ਸੈਂਟੀਆਗੋ (ਵਾਰਤਾ)- ਮੱਧ ਚਿਲੀ ਦੇ ਬਾਇਓਬਿਓ ਖੇਤਰ ਵਿਚ ਇਕ ਟਰੇਨ ਦੇ ਮਿੰਨੀ ਬੱਸ ਨਾਲ ਟਕਰਾ ਜਾਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਟੱਕਰ ਵਿਕ ਰੇਲਵੇ ਕ੍ਰਾਸਿੰਗ 'ਤੇ ਹੋਈ। ਅਧਿਕਾਰੀਆਂ ਮੁਤਾਬਕ ਹਾਦਸਾਗ੍ਰਸਤ ਹੋਈ ਬੱਸ ਵਿਚ 14 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 6 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਲਹਿੰਦੇ ਪੰਜਾਬ ਤੋਂ ਮਾੜੀ ਖ਼ਬਰ, ਝੂਠੀ ਸ਼ਾਨ ਲਈ ਪਿਓ ਨੇ 25 ਸਾਲਾ ਡਾਕਟਰ ਧੀ ਦਾ ਕੀਤਾ ਕਤਲ
ਮਿਲਟਰੀ ਪੁਲਸ ਦੇ ਜੁਆਨ ਫਰਾਂਸਿਸਕੋ ਕੈਰਾਸਕੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸਾ ਸੈਂਟੀਆਗੋ ਤੋਂ ਲਗਭਗ 500 ਕਿਲੋਮੀਟਰ ਦੱਖਣ ਵਿਚ ਸੈਨ ਪੇਡਰੋ ਡੀ ਲਾ ਪਾਜ਼ ਦੇ ਕਮਿਊਨ ਵਿਚ ਵਾਪਰੀ। ਰੇਲ ਗੱਡੀਆਂ ਦਾ ਸੰਚਾਲਨ ਕਰਨ ਵਾਲੀ ਸਰਕਾਰੀ ਕੰਪਨੀ ਈ.ਐੱਫ.ਈ. ਸੁਰ ਨੇ ਦੱਸਿਆ ਕਿ ਟਰੇਨ ਡਰਾਈਵਰ ਨੇ ਸਹੀ ਕੰਮ ਕੀਤਾ। ਕੰਪਨੀ ਨੇ ਕਿਹਾ ਕਿ ਜਦੋਂ ਟਰੇਨ ਲੰਘੀ ਤਾਂ ਕਰਾਸਿੰਗ ਬੈਰੀਅਰ ਆਮ ਤੌਰ 'ਤੇ ਕੰਮ ਕਰ ਰਹੇ ਸਨ। ਈ.ਐੱਫ.ਈ. ਸੁਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਟਰੇਨ ਵਿੱਚ ਸਵਾਰ ਕਿਸੇ ਵੀ ਯਾਤਰੀ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ।
ਇਹ ਵੀ ਪੜ੍ਹੋ : ਜੋਹਾਨਸਬਰਗ 'ਚ ਇਮਾਰਤ ਨੂੰ ਅੱਗ ਲੱਗਣ ਕਾਰਨ ਮ੍ਰਿਤਕਾਂ ਦੀ ਗਿਣਤੀ ਹੋਈ 74, ਤਸਵੀਰਾਂ 'ਚ ਵੇਖੋ ਖ਼ੌਫ਼ਨਾਕ ਮੰਜ਼ਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਜਲੀ ਕੁਨੈਕਸ਼ਨ ਕੱਟਣ ਆਏ ਮੁਲਾਜ਼ਮਾਂ 'ਤੇ ਤਾਣ ਲਈ AK-47, ਪੈ ਗਈਆਂ ਭਾਜੜਾਂ, ਦੇਖੋ ਵੀਡੀਓ
NEXT STORY