ਲੰਡਨ— ਹਰ ਸਮੇਂ ਥੱਕਿਆ-ਥੱਕਿਆ ਮਹਿਸੂਸ ਕਰਦੇ ਹੋ? ਹੱਥਾਂ-ਪੈਰਾਂ 'ਚ ਜਾਨ ਨਹੀਂ ਲੱਗਦੀ? ਤੇਜ਼ੀ ਨਾਲ ਵਾਲ ਝੜਨ ਦੀ ਸ਼ਿਕਾਇਤ ਵੀ ਸਤਾ ਰਹੀ ਹੈ? ਜੇ ਹਾਂ ਤਾਂ ਹਰ ਦੂਜੇ ਦਿਨ ਧੁੱਪ ਸੇਕਣਾ ਸ਼ੁਰੂ ਕਰ ਦਿਓ, ਕਿਉਂਕਿ ਸੰਭਵ ਹੈ ਕਿ ਤੁਸੀਂ ਵਿਟਾਮਿਨ ਡੀ ਦੀ ਕਮੀ ਨਾਲ ਜੂਝ ਰਹੇ ਹੋਵੋ। ਡਾਕਟਰ ਸਟੀਵਨ ਲਿਨ ਦੀ ਅਗਵਾਈ 'ਚ ਹੋਏ ਬ੍ਰਿਟਿਸ਼ ਸਿਹਤ ਸੇਵਾ ਦੇ ਇਕ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ।
ਖੋਜਕਾਰਾਂ ਮੁਤਾਬਕ ਵਿਟਾਮਿਨ ਡੀ ਸਰੀਰ 'ਚ ਕੈਲਸ਼ੀਅਮ ਅਤੇ ਫਾਸਫੇਟ ਦਾ ਪੱਧਰ ਕੰਟਰੋਲ ਰੱਖਣ ਦੇ ਨਾਲ ਹੀ ਉਨ੍ਹਾਂ ਦੀ ਵਰਤੋਂ ਦੀ ਸਮਰੱਥਾ ਨਿਰਧਾਰਿਤ ਕਰਨ ਲਈ ਅਹਿਮ ਮੰਨਿਆ ਜਾਂਦਾ ਹੈ। ਹੱਡੀਆਂ, ਮਾਸਪੇਸ਼ੀਆਂ ਅਤੇ ਦੰਦਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਨਾਲ ਹੀ ਇਹ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਵਧਾਉਂਦਾ ਹੈ। ਇਹੀ ਕਾਰਨ ਹੈ ਕਿ ਇਸ ਦੀ ਕਮੀ ਨਾਲ ਵਿਅਕਤੀ ਨੂੰ ਨਾ ਸਿਰਫ ਛੇਤੀ-ਛੇਤੀ ਸਰਦੀ-ਜ਼ੁਕਾਮ ਹੋਣ ਦੀ ਸ਼ਿਕਾਇਤ ਸਤਾਉਂਦੀ ਹੈ ਸਗੋਂ ਉਸ ਦੇ ਜ਼ਖਮ ਵੀ ਦੇਰੀ ਨਾਲ ਭਰਦੇ ਹਨ ਅਤੇ ਹਰ ਸਮੇਂ ਸੁਸਤੀ, ਥਕਾਵਟ ਅਤੇ ਕਮਜ਼ੋਰੀ ਦਾ ਅਹਿਸਾਸ ਬਣਿਆ ਰਹਿੰਦਾ ਹੈ।
ਲਿਨ ਦੀ ਮੰਨੀਏ ਤਾਂ ਲੋੜ ਤੋਂ ਵੱਧ ਪਸੀਨਾ ਹੋਣਾ ਵੀ ਵਿਟਾਮਿਨ-ਡੀ ਦੀ ਕਮੀ ਦਾ ਸੰਕੇਤ ਹੈ। ਇਸ ਤੋਂ ਇਲਾਵਾ ਹੱਥ-ਪੈਰ ਅਤੇ ਜੋੜਾਂ 'ਚ ਲਗਾਤਾਰ ਦਰਦ ਅਤੇ ਜਕੜਨ ਮਹਿਸੂਸ ਹੋਣਾ ਵੀ ਇਸ ਦੀ ਖੁਰਾਕ ਵਧਾਉਣ ਦਾ ਇਸ਼ਾਰਾ ਕਰਦਾ ਹੈ। ਲੰਮੇ ਸਮੇਂ ਤੱਕ ਧਿਆਨ ਨਾ ਦੇਣ 'ਤੇ ਆਸਟੀਓਪੋਰੋਸਿਸ (ਹੱਡੀਆਂ, ਮਾਸਪੇਸ਼ੀਆਂ ਦੇ ਖੁਰਨ) ਦੀ ਸ਼ਿਕਾਇਤ ਪੈਦਾ ਹੋ ਸਕਦੀ ਹੈ, ਜੋ ਫ੍ਰੈਕਚਰ ਦਾ ਖਤਰਾ ਵਧਾਉਂਦੀ ਹੈ। ਉਨ੍ਹਾਂ ਵਿਟਾਮਿਨ ਡੀ ਦੀ ਲੋੜ ਪੂਰੀ ਕਰਨ ਲਈ ਦਵਾਈਆਂ ਅਤੇ ਸਪਲੀਮੈਂਟ ਲੈਣ ਦੀ ਥਾਂ ਧੁੱਪ ਸੇਕਣ ਦੀ ਨਸੀਹਤ ਦਿੱਤੀ। ਵੱਖ-ਵੱਖ ਅਧਿਐਨ 'ਚ ਸਵੇਰ ਦੀ ਹਲਕੀ ਧੁੱਪ ਨੂੰ ਵਿਟਾਮਿਨ ਡੀ ਦਾ ਸਭ ਤੋਂ ਬਿਹਤਰੀਨ ਕੁਦਰਤੀ ਸ੍ਰੋਤ ਕਰਾਰ ਦਿੱਤਾ ਗਿਆ ਹੈ।
ਸਲਾਹ
- ਕੈਲਸ਼ੀਅਮ ਅਤੇ ਫਾਸਫੇਟ ਦੀ ਵਰਤੋਂ ਦੀ ਸਮਰੱਥਾ ਵਧਾਉਂਦਾ ਹੈ ਵਿਟਾਮਿਨ-ਡੀ
- ਹੱਡੀਆਂ-ਮਾਸਪੇਸ਼ੀਆਂ ਦੀ ਮਜ਼ਬੂਤੀ ਨਾਲ ਇਨਫੈਕਸ਼ਨ ਤੋਂ ਬਚਾਅ ਲਈ ਅਹਿਮ
ਕਿਸ ਨੂੰ ਕਿੰਨੀ ਲੋੜ
15 ਮਾਈਕ੍ਰੋਗ੍ਰਾਮ ਵਿਟਾਮਿਨ-ਡੀ ਰੋਜ਼ ਲੈਣ ਦੀ ਸਲਾਹ ਦਿੱਤੀ ਗਈ ਹੈ ਤੰਦਰੁਸਤ ਬਾਲਗਾਂ ਨੂੰ
20 ਮਾਈਕ੍ਰੋਗ੍ਰਾਮ ਤੱਕ ਵਧਾ ਦੇਣੀ ਚਾਹੀਦੀ ਹੈ ਇਹ ਮਾਤਰਾ ਜੀਵਨ ਦਾ 50ਵਾਂ ਪੜਾਅ ਪਾਰ ਕਰਦੇ ਹੀ
ਇਨ੍ਹਾਂ 'ਚ ਜ਼ਿਆਦਾ ਕਮੀ
- ਉਮਰ ਢਲਣ ਦੇ ਨਾਲ ਵਿਟਾਮਿਨ-ਡੀ ਪੈਦਾ ਕਰਨ ਦੀ ਸਰੀਰ ਦੀ ਸਮਰੱਥਾ ਕਮਜ਼ੋਰ ਪੈ ਜਾਂਦੀ ਹੈ, ਇਸ ਲਈ 50 ਤੋਂ ਪਾਰ ਲੋਕਾਂ 'ਚ ਇਸ ਦੀ ਕਮੀ ਆਮ ਗੱਲ ਹੈ।
- ਮੋਟਾਪੇ ਦੇ ਸ਼ਿਕਾਰ ਸਾਂਵਲੇ ਲੋਕਾਂ ਅਤੇ ਦਿਨ ਦਾ ਜ਼ਿਆਦਾਤਰ ਸਮਾਂ ਘਰ-ਦਫਤਰ ਦੀ ਚਾਰਦੀਵਾਰੀ 'ਚ ਬਿਤਾਉਣ ਵਾਲਿਆਂ 'ਚ ਵੀ ਵਿਟਾਮਿਨ-ਡੀ ਘੱਟ ਬਣਦਾ ਹੈ।
ਪਾਕਿਸਤਾਨ ਨੂੰ ਕਰਜ਼ ਦੇਣ ਤੋਂ ਪਹਿਲਾਂ ਆਈ.ਐੱਮ.ਐੱਫ. ਕਰੇਗਾ ਵਿਸ਼ਲੇਸ਼ਣ
NEXT STORY