ਕਾਠਮੰਡੂ (ਭਾਸ਼ਾ)— ਨੇਪਾਲ ਦੇ ਪੀ.ਐੱਮ. ਕੇ.ਪੀ. ਸ਼ਰਮਾ ਓਲੀ ਦੀ ਚੀਨ ਯਾਤਰਾ ਦੌਰਾਨ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਈਸ਼ਵਰ ਚੰਦ ਪੋਖਰੇਲ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਨ੍ਹਾਂ ਦੇ ਪ੍ਰਬੰਧਕੀ ਕੰਮਕਾਜ ਸੰਭਾਲਣਗੇ। ਇਕ ਅੰਗਰੇਜੀ ਅਖਬਾਰ ਮੁਤਾਬਕ ਓਲੀ ਮੰਗਲਵਾਰ ਤੋਂ ਇਕ ਹਫਤੇ ਦੀ ਚੀਨ ਯਾਤਰਾ 'ਤੇ ਹਨ। ਓਲੀ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਦੇ ਸੱਦੇ 'ਤੇ ਇਸ ਯਾਤਰਾ ਲਈ ਰਾਜ਼ੀ ਹੋਏ ਹਨ। ਪੋਖਰੇਲ ਨੂੰ ਨੇਪਾਲ ਕਮਿਊਨਿਸਟ ਪਾਰਟੀ (ਐੱਨ.ਸੀ.ਪੀ.) ਦੀ ਅਗਵਾਈ ਵਾਲੀ ਸਰਕਾਰ ਵਿਚ ਦੂਜਾ ਦਰਜਾ ਹਾਸਲ ਹੈ। ਇਸ ਸਰਕਾਰ ਵਿਚ ਸਿਹਤ ਮੰਤਰੀ ਉਪੇਂਦਰ ਯਾਦਵ ਵੀ ਹਾਲਾਂਕਿ ਦੂਜੇ ਉਪ ਪ੍ਰਧਾਨ ਮੰਤਰੀ ਹਨ। ਸੀਨੀਅਰ ਨੇਤਾ ਮਾਧਵ ਕੁਮਾਰ ਨੇਪਾਲ ਨੂੰ ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਓਲੀ ਦੇ ਨਾਲ ਪੁਸ਼ਪ ਕਮਲ ਵੀ ਐੱਨ.ਸੀ.ਪੀ. ਦੇ ਸਾਂਝੇ ਤੌਰ 'ਤੇ ਪ੍ਰਧਾਨ ਬਣਾਏ ਗਏ ਹਨ। ਓਲੀ ਅਤੇ ਦਹਿਲ ਦੇ ਬਾਅਦ ਦੂਜੇ ਪੱਧਰ ਦੇ ਨੇਤਾ ਨੇਪਾਲ ਨੂੰ ਇਸ ਲਈ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਕਿਉਂਕਿ ਦਹਿਲ ਆਪਣੀ ਪਤਨੀ ਸੀਤਾ ਦਹਿਲ ਦੇ ਇਲਾਜ ਲਈ ਸਿੰਗਾਪੁਰ ਵਿਚ ਹਨ। ਦਹਿਲ ਸ਼ੁੱਕਰਵਾਰ ਨੂੰ ਕਾਠਮੰਡੂ ਪਰਤਣਗੇ, ਜਿਸ ਮਗਰੋਂ ਉਹ ਪਾਰਟੀ ਦਾ ਕੰਮਕਾਜ ਦੇਖਣਗੇ।
ਜਾਣੋ ਸਾਊਦੀ ਅਰਬ 'ਚ ਯੋਗਾ ਦੀ ਧੂਮ ਮਚਾਉਣ ਵਾਲੀ ਮਹਿਲਾ ਦੇ ਬਾਰੇ 'ਚ
NEXT STORY