ਟੋਰਾਂਟੋ— ਬੀਤੇ ਮਹੀਨੇ 4 ਜੁਲਾਈ ਨੂੰ ਟੋਰਾਂਟੋ 'ਚ ਸਕੂਲ ਟਰਿੱਪ 'ਤੇ ਗਏ ਇਕ 15 ਸਾਲਾ ਲੜਕੇ ਜੈਰੇਮੀਆਹ ਪੈਰੀ ਦੀ ਮੌਤ ਹੋ ਗਈ ਸੀ। ਉਸ ਦੀ ਮੌਤ ਕਿਵੇਂ ਹੋਈ, ਇਸ ਬਾਰੇ ਜਾਂਚ ਚੱਲ ਰਹੀ ਹੈ। ਜੈਰੇਮੀਆਹ ਦੀ ਮੌਤ ਦੀ ਗੁੱਥੀ ਨੂੰ ਸੁਲਝਾ ਦੇਣ ਵਾਲੀ ਨਵੀਂ ਗੱਲ ਸਾਹਮਣੇ ਆਈ ਹੈ। ਸਕੂਲ ਦੇ ਦਸਤਾਵੇਜ਼ਾਂ ਮੁਤਾਬਕ ਜੈਰੇਮੀਆਹ ਪੈਰੀ ਤੈਰਾਕੀ ਟੈਸਟ 'ਚੋਂ ਫੇਲ ਸੀ, ਉਹ ਅਜੇ ਤੈਰਨਾ ਸਿੱਖ ਰਿਹਾ ਸੀ। ਇਸ ਗੱਲ ਦਾ ਖੁਲਾਸਾ ਟੋਰਾਂਟੋ ਜ਼ਿਲਾ ਸਕੂਲ ਬੋਰਡ ਡਾਇਕੈਟਰ ਆਫ ਐਜੂਕੇਸ਼ਨ ਜੌਨ ਮਾਲਾਯ ਨੇ ਕੀਤਾ। ਉਨ੍ਹਾਂ ਨੇ ਇਕ ਕਾਨਫਰੰਸ 'ਚ ਇਸ ਗੱਲ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਇਹ ਕਹਿੰਦੇ ਬਹੁਤ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਸੁਰੱਖਿਆ ਲੋੜਾਂ ਨੂੰ ਧਿਆਨ 'ਚ ਨਹੀਂ ਰੱਖਿਆ ਗਿਆ।
ਦੱਸਣਯੋਗ ਹੈ ਕਿ ਪੈਰੀ ਬੀਤੇ ਮਹੀਨੇ ਦੀ 4 ਜੁਲਾਈ ਨੂੰ ਆਪਣੇ ਸਕੂਲ ਦੇ 32 ਦੋਸਤਾਂ ਨਾਲ ਟਰਿੱਪ 'ਤੇ ਗਿਆ ਸੀ, ਜਿੱਥੋਂ ਉਹ ਲਾਪਤਾ ਹੋ ਗਿਆ ਸੀ। ਖੋਜ ਅਤੇ ਬਚਾਅ ਟੀਮ ਨੇ ਉਸ ਦੀ ਲਾਸ਼ ਓਨਟਾਰੀਓ ਦੇ ਐਲਗੋਨਕੁਇਨ ਸੂਬਾਈ ਪਾਰਕ ਦੀ ਝੀਲ 'ਚੋਂ ਬਰਾਮਦ ਕੀਤੀ ਗਈ ਸੀ। ਉਸ ਨੂੰ ਚੰਗੀ ਤਰ੍ਹਾਂ ਨਾਲ ਤੈਰਨਾ ਨਹੀਂ ਆਉਂਦਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੈਰੀ ਬੀਤੇ ਸਾਲ ਹੀ ਗੁਆਨਾ ਤੋਂ ਟੋਰਾਂਟੋ ਆਇਆ ਸੀ, ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ।
ਸਕੂਲ ਬੋਰਡ ਨੇ ਦੱਸਿਆ ਕਿ ਕੁੱਲ 32 ਵਿਦਿਆਰਥੀ ਸਕੂਲ ਟਰਿੱਪ 'ਤੇ ਗਏ ਸਨ। ਸਾਰੇ ਵਿਦਿਆਰਥੀਆਂ ਦਾ ਤੈਰਾਕੀ ਟੈਸਟ ਲਿਆ ਗਿਆ ਸੀ, ਜਿਨ੍ਹਾਂ 'ਚੋਂ ਸਿਰਫ 15 ਵਿਦਿਆਰਥੀ ਹੀ ਪਾਸ ਹੋਏ ਸਨ। ਓਨਟਾਰੀਓ ਸੂਬੇ ਦੀ ਪੁਲਸ ਪੈਰੀ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸਕੂਲ ਬੋਰਡ ਦੇ ਡਾਇਰੈਕਟਰ ਜੌਨ ਨੇ ਕਿਹਾ ਕਿ ਮੈਂ ਹੋਰਨਾਂ ਵਿਦਿਆਰਥੀਆਂ ਦੇ ਮਾਪਿਆਂ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ, ਜੋ ਕਿ ਟਰਿੱਪ 'ਤੇ ਗਏ ਸਨ, ਭਾਵੇਂ ਹੀ ਉਨ੍ਹਾਂ ਨੇ ਤੈਰਾਕੀ ਪ੍ਰੀਖਿਆ ਪਾਸ ਨਹੀਂ ਕੀਤੀ ਸੀ।
ਪਾਕਿਸਤਾਨ ਦੇ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਸ਼ਰੀਫ ਤੇ ਉਨ੍ਹਾਂ ਦੇ ਪੁੱਤਰਾਂ ਨੂੰ ਸਮਨ ਕੀਤਾ ਜਾਰੀ
NEXT STORY