ਵਾਸ਼ਿੰਗਟਨ - ਚੀਨ ਅਤੇ ਅਮਰੀਕਾ ਵਿਚਾਲੇ ਵਪਾਰ ਯੁੱਧ ਨੂੰ ਖਤਮ ਕਰਨ ਲਈ ਚੱਲ ਰਹੀ ਵਾਰਤਾ ਦੇ 2 ਮਹੀਨੇ ਪਹਿਲਾਂ ਅਸਫਲ ਹੋਣ ਤੋਂ ਬਾਅਦ ਦੋਵੇਂ ਪੱਖ ਮੰਗਲਵਾਰ ਨੂੰ ਫਿਰ ਤੋਂ ਗੱਲਬਾਤ ਸ਼ੁਰੂ ਕਰਨਗੇ। ਦੋਹਾਂ ਵਿਚਾਲੇ ਵਪਾਰਕ ਤਣਾਅ ਦਾ ਅਸਰ ਗਲੋਬਲ ਵਪਾਰ 'ਤੇ ਵੀ ਪਿਆ ਹੈ। ਮਈ 'ਚ ਦੋਹਾਂ ਵਿਚਾਲੇ ਵਪਾਰ ਤਣਾਅ ਨੂੰ ਖਤਮ ਕਰਨ ਲਈ ਚੱਲ ਰਹੀ ਗੱਲਬਾਤ ਅਸਫਲ ਰਹੀ ਸੀ।
ਚੀਨ ਦੀ ਤਕਨਾਲੋਜੀ ਕੰਪਨੀ ਹੁਵਾਵੇਈ 'ਤੇ ਅਮਰੀਕਾ ਵੱਲੋਂ ਸਖਤ ਪਾਬੰਦੀਆਂ ਲਾਏ ਜਾਣ ਤੋਂ ਬਾਅਦ ਦੋਹਾਂ ਵਿਚਾਲੇ ਤਣਾਅ ਵੱਧਣ ਨਾਲ ਹਾਲਾਤ ਵਿਗੜੇ ਹਨ। ਅਜਿਹੇ 'ਚ ਬਾਜ਼ਾਰ ਨੂੰ ਵਾਰਤਾ ਫਿਰ ਸ਼ੁਰੂ ਹੋਣ 'ਤੇ ਵੀ ਮੁੱਦੇ ਹੱਲ ਕਰਨ ਦੀ ਉਮੀਦ ਘੱਟ ਹੈ। ਅਮਰੀਕਾ ਵੱਲੋਂ ਵਾਰਤਾਕਾਰ ਦੇ ਤੌਰ 'ਤੇ ਵਿੱਤ ਮੰਤਰੀ ਸਟੀਵਨ ਮਨੂਚਿਨ ਅਤੇ ਅਮਰੀਕਾ ਦੇ ਵਪਾਰ ਨੁਮਾਇੰਦੇ ਰਾਬਰਟ ਲਾਇਟਾਇਜ਼ਰ ਦੀ ਚੀਨ ਦੇ ਆਪਣੇ ਹਮਰੁਤਬਾ ਦੇ ਨਾਲ ਸ਼ੰਘਾਈ 'ਚ ਮੰਗਲਵਾਰ-ਬੁੱਧਵਾਰ ਨੂੰ ਗੱਲਬਾਤ ਹੋਣੀ ਹੈ।
ਜ਼ਿਕਰਯੋਗ ਹੈ ਕਿ ਜੂਨ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਚਿਨਪਿੰਗ ਵਿਚਾਲੇ ਇਸ ਗੱਲਬਾਤ ਨੂੰ ਦੁਬਾਰਾ ਸ਼ੁਰੂ ਕਰਨ ਲਈ ਇਕ ਸਮਝੌਤਾ ਹੋਇਆ ਸੀ। ਇਸ ਵਾਰਤਾ ਦਾ ਮਕਸਦ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਮੁੱਦਿਆਂ ਨੂੰ ਹੱਲ ਕਰਨਾ ਹੈ, ਜੋ ਦੋਹਾਂ ਅਰਥਵਿਵਸਥਾਵਾਂ ਲਈ ਕਾਫੀ ਮਹਿੰਗੇ ਸਾਬਤ ਹੋ ਰਹੇ ਹਨ।
ਸੂਬਾ ਸਰਕਾਰ ਦੀ ਚਿਤਾਵਨੀ, ਮਾਨੀਟੋਬਾ 'ਚ ਝੁੱਲ ਸਕਦੈ ਝੱਖੜ
NEXT STORY