ਸਿਓਲ (ਏਜੰਸੀ)- ਦੱਖਣੀ ਕੋਰੀਆ ਦੇ ਬੁਚਿਓਨ ਵਿੱਚ ਵੀਰਵਾਰ ਨੂੰ ਇੱਕ ਬਾਜ਼ਾਰ ਵਿੱਚ ਇੱਕ ਟਰੱਕ ਨੇ ਪੈਦਲ ਯਾਤਰੀਆਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 9 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਅੱਗ ਬੁਝਾਊ ਅਤੇ ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਸਿਓਲ ਮੈਟਰੋਪੋਲੀਟਨ ਖੇਤਰ ਦੇ ਇੱਕ ਸ਼ਹਿਰ ਬੁਚਿਓਨ ਵਿੱਚ ਬੁਚਿਓਨ ਪੁਲਸ ਅਧਿਕਾਰੀ ਸੋਨ ਬਯੋਂਗ-ਸੈਮ ਨੇ ਕਿਹਾ ਕਿ ਪੁਲਸ ਅਣਪਛਾਤੇ 60 ਸਾਲਾ ਟਰੱਕ ਡਰਾਈਵਰ ਤੋਂ ਪੁੱਛਗਿੱਛ ਕਰ ਰਹੀ ਹੈ, ਜੋ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਹੇਠ ਨਹੀਂ ਸੀ। ਡਰਾਈਵਰ ਨੇ ਦਾਅਵਾ ਕੀਤਾ ਕਿ ਉਸਦੀ ਗੱਡੀ ਖਰਾਬ ਹੋ ਗਈ ਸੀ। ਹੁਣ ਅਧਿਕਾਰੀ ਸੁਰੱਖਿਆ ਕੈਮਰੇ ਦੀ ਫੁਟੇਜ ਦੀ ਸਮੀਖਿਆ ਕਰ ਰਹੇ ਹਨ। ਘਟਨਾ ਸਥਾਨ ਦੀਆਂ ਤਸਵੀਰਾਂ ਵਿਚ ਟਰੱਕ ਇਕ ਦੁਕਾਨ ਦੇ ਸਾਹਮਣੇ ਮਲਬੇ ਦੇ ਢੇਰ ਵਿਚ ਫਸਿਆ ਹੋਇਆ ਨਜ਼ਰ ਆ ਰਿਹਾ।
ਰੂਸ ਦੇ ਹਸਪਤਾਲ 'ਚ ਲੱਗੀ ਭਿਆਨਕ ਅੱਗ, 7 ਲੋਕ ਜ਼ਖਮੀ
NEXT STORY