਜਿੰਗ ਓਲੰਪਿਕ ਦਾ ਬਾਈਕਾਟ ਕਰਨ ਤੇ ਜੋ ਸਹੀ ਹੈ ਉਸ ਨੂੰ ਕਰਨ ਦੀ ਬੇਨਤੀ ਕਰਦੇ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ 'ਚ ਕੋਰੋਨਾ ਦੇ 1,572 ਨਵੇਂ ਮਾਮਲੇ ਆਏ ਸਾਹਮਣੇ
NEXT STORY