ਲਾਸ ਏਂਜਲਸ — ਅਮਰੀਕਾ 'ਚ ਲਗਾਤਾਰ ਇਮੀਗ੍ਰੇਸ਼ਨ ਨਿਯਮਾਂ 'ਚ ਹੋ ਰਹੀ ਤਬਦੀਲੀ ਕਾਰਨ ਇਥੋਂ ਦੇ ਗ੍ਰੀਨ ਕਾਰਡ ਹਾਸਲ ਕਰ ਚੁੱਕੇ ਪ੍ਰਵਾਸੀਆਂ ਨੂੰ ਲਈ ਆਪਣੇ ਮਾਪਿਆਂ ਨੂੰ ਪੱਕੇ ਤੌਰ 'ਤੇ ਬੁਲਾਉਣਾ ਮੁਸ਼ਕਿਲ ਹੋ ਗਿਆ ਹੈ। ਹੁਣ ਤੱਕ ਅਮਰੀਕੀ ਗ੍ਰੀਨ ਹਾਸਲ ਕਰ ਚੁੱਕੇ ਆਪਣੇ ਪਤੀ-ਪਤਨੀ ਤੋਂ ਇਲਾਵਾ ਮਾਪਿਆਂ ਅਤੇ ਅਣ-ਵਿਆਹੇ ਬੱਚਿਆਂ ਨੂੰ ਸਪਾਂਸਰ ਭੇਜ ਕੇ ਬੁਲਾ ਸਕਦੇ ਸਨ, ਪਰ ਨਵੇਂ ਕਾਨੂੰਨ ਲਾਗੂ ਕੀਤੇ ਜਾ ਰਹੇ ਨਿਯਮਾਂ ਦੇ ਤਹਿਤ ਹੁਣ ਗ੍ਰੀਨ ਕਾਰਡ ਧਾਰਕ ਆਪਣੇ ਅਣ-ਵਿਆਹੇ ਬੱਚਿਆਂ ਅਤੇ ਪਤੀ-ਪਤਨੀ ਨੂੰ ਸਪਾਂਸਰ ਕਰਨ ਦੇ ਸਮਰਥ ਰਹਿ ਗਏ ਹਨ।
ਨਵੇਂ ਕਾਨੂੰਨਾਂ ਦੇ ਤਹਿਤ ਅਮਰੀਕਾ 'ਚ ਪੱਕੇ ਤੌਰ 'ਤੇ ਰਹਿ ਰਹੇ ਪ੍ਰਵਾਸੀ ਆਪਣੇ ਮਾਪਿਆਂ ਲਈ ਸਿਰਫ ਟੈਂਮਰੇਰੀ (ਆਰਜ਼ੀ) ਵੀਜ਼ਾ ਹਾਸਲ ਕਰ ਸਕਣਗੇ। ਸੈਕਰਾਮੈਂਟੋ ਦਾ ਇਕ ਵਕੀਲ ਜੋ ਕਿ ਫਰਵਰੀ ਤੋਂ ਟਰੰਪ ਸਰਕਾਰ ਦੇ 'ਰੇਜ਼ ਐਕਟ 'ਤੇ ਨਜ਼ਰ ਰੱਖ ਰਿਹਾ ਸੀ, ਨੇ ਕਿਹਾ ਕਿ ਜੇ ਤੁਹਾਡੇ ਮਾਪੇ ਭਾਰਤ 'ਚ ਹਨ ਤਾਂ ਉਨ੍ਹਾਂ ਨੂੰ ਪੱਕੇ ਤੌਰ 'ਤੇ ਅਮਰੀਕਾ ਲਿਆਉਣ ਬਾਰੇ ਤਾਂ ਭੁੱਲ ਹੀ ਜਾਓ। 42 ਸਾਲਾਂ ਵਕੀਲ ਸਭ ਤੋਂ ਕੈਨੇਡਾ ਗਿਆ ਸੀ ਅਤੇ ਇਕ ਦਹਾਕੇ ਪਹਿਲਾਂ ਉਹ ਵਰਕ ਵੀਜ਼ਾ 'ਤੇ ਅਮਰੀਕਾ ਆਇਆ ਸੀ। ਅਮਰੀਕਾ ਆਉਣ ਤੋਂ ਪਹਿਲਾਂ ਉਹ ਕੈਨੇਡੀਅਨ ਗ੍ਰੀਨ ਕਾਰਡ ਹਾਸਲ ਕਰ ਚੁੱਕਾ ਹੈ।
'ਰੇਜ਼ ਐਕਟ' ਦੇ ਹਿਮਾਇਤੀ ਇਸ ਦੀ ਤੁਲਨਾ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਕਰਦੇ ਹਨ ਜਿਥੇ ਪ੍ਰਵਾਸੀਆਂ ਨੂੰ ਸਿਰਫ ਮੈਰਿਟ ਦੇ ਆਧਾਰ 'ਤੇ ਜਾਂ ਰੁਜ਼ਗਾਰ ਕਾਰਨਾਂ ਕਰਕੇ ਸਿਟੀਜ਼ਨਸ਼ਿਪ ਦਿੱਤੀ ਜਾਂਦੀ ਹੈ। ਨਵੇਂ ਨਿਯਮ ਤੋਂ ਖੁਦ ਪਰੇਸ਼ਾਨ ਇਸ ਵਕੀਲ ਨੇ ਦੱਸਿਆ ਕਿ ਉਸ ਦੇ ਮਾਪੇ ਭਾਰਤ 'ਚ ਰਹਿੰਦੇ ਹਨ ਪਰ ਉਸ ਨੂੰ ਨਹੀਂ ਲਗਦਾ ਕਿ ਉਹ ਆਪਣੇ ਮਾਪਿਆਂ ਨੂੰ ਪੱਕੇ ਤੌਰ 'ਤੇ ਅਮਰੀਕਾ ਬੁਲਾ ਸਕਣਗੇ। ਵਕੀਲ ਨੇ ਇਸ ਸਾਲ ਦੇ ਸ਼ੁਰੂ 'ਚ ਹੀ ਅਮਰੀਕੀ ਸਿਟੀਜ਼ਨਸ਼ਿਪ ਲਈ ਐਪਲੀਕੇਸ਼ਨ ਦਾਖਲ ਕੀਤੀ ਸੀ ਅਤੇ ਅਗਲੇ ਮਹੀਨੇ ਉਸ ਦੀ ਇੰਟਰਵਿਊ ਹੋਣੀ ਹੈ। ਉਸ ਨੇ ਦੱਸਿਆ ਕਿ, ''ਜੇ ਅਸੀਂ ਆਪਣੇ ਮਾਪਿਆਂ ਨੂੰ ਹੀ ਆਪਣੇ ਕੋਲ ਨਹੀਂ ਬੁਲਾ ਸਕਦੇ ਤਾਂ ਇਸ ਤੋਂ ਮਾੜਾ ਹੋਰ ਕੀ ਹੋ ਸਕਦਾ ਹੈ। ਹੋਮਲੈਂਡ ਸਕਿਊਰਿਟੀ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਵੇਂ ਇਮੀਗ੍ਰੇਸ਼ਨ ਆਂਕੜਿਆਂ ਮੁਤਾਬਕ 2015 'ਚ 10 ਲੱਖ ਪ੍ਰਵਾਸੀਆਂ 'ਚੋਂ 7 ਲੱਖ ਨੂੰ ਇਸ ਆਧਾਰ 'ਤੇ ਗ੍ਰੀਨ ਕਾਰਡ ਜਾਰੀ ਕਰ ਦਿੱਤਾ ਗਿਆ, ਕਿਉਂਕਿ ਉਨ੍ਹਾਂ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਅਮਰੀਕਾ ਦਾ ਸਿਟੀਸ਼ਨ ਸੀ। ਰੁਜ਼ਗਾਰ ਦੇ ਆਧਾਰ 'ਤੇ ਗ੍ਰੀਨ ਕਾਰਡ ਹਾਸਲ ਕਰਨ ਵਾਲਿਆਂ ਦੀ ਗਿਣਤੀ 14 ਫੀਸਦੀ ਦਰਜ ਕੀਤੀ ਗਈ। ਨਵੇਂ 'ਰੇਜ਼ ਐਕਟ' ਤਹਿਤ ਅਮਰੀਕੀ ਸਿਟੀਜ਼ਨ ਨਾਲ ਰਿਸ਼ਤੇਦਾਰੀ ਦੇ ਆਧਾਰ 'ਤੇ ਗ੍ਰੀਨ ਕਾਰਡ ਹਾਸਲ ਕਰਨ ਤੋਂ ਵਾਂਝੇ ਰਹਿਣ ਵਾਲਿਆਂ ਦੀ ਗਿਣਤੀ 3 ਲੱਖ ਦੇ ਕਰੀਬ ਦਰਜ ਕੀਤੀ ਗਈ ਹੈ। 'ਰੇਜ਼ ਐਕਟ' ਨੂੰ ਲੈ ਕੇ ਕੈਲੇਫੋਰਨੀਆ ਦੇ ਰੁਜ਼ਗਾਰਦਾਤਿਆਂ 'ਚ ਵੀ ਬਹਿਸ ਛਿੜੀ ਹੋਈ ਹੈ ਕਿ ਬਿੱਲ ਰਾਹੀਂ ਅਮਰੀਕੀਆਂ ਨੂੰ ਰੁਜ਼ਗਾਰ ਸੁਰੱਖਿਆ ਦੇਣ ਦਾ ਉਪਰਾਲਾ ਕੀਤਾ ਗਿਆ ਹੈ ਜਦਕਿ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਦੀ ਆਮਦ 'ਚ ਕਟੌਤੀ ਨਾਲ ਕਾਰੋਬਾਰੀਆਂ ਨੂੰ ਕਿਰਤੀ ਮਿਲਣੇ ਮੁਸ਼ਕਿਲ ਹੋ ਜਾਣਗੇ। ਖੇਤੀ ਖੇਤਰ 'ਤ ਪਹਿਲਾਂ ਹੀ ਕਿਰਤੀਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਿਸਾਨਾਂ ਦੀਆਂ ਫਲ-ਸਬਜ਼ੀਆਂ ਸਿਰਫ ਕਰ ਕੇ ਖੇਤਾਂ 'ਚ ਗਲ ਜਾਂਦੇ ਹਨ ਕਿਉਂਕਿ ਇਨ੍ਹਾਂ ਦੀ ਤੁੜਾਈ ਲਈ ਕਿਰਤੀ ਨਹੀਂ ਮਿਲਦੀ।
ਚੀਨ ਨੇ ਟੈਂਕਾਂ ਤੇ ਹੈਲੀਕਾਪਟਰਾਂ ਨਾਲ ਕੀਤਾ ਜੰਗੀ ਅਭਿਆਸ
NEXT STORY