ਵਾਸ਼ਿੰਗਟਨ/ਕੀਵ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਵਿਚਾਲੇ ਜ਼ੁਬਾਨੀ ਜੰਗ ਸ਼ੁਰੂ ਹੋ ਗਈ ਹੈ। ਟਰੰਪ ਨੇ ਬੁੱਧਵਾਰ ਨੂੰ ਆਪਣੇ ਮਾਰ-ਏ-ਲਾਗੋ ਰਿਜ਼ੋਰਟ ’ਚ ਦਿੱਤੇ ਇਕ ਬਿਆਨ ’ਚ ਜ਼ੇਲੈਂਸਕੀ ਨੂੰ ਤਾਨਾਸ਼ਾਹ ਦੱਸਿਆ ਹੈ, ਜਿਸ ਕਾਰਨ ਦੋਵਾਂ ਨੇਤਾਵਾਂ ਵਿਚਾਲੇ ਵਿਵਾਦ ਹੋਰ ਡੂੰਘਾ ਹੋ ਗਿਆ ਹੈ। ਇਸ ਤੋਂ ਪਹਿਲਾਂ ਜ਼ੇਲੈਂਸਕੀ ਨੇ ਕਿਹਾ ਸੀ ਕਿ ਟਰੰਪ ਗਲਤ ਜਾਣਕਾਰੀ ਦੇ ਨਾਲ ਤੇ ਗਲਤਫਹਿਮੀ ’ਚ ਜੀਅ ਰਹੇ ਹਨ। ਦਰਅਸਲ ਟਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਯੂਕ੍ਰੇਨ ’ਚ ਜ਼ੇਲੈਂਸਕੀ ਦੀ ਅਪਰੂਵਲ ਰੇਟਿੰਗ ਡਿੱਗ ਕੇ ਸਿਰਫ਼ 4 ਫੀਸਦੀ ਰਹਿ ਗਈ ਹੈ। ਅਮਰੀਕੀ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਕੀਤੀ। ਇਸ ਪੋਸਟ ’ਚ ਉਨ੍ਹਾਂ ਨੇ ਜ਼ੇਲੈਂਸਕੀ ਨੂੰ ਇਕ ਮਾਮੂਲੀ ਕਾਮੇਡੀਅਨ ਤੇ ਬਿਨਾਂ ਚੋਣ ਦੇ ਰਾਸ਼ਟਰਪਤੀ ਦੱਸਿਆ।
ਯੂਰਪੀ ਦੇਸ਼ ਜ਼ੇਲੈਂਸਕੀ ਦੇ ਸਮਰਥਨ ’ਚ ਆਏ
ਜ਼ੇਲੈਂਸਕੀ ਨੂੰ ਤਾਨਾਸ਼ਾਹ ਕਹਿਣ ’ਤੇ ਯੂਰਪੀ ਦੇਸ਼ ਉਸ ਦੇ ਸਮਰਥਨ ’ਚ ਆ ਗਏ ਹਨ। ਜਰਮਨ ਚਾਂਸਲਰ ਓਲਾਫ ਸ਼ੋਲਜ਼ ਨੇ ਕਿਹਾ ਕਿ ਰਾਸ਼ਟਰਪਤੀ ਜ਼ੇਲੈਂਸਕੀ ਦੀ ਲੋਕਤੰਤਰੀ ਜਾਇਜ਼ਤਾ ਤੋਂ ਇਨਕਾਰ ਕਰਨਾ ਪੂਰੀ ਤਰ੍ਹਾਂ ਗਲਤ ਤੇ ਖ਼ਤਰਨਾਕ ਹੈ। ਜਰਮਨ ਵਿਦੇਸ਼ ਮੰਤਰੀ ਅੰਨਾਲੇਨਾ ਬੈਰਬਾਕ ਨੇ ਵੀ ਟਰੰਪ ਦੇ ਬਿਆਨ ਨੂੰ ਬੇਤੁਕਾ ਦੱਸਿਆ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀ ਜ਼ੇਲੈਂਸਕੀ ਨੂੰ ਫ਼ੋਨ ਕੀਤਾ ਤੇ ਆਪਣਾ ਸਮਰਥਨ ਦਿਖਾਇਆ। ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ ਸਟਾਰਮਰ ਨੇ ਕਿਹਾ ਕਿ ਜੰਗ ਦੌਰਾਨ ਚੋਣਾਂ ਨੂੰ ਮੁਲਤਵੀ ਕਰਨਾ ਬਿਲਕੁਲ ਸਹੀ ਸੀ। ਸਵੀਡਿਸ਼ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਨੇ ਵੀ ਟਰੰਪ ਦੀ ਆਲੋਚਨਾ ਕੀਤੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਜ਼ੇਲੈਂਸਕੀ ਦੇ ਸਮਰਥਨ ’ਚ ਆਏ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਹਮੇਸ਼ਾ ਯੂਕ੍ਰੇਨ ਦੇ ਸਮਰਥਨ ’ਚ ਖੜ੍ਹਾ ਰਹੇਗਾ।
Fact Check : ਰਚਿਨ ਰਵਿੰਦਰਾ ਦਾ IPhone ਪਾਕਿਸਤਾਨ ਦੇ ਹਸਪਤਾਲ 'ਚੋਂ ਹੋ ਗਿਆ ਚੋਰੀ ! ਜਾਣੋ ਕੀ ਹੈ ਸੱਚ
NEXT STORY