ਵਾਸ਼ਿੰਗਟਨ (ਇੰਟ.) – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਪੂਰੀ ਦੁਨੀਆ ਨੂੰ ਵੱਡਾ ਝਟਕਾ ਦਿੱਤਾ। ਉਨ੍ਹਾਂ ਨੇ ਅਮਰੀਕਾ ਤੋਂ ਬਾਹਰ ਬਣੀਆਂ ਫਿਲਮਾਂ ’ਤੇ 100 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ। ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਦਾ ਭਾਰਤ ਵਿਚ ਬਣੀਆਂ ਫਿਲਮਾਂ ’ਤੇ ਵੀ ਅਸਰ ਪਵੇਗਾ।
ਇਹ ਵੀ ਪੜ੍ਹੋ : ਨਰਾਤਿਆਂ ਮੌਕੇ Gold-Silver ਦੀਆਂ ਕੀਮਤਾਂ ਨੇ ਤੋੜੇ ਹੁਣ ਤੱਕ ਦੇ ਸਾਰੇ Record, 7ਵੇਂ ਅਸਮਾਨ ਪਹੁੰਚੇ ਭਾਅ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ‘ਟਰੂਥ ਸੋਸ਼ਲ’ ’ਤੇ ਇਕ ਪੋਸਟ ਸਾਂਝੀ ਕੀਤੀ, ਜਿਸ ਵਿਚ ਵਿਦੇਸ਼ਾਂ ’ਚ ਬਣੀਆਂ ਸਾਰੀਆਂ ਫਿਲਮਾਂ ’ਤੇ 100 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਨੇ ਆਪਣੀ ਪੋਸਟ ਵਿਚ ਕਿਹਾ ਕਿ ਸਾਡੇ ਫਿਲਮ ਉਦਯੋਗ ਨੂੰ ਦੂਜੇ ਦੇਸ਼ਾਂ ਨੇ ਅਮਰੀਕਾ ਤੋਂ ਲੁੱਟ ਲਿਆ ਹੈ, ਜਿਵੇਂ ਇਕ ਬੱਚੇ ਤੋਂ ਉਸ ਦੀ ਕੈਂਡੀ ਖੋਹ ਲਈ ਜਾਂਦੀ ਹੈ।
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਲਾਗੂ ਹੋਣਗੇ ਕਈ ਵੱਡੇ ਬਦਲਾਅ; ਬੈਂਕ, UPI ਅਤੇ ਪੈਨਸ਼ਨ ਤੱਕ ਜੇਬ 'ਤੇ ਪਵੇਗਾ ਸਿੱਧਾ ਅਸਰ!
ਉਨ੍ਹਾਂ ਇਹ ਵੀ ਕਿਹਾ ਕਿ ਕੈਲੀਫੋਰਨੀਆ ਆਪਣੇ ਕਮਜ਼ੋਰ ਅਤੇ ਅਯੋਗ ਗਵਰਨਰ ਕਾਰਨ ਇਸ ਸਮੱਸਿਆ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਸ ਲਈ ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਅਣਸੁਲਝੀ ਸਮੱਸਿਆ ਨੂੰ ਹੱਲ ਕਰਨ ਲਈ ਮੈਂ ਵਿਦੇਸ਼ਾਂ ’ਚ ਬਣੀਆਂ ਸਾਰੀਆਂ ਫਿਲਮਾਂ ’ਤੇ 100 ਫੀਸਦੀ ਟੈਰਿਫ ਲਗਾਵਾਂਗਾ।
ਇਹ ਵੀ ਪੜ੍ਹੋ : 10 ਕਿਲੋ ਸੋਨੇ ਨਾਲ ਬਣਿਆ ਦੁਨੀਆ ਦਾ ਸਭ ਤੋਂ ਮਹਿੰਗਾ ਪਹਿਰਾਵਾ, ਬਣਿਆ ਵਰਲਡ ਰਿਕਾਰਡ(PIC)
ਇਸ ਤੋਂ ਥੋੜ੍ਹੀ ਦੇਰ ਬਾਅਦ ਇਕ ਹੋਰ ਪੋਸਟ ਵਿਚ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉੱਤਰੀ ਕੈਰੋਲੀਨਾ, ਜਿਸ ਨੇ ਆਪਣਾ ਫਰਨੀਚਰ ਉਦਯੋਗ ਪੂਰੀ ਤਰ੍ਹਾਂ ਚੀਨ ਅਤੇ ਹੋਰ ਦੇਸ਼ਾਂ ਹੱਥੋਂ ਗੁਆ ਦਿੱਤਾ ਹੈ, ਨੂੰ ਦੁਬਾਰਾ ਮਹਾਨ ਬਣਾਉਣ ਲਈ ਉਹ ਉਨ੍ਹਾਂ ਸਾਰੇ ਦੇਸ਼ਾਂ ’ਤੇ ਟੈਰਿਫ ਲਗਾਉਣਗੇ, ਜੋ ਅਮਰੀਕਾ ਵਿਚ ਆਪਣਾ ਫਰਨੀਚਰ ਨਹੀਂ ਬਣਾਉਂਦੇ। ਉਨ੍ਹਾਂ ਅੱਗੇ ਕਿਹਾ ਕਿ ਹੋਰ ਵੇਰਵੇ ਬਾਅਦ ’ਚ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਸਰਾਫਾ ਬਾਜ਼ਾਰ 'ਚ ਆਇਆ ਭਾਰੀ ਉਛਾਲ , ਚਾਂਦੀ 7,000 ਰੁਪਏ ਚੜ੍ਹੀ ਤੇ ਸੋਨੇ ਨੇ ਬਣਾਇਆ...
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਅਮਰੀਕਾ ’ਚ ਭਾਰਤੀ ਫਿਲਮ ਕਾਰੋਬਾਰ ਲੱਗਭਗ 20 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਜੇਕਰ ਭਾਰਤੀ ਫਿਲਮਾਂ ’ਤੇ 100 ਫੀਸਦੀ ਟੈਰਿਫ ਲਗਾਇਆ ਜਾਂਦਾ ਹੈ, ਤਾਂ ਇਸ ਦਾ ਅਸਰ ਭਾਰਤੀ ਫਿਲਮ ਉਦਯੋਗ ’ਤੇ ਵੀ ਪਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
39ਵੀਂ ਵਾਰ ਤੋੜਿਆ ਸੋਨੇ ਦੀਆਂ ਕੀਮਤਾਂ ਨੇ ਰਿਕਾਰਡ, ਆਲ ਟਾਈਮ ਉੱਚ ਪੱਧਰ 'ਤੇ ਪਹੁੰਚੇ ਭਾਅ
NEXT STORY