ਰਿਆਦ (ਬਿਊਰੋ— ਅੱਤਵਾਦੀਆਂ ਵਿਚਕਾਰ ਰਹਿੰਦੇ ਹੋਏ ਵੀ ਸਾਊਦੀ ਅਰਬ ਦੀ ਇਕ ਮਹਿਲਾ ਨੇ ਰਵਾਇਤੀ ਰਸਮਾਂ ਨੂੰ ਤੋੜ ਦਿੱਤਾ ਹੈ। ਹੁਣ ਜੂਨ ਤੋਂ ਸਾਊਦੀ ਅਰਬ ਦੀਆਂ ਸੜਕਾਂ 'ਤੇ ਜਦੋਂ ਔਰਤਾਂ ਨਿਕਲਣਗੀਆਂ ਤਾਂ ਉਨ੍ਹਾਂ ਨੂੰ ਉਹ ਪਛਾਣ ਮਿਲੇਗੀ ਜੋ ਉਨ੍ਹਾਂ ਦੀ ਭੈਣ ਨੇ ਉਨ੍ਹਾਂ ਲਈ ਸਾਊਦੀ ਅਰਬ ਦੀ ਸਰਕਾਰ ਨਾਲ ਲੜ ਕੇ ਬਣਾਈ ਹੈ। ਕਰੀਬ 20 ਸਾਲ ਦੀ ਲੰਬੀ ਲੜਾਈ ਦੇ ਬਾਅਦ ਨੌਫ ਮਰਵਾਈ ਨੂੰ ਸਾਊਦੀ ਸਰਕਾਰ ਨੇ ਪਹਿਲੇ ਅਧਿਕਾਰਿਕ ਯੋਗ ਟ੍ਰੇਨਰ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ।
ਇਹ ਜਾਣਕਾਰੀ ਕਈ ਲੋਕਾਂ ਨੂੰ ਹੈਰਾਨ ਕਰ ਦੇਣ ਵਾਲੀ ਹੋ ਸਕਦੀ ਹੈ। ਪਰ ਅਰਬ ਦੀ ਪਹਿਲੀ 'ਯੋਗਾ ਅਧਿਆਪਕ' ਦਾ ਪਰਿਵਾਰ ਵੀ ਅਰਬ ਵਿਚ ਤਬਦੀਲੀ ਦਾ ਝੰਡਾ ਲਹਿਰਾਉਣ ਵਾਲਾ ਰਿਹਾ ਹੈ। ਨੌਫ ਦੇ ਪਿਤਾ ਮੁਹੰਮਦ ਮਰਵਾਈ ਐਥਲੀਟ ਹਨ। ਉਹ ਕਰੀਬ 45 ਸਾਲ ਪਹਿਲਾਂ ਸਾਊਦੀ ਵਿਚ ਮਾਰਸ਼ਲ ਆਰਟ ਨੂੰ ਲੈ ਕੇ ਆਏ ਸਨ। ਉਦੋਂ ਉਨ੍ਹਾਂ ਨੂੰ ਵੀ ਅੱਤਵਾਦੀ ਤਾਕਤਾਂ ਨਾਲ ਲੰਬਾ ਸੰਘਰਸ਼ ਕਰਨਾ ਪਿਆ ਸੀ। ਉਨ੍ਹਾਂ ਨੂੰ ਵੀ ਹਮੇਸ਼ਾ ਇਹ ਮਹਿਸੂਸ ਹੋਇਆ ਕਿ ਉਨ੍ਹਾਂ ਦੇ ਦੇਸ਼ ਦਾ ਅਕਸ ਜ਼ਿਆਦਾਤਰ ਮਹਿਲਾ ਵਿਰੋਧੀ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤੀ ਯੋਗਾ ਨੂੰ ਸਾਊਦੀ ਅਰਬ ਵਿਚ ਲੋਕਪ੍ਰਿਅ ਬਨਾਉਣ ਲਈ ਨੌਫ ਮਰਵਾਈ ਨੂੰ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਹੈ।

ਆਪਣੇ ਇਕ ਇੰਟਰਵਿਊ ਵਿਚ ਨੌਫ ਨੇ ਕਿਹਾ,''ਦੋ ਦਹਾਕੇ ਪਹਿਲਾਂ ਤੱਕ ਪੂਰੇ ਸਾਊਦੀ ਵਿਚ ਮੈਂ ਇਕੱਲੀ ਯੋਗਾ ਟ੍ਰੇਨਰ ਸੀ। ਸਾਲ 2004 ਤੱਕ ਮੈਂ ਇਕੱਲੀ ਸ਼ਖਸ ਸੀ ਜੋ ਯੋਗਾ ਦੇ ਬਾਰੇ ਵਿਚ ਜਨਤਕ ਤੌਰ 'ਤੇ ਗੱਲ ਕਰਿਆ ਕਰਦੀ ਸੀ। ਮੈਂ ਹਜ਼ਾਰਾਂ ਲੋਕਾਂ ਨੂੰ ਸਿਖਲਾਈ ਦਿੱਤੀ ਹੈ। ਇਹ ਸਾਰੇ ਲੋਕ ਹੁਣ ਪੂਰੇ ਸਾਊਦੀ ਅਰਬ ਦੇ ਕਈ ਸ਼ਹਿਰਾਂ ਵਿਚ ਅਤੇ ਦੂਜੇ ਅਰਬ ਦੇਸ਼ਾਂ ਵਿਚ ਵੀ ਯੋਗਾ ਸਿੱਖਾ ਰਹੇ ਹਨ। ਇਹ ਇੱਥੋਂ ਦੇ ਕਈ ਲੋਕਾਂ ਅਤੇ ਸਰਕਾਰੀ ਸੰਸਥਾਵਾਂ ਲਈ ਨਵੀਂ ਗੱਲ ਹੈ। ਮੈਂ ਸਾਲ 2006 ਵਿਚ ਉਨ੍ਹਾਂ ਨੂੰ ਯੋਗਾ ਨੂੰ ਮਾਨਤਾ ਦੇਣ ਲਈ ਸੰਪਰਕ ਕੀਤਾ ਸੀ ਪਰ ਉਸ ਸਮੇਂ ਮੇਰੀ ਗੱਲ 'ਤੇ ਵਿਚਾਰ ਨਹੀਂ ਕੀਤਾ ਗਿਆ।'' ਨੌਫ ਦੱਸਦੀ ਹੈ ਕਿ ਇਨ੍ਹਾਂ ਹਾਲਤਾਂ ਵਿਚ ਤਬਦੀਲੀ ਸਾਲ 2015 ਵਿਚ ਆਉਣੀ ਸ਼ੁਰੂ ਹੋਈ। ਜਦੋਂ ਮੇਰੀ ਕੁਝ ਅੱਤਵਾਦੀਆਂ ਨਾਲ ਮਹਿਲਾ ਖੇਡ ਅਤੇ ਯੋਗਾ ਦੇ ਮੁੱਦੇ 'ਤੇ ਲੜਾਈ ਚੱਲ ਰਹੀ ਸੀ। ਸੰਯੁਕਤ ਰਾਸ਼ਟਰ ਨੇ ਭਾਰਤ ਦੇ ਪੀ.ਐੱਮ. ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਦੇ ਬਾਅਦ 21 ਜੂਨ ਨੂੰ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਉਣ ਦਾ ਐਲਾਨ ਕਰ ਦਿੱਤਾ। ਅਸੀਂ ਜੇਦਾਹ ਵਿਚ ਪਹਿਲੀ ਵਾਰੀ ਅਤੇ ਅਧਿਕਾਰਿਕ ਤੌਰ 'ਤੇ ਜਨਤਕ ਰੂਪ ਵਿਚ ਯੋਗਾ ਦਿਵਸ ਮਨਾਇਆ। ਹੁਣ ਅਸੀਂ ਅਰਬ ਯੋਗ ਫਾਊਂਡੇਸ਼ਨ ਦੇ ਬੈਨਰ ਹੇਠ ਪੂਰੇ ਅਰਬ ਵਿਚ ਯੋਗਾ ਦਾ ਪ੍ਰਚਾਰ ਕਰ ਰਹੇ ਹਾਂ।
ਭਾਰਤ-ਚੀਨ ਵਿਚਕਾਰ ਯੋਗਾ ਕਰ ਰਿਹੈ ਪੁਲ ਦਾ ਕੰਮ: ਗੌਤਮ ਬੰਬਾਵਲੇ
NEXT STORY