ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਰਿਪਬਲਿਕ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਅਮਰੀਕਾ-ਮੈਕਸੀਕੋ ਸਰਹੱਦ 'ਤੇ ਅਪ੍ਰਵਾਸੀ ਬੱਚਿਆਂ ਦੇ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕੀਤੇ ਜਾਣ 'ਤੇ ਵਧਦੇ ਵਿਵਾਦ ਨੂੰ ਦੇਖਦੇ ਹੋਏ ਹਾਊਸ ਆਫ ਰਿਪ੍ਰੈਜੈਂਟੇਟਿਵ ਜ਼ਰੀਏ ਆਉਣ ਵਾਲੇ ਅਪ੍ਰਵਾਸਨ ਬਿੱਲ ਦਾ ਸਮਰਥਨ ਕਰਨਗੇ। ਅਮਰੀਕੀ ਸੰਸਦ ਮੈਂਬਰ ਮਾਰਕ ਮਿਡੋ ਨੇ ਕਿਹਾ ਕਿ ਟਰੰਪ ਨੇ ਕੈਪੀਟਲ ਹਿਲ ਵਿਚ ਰਿਪਬਲਿਕ ਸੰਸਦ ਮੈਂਬਰਾਂ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮੁੜ ਵਸੇਬੇ ਦੇ ਮੁੱਦੇ 'ਤੇ 'ਤੁਰੰਤ' ਕੁੱਝ ਕਰਨਾ ਹੋਵੇਗਾ। ਇਸੇ ਤਰ੍ਹਾਂ ਇਕ ਹੋਰ ਸੰਸਦ ਮੈਂਬਰ ਟਾਮ ਕੋਲੇ ਨੇ ਕਿਹਾ ਕਿ ਟਰੰਪ ਨੇ ਬੈਠਕ ਵਿਚ ਕਿਹਾ ਕਿ ਪਰਿਵਾਰਾਂ ਨੂੰ ਵੱਖ ਕਰਨਾ ਯਕੀਨੀ ਰੂਪ ਨਾਲ ਸਹੀ ਪ੍ਰਤੀਤ ਨਹੀਂ ਹੁੰਦਾ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਅਮਰੀਕਾ ਦੀ ਮੌਜੂਦਾ ਅਪ੍ਰਵਾਸਨ ਨੀਤੀ ਦੇ ਤਹਿਤ ਅਮਰੀਕਾ-ਮੈਕਸੀਕੋ ਸਰਹੱਦ 'ਤੇ ਅਪ੍ਰਵਾਸੀ ਬੱਚਿਆਂ ਨੂੰ ਦਸਤਾਵੇਜ਼ਾਂ ਦੀ ਘਾਟ ਵਿਚ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕਰ ਕੇ ਬੰਧਕ ਬਣਾਉਣ ਦੇ ਮੁੱਦੇ 'ਤੇ ਉਸ ਨੂੰ ਦੇਸ਼ ਅੰਦਰ ਅਤੇ ਬਾਹਰ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਦੇ ਦੋਵਾਂ ਸਦਨਾ ਵਿਚ ਰਿਪਬਲਿਕ ਦਾ ਬਹੁਮਤ ਹੋਣ ਦੇ ਬਾਵਜੂਦ ਟਰੰਪ ਇਸ ਨੀਤੀ ਦੀਆਂ ਕਮੀਆਂ ਲਈ ਡੈਮੋਕ੍ਰੇਟਿਕ ਪਾਰਟੀ ਨੂੰ ਜ਼ਿੰਮੇਦਾਰ ਠਹਿਰਾਉਂਦੇ ਰਹੇ ਹਨ ਪਰ ਦੇਸ਼ ਅੰਦਰ ਅਤੇ ਬਾਹਰੋਂ ਹੋਣ ਵਾਲੇ ਵਿਰੋਧ ਦੇ ਚਲਦੇ ਉਹ ਅਮਰੀਕਾ ਦੀ ਇਸ ਨੀਤੀ ਵਿਚ ਬਦਲਾਅ ਕਰਨ ਦੇ ਸਮਰਥਨ ਵਿਚ ਆ ਗਏ ਹਨ।
ਐੱਨ. ਆਰ. ਆਈ. ਭਰਾਵਾਂ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਪਾਰਟੀ 'ਚ ਮਿਲਦਾ ਰਹੇਗਾ : ਰੱਖੜਾ
NEXT STORY