ਓਟਾਵਾ: ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਦੇਸ਼ ਅੰਦਰ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਟਰੂਡੋ ਸਰਕਾਰ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਕਈ ਅਜਿਹੇ ਫ਼ੈਸਲੇ ਲਏ ਹਨ, ਜਿਸ ਕਾਰਨ ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਦਾ ਖ਼ਤਰਾ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਦਾਅਵਾ ਵਾਇਰਲ ਹੋ ਰਿਹਾ ਹੈ ਕਿ ਜਸਟਿਨ ਟਰੂਡੋ ਨੇ ਪ੍ਰਵਾਸੀਆਂ ਦੇ ਕੈਨੇਡਾ 'ਚ ਦਾਖਲੇ 'ਤੇ ਤਿੰਨ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਸਟੂਡੈਂਟਸ ਫਾਰ ਟਰੰਪ ਦੇ ਸੰਸਥਾਪਕ ਰਿਆਨ ਫੋਰਨੀਅਰ ਨੇ ਇੱਕ ਪੋਸਟ ਵਿੱਚ ਲਿਖਿਆ ਕਿ ਜਸਟਿਨ ਟਰੂਡੋ ਨੇ ਕੈਨੇਡਾ ਵਿੱਚ ਪ੍ਰਵਾਸੀਆਂ ਨੂੰ ਸਵੀਕਾਰ ਕਰਨ 'ਤੇ 3 ਸਾਲ ਦੀ ਰੋਕ ਦਾ ਐਲਾਨ ਕੀਤਾ ਹੈ।
ਜਾਣੋ ਪੂਰੀ ਸੱਚਾਈ
ਇਸ ਪੋਸਟ ਨੂੰ ਦੋ ਹਫ਼ਤਿਆਂ ਵਿੱਚ X 'ਤੇ 9000 ਤੋਂ ਵੱਧ ਵਾਰ ਰੀਪੋਸਟ ਕੀਤਾ ਗਿਆ ਹੈ। ਇਸ ਦਾਅਵੇ ਨੂੰ ਸੋਸ਼ਲ ਮੀਡੀਆ ਪੋਸਟਾਂ 'ਚ ਬ੍ਰੇਕਿੰਗ ਨਿਊਜ਼ ਦੱਸਿਆ ਗਿਆ ਹੈ ਪਰ ਅਸਲ 'ਚ ਜਸਟਿਨ ਟਰੂਡੋ ਨੇ ਇਮੀਗ੍ਰੇਸ਼ਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦਾ ਐਲਾਨ ਨਹੀਂ ਕੀਤਾ, ਸਗੋਂ ਅਗਲੇ ਕੁਝ ਸਾਲਾਂ ਦੌਰਾਨ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ 'ਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਸ ਸਾਲ 24 ਅਕਤੂਬਰ ਨੂੰ ਇੱਕ ਬਿਆਨ ਵਿੱਚ ਟਰੂਡੋ ਨੇ ਤੇਜ਼ੀ ਨਾਲ ਵਧ ਰਹੀ ਆਬਾਦੀ ਦੇ ਜਵਾਬ ਵਿੱਚ ਇਮੀਗ੍ਰੇਸ਼ਨ ਪੱਧਰ ਨੂੰ ਘਟਾਉਣ ਦੀਆਂ ਯੋਜਨਾਵਾਂ ਦੀ ਪੁਸ਼ਟੀ ਕੀਤੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਟਰੂਡੋ ਸਰਕਾਰ ਦੇ ਹੱਕ 'ਚ ਨਿੱਤਰੇ ਜਗਮੀਤ ਸਿੰਘ, ਆਖੀ ਇਹ ਗੱਲ
ਜਾਣੋ ਟਰੂਡੋ ਦੀ ਯੋਜਨਾ ਬਾਰੇ
ਨਵੀਂ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਟਰੂਡੋ ਨੇ ਐਕਸ 'ਤੇ ਦੱਸਿਆ ਕਿ ਇਹ ਸਾਡੀ ਆਬਾਦੀ ਦੇ ਵਾਧੇ ਨੂੰ ਰੋਕਣ ਅਤੇ ਸਾਡੀ ਅਰਥਵਿਵਸਥਾ ਨੂੰ ਅੱਗੇ ਵਧਾਉਣ ਲਈ ਇੱਕ ਅਸਥਾਈ ਉਪਾਅ ਹੈ। ਉਸਨੇ ਕਿਹਾ ਕਿ ਨਵੇਂ ਉਪਾਅ ਕੈਨੇਡਾ ਦੀ ਆਰਥਿਕਤਾ ਨੂੰ ਸਥਿਰ ਹੋਣ ਲਈ ਸਮਾਂ ਦੇਣ ਲਈ ਤਿਆਰ ਕੀਤੇ ਗਏ ਹਨ। ਕੈਨੇਡੀਅਨ ਪੀ.ਐਮ ਨੇ ਇਮੀਗ੍ਰੇਸ਼ਨ ਨੂੰ ਪੂਰੀ ਤਰ੍ਹਾਂ ਰੋਕਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਕੈਨੇਡਾ ਘਟਾ ਰਿਹਾ ਹੈ ਪ੍ਰਵਾਸੀਆਂ ਦੀ ਗਿਣਤੀ
ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਅਨੁਸਾਰ ਸਰਕਾਰ ਨੇ ਸਥਾਈ ਨਿਵਾਸ ਲਈ ਆਪਣੇ ਟੀਚਿਆਂ ਨੂੰ ਸੋਧਿਆ ਹੈ। ਸਰਕਾਰ ਨੇ 2025 ਤੱਕ 500,000 ਦਾ ਟੀਚਾ ਘਟਾ ਕੇ 3,95,000, 2026 ਤੱਕ 3,80,000 ਅਤੇ 2027 ਤੱਕ 3,65,000 ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੈਨੇਡਾ ਨੇ 2026 ਤੱਕ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਘਟਾ ਕੇ 5 ਫੀਸਦੀ ਕਰਨ ਦਾ ਟੀਚਾ ਰੱਖਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵੈਨਕੂਵਰ 'ਚ ਵਾਪਰੀ ਚਾਕੂ ਹਮਲੇ ਦੀ ਵਾਰਦਾਤ, ਕੈਨੇਡੀਅਨ ਪੁਲਸ ਨੇ ਸ਼ੱਕੀ ਨੂੰ ਮਾਰੀ ਗੋਲੀ
NEXT STORY