ਕਾਬੁਲ (ਅਨਸ)- ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ (ਆਈ. ਈ. ਏ.) ਦੇ ਅਧਿਕਾਰੀਆਂ ਨੇ ਕਿਹਾ ਕਿ ਆਈ. ਈ. ਏ. ਦੇ ਸਰਵਉੱਚ ਨੇਤਾ ਮੁੱਲਾ ਹਿਬਤੁੱਲਾਹ ਅਖੁੰਦਜਾਦਾ ਦੇ ਅਗਵਾਈ ਵਿਚ ਕਾਬੁਲ ਵਿਚ ਸਰਕਾਰ ਦੇ ਗਠਨ ਨੂੰ ਲੈ ਕੇ ਗੱਲਬਾਤ ਸੋਮਵਾਰ 30 ਅਗਸਤ ਨੂੰ ਖਤਮ ਹੋ ਗਈ। ਖਾਮਾ ਨਿਊਜ਼ ਦੀ ਰਿਪੋਰਟ ਮੁਤਾਬਕ ਮੁੱਲਾ ਅਖੁੰਦਜਾਦਾ ਹਾਲ ਹੀ ਵਿਚ ਕੰਧਾਰ ਸੂਬੇ ਤੋਂ ਅਫਗਾਨਿਸਤਾਨ ਦੀ ਰਾਜਧਾਨੀ ਪਹੁੰਚਿਆ ਹੈ ਜਿਥੇ ਉਸਨੇ ਕਬਾਇਲੀ ਬਜ਼ੁਰਗਾਂ ਤੋਂ ਸਿਲਸਿਲੇਵਾਰ ਗੱਲਬਾਤ ਕੀਤੀ। ਰਿਪੋਰਟ ਵਿਚ ਕਿਹਾ ਗਿਆ ਕਿ ਨਵੀਂ ਸਰਕਾਰ ਦੇ ਐਲਾਨ ਦੀ ਸਹੀ ਤਰੀਕ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਸੂਚਨਾ ਅਤੇ ਸੱਭਿਆਚਾਰ ਮਾਮਲਿਆਂ ਦੇ ਕਾਰਜਵਾਹਕ ਮੰਤਰੀ ਅਤੇ ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਕਿਹਾ ਕਿ ਨਵੀਂ ਸਰਕਾਰ ਦਾ ਐਲਾਨ ਨੂੰ ਹਫਤੇ ਦੇ ਅੰਦਰ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਛਲੇ ਸਰਕਾਰਾਂ ਦੇ ਅੰਕੜੇ ਉਨ੍ਹਾਂ ਨਵੀਂ ਸਰਕਾਰ ਦਾ ਹਿੱਸਾ ਨਹੀਂ ਹੋਣਗੇ ਕਿਉਂਕਿ ਉਹ ਅਸਫਲ ਹੋ ਗਏ ਹਨ ਅਤੇ ਲੋਕ ਨਹੀਂ ਚਾਹੁੰਦੇ ਕਿ ਉਹ ਹੁਣ ਸੱਤਾ ਵਿਚ ਰਹਿਣ। ਇਸ ਦਰਮਿਆਨ, ਦੋਹਾ ਵਿਚ ਸਥਿਤ ਤਾਲਿਬਾਨ ਦੇ ਸਿਆਸੀ ਦਫਤਰ ਦੇ ਉਪ ਪ੍ਰਮੁੱਖ ਮੁਹੰਮਦ ਅਬਾਸ ਸਟਾਨੇਕਜਈ ਖੇਤਰੀ ਦੇਸ਼ਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਵਿਚ ਰੁੱਝੇ ਹਨ। ਦਫਤਰ ਦੇ ਬੁਲਾਰੇ ਨਈਮ ਵਰਦਾਕ ਨੇ ਕਿਹਾ ਕਿ ਅਬਾਸ ਦੇਸ਼ਾਂ ਨਾਲ ਚਰਚਾ ਵਿਚ ਉਨ੍ਹਾਂ ਨੂੰ ਭਰੋਸਾ ਦਿਵਾ ਰਹੇ ਹਨ ਕਿ ਅਫਗਾਨਿਸਤਾਨ ਤੋਂ ਉਨ੍ਹਾਂ ਨੂੰ ਕੋਈ ਵੀ ਖਤਰਾ ਨਹੀਂ ਹੈ।
ਇਹ ਖ਼ਬਰ ਪੜ੍ਹੋ- BAN v NZ : ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਸਰਕਾਰ ਗਠਨ ’ਤੇ ਤਾਲਿਬਾਨ ਦੇ 2 ਗੁਟਾਂ ਵਿਚ ਜੰਗ
ਸਰਕਾਰ ਬਣਾਉਣ ਸਬੰਧੀ ਤਾਲਿਬਾਨ ਦੇ 2 ਧੜਿਆਂ ਵਿਚ ਫੁੱਟ ਪੈ ਗਈ ਹੈ। ਅਫਗਾਨਿਸਤਾਨ ਵਿਚ ਮੁੱਲਾ ਹਿਬਤੁੱਲਾਹ ਅਖੁੰਦਜਾਦਾ ਨਾਲ ਸਰਕਾਰ ਬਣਾਉਣ ਸਬੰਦੀ ਤਾਲਿਬਾਨ ਅਗਵਾਈ ਅੇਤ ਹੱਕਾਨੀ ਨੈੱਟਵਰਕ ਵਿਚ ਖਿੱਚ-ਧੂਹ ਚਲ ਰਹੀ ਹੈ। ਤਾਲਿਬਾਨ ਦੀ ਸਥਾਪਨਾ ਕਰਨ ਵਾਲੇ ਮੁੱਲਾ ਉਮਰ ਦੇ ਬੇਟੇ ਮੁੱਲਾ ਯਾਕੂਬ ਦੀ ਚਾਹਤ ਹੈ ਕਿ ਕੈਬਨਿਟ ਵਿਚ ਸਿਆਸਤ ਨਾਲ ਜੁੜੇ ਲੋਕਾਂ ਦੀ ਥਾਂ ਫੌਜ ਨਾਲ ਜੁੜੇ ਲੋਕਾਂ ਨੂੰ ਲਿਆਂਦਾ ਜਾਵੇ ਜਦਕਿ ਤਾਲਿਬਾਨ ਦੇ ਸਹਿ-ਸੰਸਥਾਪਕ ਨੇਾ ਮੁੱਲਾਹ ਬਰਾਦਰ ਦੀ ਇੱਛਾ ਠੀਕ ਇਸਦੇ ਉਲਟ ਹੈ। ਇਹ ਖਿੱਚ-ਧੂਹ ਗੈਰ-ਪਸ਼ਤੂਨ ਤਾਲਿਬਾਨ ਅਤੇ ਕੰਧਾਰ ਧੜੇ ਵਿਚਾਲੇ ਹੈ, ਠੀਕ ਉਂਝ ਹੀ ਜਿਵੇਂ ਪਸ਼ਤੂਨ ਅਤੇ ਗੈਰ-ਪਸ਼ੂਤਨਾਂ ਵਿਚਾਲੇ ਫਾਸਲਾ ਹੁੰਦਾ ਹੈ। ਤਾਲਿਬਾਨ ਵਿਚ ਜਿਥੇ ਇਹ ਧੜਾ ਆਪਣੇ ਫਾਇਦੇ ਸਬੰਧੀ ਲੜ ਰਿਹਾ ਹੈ, ਉਥੇ ਚੋਟੀ ਦੀ ਅਗਵਾਈ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਉਥੇ ਇਹ ਕਲਹ ਜਨਤਕ ਨਾ ਹੋ ਜਾਵੇ ਅਤੇ ਆਪਸ ਵਿਚ ਵੱਖ-ਵੱਖ ਧੜਿਆਂ ਵਿਚਾਲੇ ਉਸੇ ਤਰ੍ਹਾਂ ਹਿੰਸਾ ਨਾ ਛਿੜ ਜਾਵੇ, ਜਿਵੇਂ 1990 ਦੇ ਦਹਾਕੇ ਵਿਚ ਦੇਖਣ ਨੂੰ ਮਿਲਦੀ ਸੀ।
ਇਹ ਖ਼ਬਰ ਪੜ੍ਹੋ- ਓਵਲ ਟੈਸਟ 'ਚ ਭਾਰਤੀ ਖਿਡਾਰੀ ਬਣਾ ਸਕਦੇ ਹਨ ਇਹ ਤਿੰਨ ਵੱਡੇ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਫਗਾਨਿਸਤਾਨ ਤੋਂ ਅਮਰੀਕਾ ਦੀ ਅਪਮਾਨਜਨਕ ਵਾਪਸੀ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜ਼ਿੰਮੇਵਾਰ : ਬਾਈਡੇਨ
NEXT STORY