ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਰਾਂਸ ਦੇ ਉਨ੍ਹਾਂ ਦੇ ਹਮ ਰੁਤਬਾ ਇਮੈਨੁਅਲ ਮੈਕਰੋਂ ਅਗਲੇ ਹਫਤੇ ਜਦੋਂ ਇਕ-ਦੂਜੇ ਨਾਲ ਮੁਲਾਕਾਤ ਕਰਨਗੇ ਤਾਂ ਈਰਾਨ ਸਮਝੌਤੇ ਅਤੇ ਸੀਰੀਆ ਵਿਚ ਸਥਿਤੀ 'ਤੇ ਚਰਚਾ ਕਰਨਗੇ। ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਮੈਕਰੋਂ 3 ਦਿਨ ਦੀ ਅਧਿਕਾਰਤ ਯਾਤਰਾ 'ਤੇ ਸੋਮਵਾਰ ਨੂੰ ਇੱਥੇ ਪਹੁੰਚਣਗੇ। ਟਰੰਪ ਅਤੇ ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਫ੍ਰਾਂਸੀਸੀ ਰਾਸ਼ਟਰਪਤੀ ਦਾ ਸਵਾਗਤ ਕਰਨਗੇ। ਅਧਿਕਾਰੀ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਦੋਵਾਂ ਨੇਤਾਵਾਂ ਦੇ 2015 ਦੇ ਇਤਿਹਾਸਕ ਪ੍ਰਮਾਣੂ ਸਮਝੌਤੇ 'ਤੇ ਚਰਚਾ ਕਰਨ ਦੀ ਸੰਭਾਵਨਾ ਹੈ। ਇਹ ਸਮਝੌਤਾ ਅਮਰੀਕਾ ਅਤੇ ਹੋਰ ਵਿਸ਼ਵ ਸ਼ਕਤੀਆਂ ਅਤੇ ਈਰਾਨ ਵਿਚਕਾਰ ਹੋਇਆ ਸੀ।
ਟਰੰਪ ਨੇ ਪ੍ਰਮਾਣੂ ਸਮਝੌਤੇ ਤੋਂ ਬਾਹਰ ਨਿਕਲਣ ਦੀ ਧਮਕੀ ਦਿੱਤੀ ਹੈ ਅਤੇ ਇਸ 'ਤੇ ਫੈਸਲਾ ਲੈਣ ਲਈ 12 ਮਈ ਦੀ ਸਮੇਂ-ਸੀਮਾ ਤੈਅ ਕੀਤੀ ਹੈ। ਇਹ ਸਮਝੌਤਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਹੋਇਆ ਸੀ। ਅਧਿਕਾਰੀ ਨੇ ਕਿਹਾ, 'ਇਹ ਕਹਿਣਾ ਮੁਸ਼ਕਲ ਹੈ ਕਿ ਦੋਵੇਂ ਰਾਸ਼ਟਰਪਤੀ ਕਿਹੜੀਆਂ ਗੱਲਾਂ 'ਤੇ ਚਰਚਾ ਕਰਨਗੇ, ਕਿਉਂਕਿ ਜਨਵਰੀ ਵਿਚ ਰਾਸ਼ਟਰਪਤੀ ਦੇ ਬਿਆਨ ਦੇ ਆਧਾਰ 'ਤੇ ਉਨ੍ਹਾਂ ਦੇ ਫੈਸਲਾ ਲੈਣ ਤੋਂ ਪਹਿਲਾਂ ਮਈ ਦੇ ਮੱਧ ਦੀ ਸਮੇਂ-ਸੀਮਾ ਤੈਅ ਕੀਤੀ ਗਈ ਹੈ।' ਉਨ੍ਹਾਂ ਕਿਹਾ ਕਿ ਅਮਰੀਕਾ ਦੁਨੀਆ ਭਰ ਵਿਚ ਅੱਤਵਾਦ ਨਾਲ ਲੜਨ ਲਈ ਫਰਾਂਸ ਨਾਲ ਮਿਲ ਕੇ ਕੰਮ ਕਰਦਾ ਹੈ। ਉਨ੍ਹਾਂ ਕਿਹਾ ਟਰੰਪ ਅਤੇ ਮੈਕਰੋਂ ਸੀਰੀਆ ਵਿਚ 7 ਅਪ੍ਰੈਲ ਨੂੰ ਰਾਸਾਇਣਿਕ ਹਥਿਆਰਾਂ ਦੇ ਇਸਤੇਮਾਲ ਦੇ ਜਵਾਬ ਵਿਚ ਸੰਯੁਕਤ ਅਭਿਆਨ 'ਤੇ ਵੀ ਚਰਚਾ ਕਰਨਗੇ। ਨਾਲ ਹੀ ਉਹ ਸੀਰੀਆ ਅਤੇ ਪੱਛਮੀ ਏਸ਼ੀਆ ਨਾਲ ਸਬੰਧਤ ਸਰਹੱਦੀ ਮੁੱਦਿਆਂ 'ਤੇ ਵੀ ਚਰਚਾ ਕਰਨਗੇ। ਅਧਿਕਾਰੀ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਕਰੋਂ ਦੀ ਯਾਤਰਾ ਵਿਚ 23 ਅਪ੍ਰੈਲ ਨੂੰ ਮਾਊਂਟ ਬਰਨੋਨ ਦਾ ਦੌਰਾ ਅਤੇ ਨਿੱਜੀ ਕਪਲ ਡਿਨਰ ਸ਼ਾਮਲ ਹੈ।
ਆਸਟ੍ਰੇਲੀਆ 'ਚ ਪੜ੍ਹਨ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ 'ਚ ਰਿਕਾਰਡ ਤੋੜ ਵਾਧਾ
NEXT STORY